ਜ਼ਿਲਾ ਲੁਧਿਆਣਾ 5201 ਨੌਕਰੀਆਂ ਦੇ ਕੇ ਪਹਿਲੇ ਸਥਾਨ ‘ਤੇ ਰਿਹਾ

Loading

ਪਟਿਆਲਾ 3175 ਨੌਕਰੀਆਂ ਨਾਲ ਦੂਜੇ ਅਤੇ ਸੰਗਰੂਰ 3068 ਨੌਕਰੀਆਂ ਨਾਲ ਤੀਜੇ ਸਥਾਨਤੇ

ਲੁਧਿਆਣਾ, 24 ਫਰਵਰੀ ( ਸਤ ਪਾਲ ਸੋਨੀ ) :  ਪੰਜਾਬ ਸਰਕਾਰ ਵੱਲੋਂਘਰਘਰ ਰੋਜ਼ਗਾਰ ਯੋਜਨਾਤਹਿਤ ਮਿਤੀ 13 ਫਰਵਰੀ ਤੋਂ 22 ਫਰਵਰੀ ਤੱਕ ਆਯੋਜਿਤ ਕੀਤੇ ਗਏ ਰੋਜ਼ਗਾਰ ਮੇਲਿਆਂ ਦਾ ਸਭ ਤੋਂ ਵੱਧ ਲਾਭ ਜ਼ਿਲਾ ਲੁਧਿਆਣਾ ਦੇ ਬੇਰੁਜ਼ਗਾਰ ਨੌਜਵਾਨਾਂ ਨੇ ਚੁੱਕਿਆ ਹੈ ਸਬਡਵੀਜ਼ਨ ਪੱਧਰਤੇ ਲਗਾਏ ਗਏ ਇਨਾਂ ਮੇਲਿਆਂ ਵਿੱਚ ਜ਼ਿਲਾ ਲੁਧਿਆਣਾ ਨੇ 5201 ਨੌਕਰੀਆਂ ਦੇ ਕੇ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ 3175 ਨੌਕਰੀਆਂ ਦੇ ਕੇ ਜ਼ਿਲਾ ਪਟਿਆਲਾ ਦੂਜੇ ਅਤੇ 3068 ਨੌਕਰੀਆਂ ਦੇ ਕੇ ਜ਼ਿਲਾ ਸੰਗਰੂਰ ਤੀਜੇ ਸਥਾਨਤੇ ਰਹੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ  ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਸੂਬੇ ਭਰ ਵਿੱਚ ਲਗਾਏ ਗਏ ਇਨਾਂ ਮੇਲਿਆਂ ਵਿੱਚ 40517 ਨੌਜਵਾਨਾਂ ਨੂੰ ਨੌਕਰੀ ਮਿਲੀ, ਜਦਕਿ 6149 ਬੇਰੁਜ਼ਗਾਰਾਂ ਨੂੰ ਵੱਖਵੱਖ ਨੌਕਰੀਆਂ ਲਈ ਸ਼ਾਰਟਲਿਸਟ ਕੀਤਾ ਗਿਆ ਹੈ ਇਸ ਤੋਂ ਇਲਾਵਾ 4070 ਨੌਜਵਾਨਾਂ ਵੱਲੋਂ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਵੀ ਇੱਛਾ ਪ੍ਰਗਟਾਈ ਗਈ ਹੈ

ਉਨਾਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਲਗਾਏ ਇਨਾਂ ਮੇਲਿਆਂ ਦੌਰਾਨ 280 ਨੌਕਰੀ ਦਾਤਿਆਂ (ਇੰਪਲਾਇਰਜ਼) ਵੱਲੋਂ 32400 ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ ਸੀ ਇਨਾਂ ਨੌਕਰੀਆਂ ਲਈ ਕੁੱਲ 11841 ਬੇਰੁਜ਼ਗਾਰਾਂ ਨੇ ਭਾਗ ਲਿਆ ਕੁੱਲ 5201 ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲਣ ਦੇ ਨਾਲਨਾਲ 14 ਬੇਰੁਜ਼ਗਾਰਾਂ ਨੇ ਸਵੈਰੋਜ਼ਗਾਰ ਲਈ ਆਪਣੀ ਰਜਿਸਟ੍ਰੇਸ਼ਨ ਕਰਵਾਈ ਇਸ ਤਰਾਂ ਇਨਾਂ ਮੇਲਿਆਂ ਵਿੱਚ ਭਾਗ ਲੈਣ ਵਾਲੇ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਵੀ ਜ਼ਿਲਾ ਲੁਧਿਆਣਾ ਦੀ ਝੰਡੀ ਰਹੀ ਉਨਾਂ ਜ਼ਿਲਾ ਲੁਧਿਆਣਾ ਵਿੱਚ ਲਗਾਏ ਸਬਡਵੀਜ਼ਨ ਪੱਧਰੀ ਮੇਲਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਲੁਧਿਆਣਾ ਦੇ ਟੀ. ਸੀ. ਕੇ. ਟੀ. ਇੰਸਟੀਚਿਊਟ ਵਿਖੇ ਲਗਾਏ ਗਏ ਲੁਧਿਆਣਾ (ਪੂਰਬੀ) ਰੋਜ਼ਗਾਰ ਮੇਲੇ ਵਿੱਚ ਸਭ ਤੋਂ ਵਧੇਰੇ 1706 ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਗਿਆ, ਜਦਕਿ ਰਾਏਕੋਟ ਵਿਖੇ 833, ਖੰਨਾ ਵਿਖੇ 768, ਆਈ. ਟੀ. ਆਈ. ਲੁਧਿਆਣਾ (ਪੱਛਮੀ) ਵਿਖੇ 620, ਜਗਰਾਂਉ ਵਿਖੇ 604, ਸਮਰਾਲਾ ਵਿਖੇ 439 ਅਤੇ ਪਾਇਲ ਵਿਖੇ 231 ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ

ਉਨਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇਆਪ ਨੂੰ  ਵੈਬਸਾਈਟwww.ghargharrozgar.punjab.gov.in ‘ਤੇ ਰਜਿਸਟਰਡ ਕਰਨ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਲਗਾਏ ਜਾਣ ਵਾਲੇ ਰੋਜ਼ਗਾਰ ਮੇਲਿਆਂ ਵਿੱਚ ਪਹਿਲ ਦੇ ਅਧਾਰਤੇ ਮੌਕਾ ਦਿੱਤਾ ਜਾ ਸਕੇ ਇਨਾਂ ਰੋਜ਼ਗਾਰ ਮੇਲਿਆਂ ਨੂੰ ਸਫ਼ਲ ਕਰਨ ਲਈ ਉਨਾਂ ਸਾਰੇ ਅਧਿਕਾਰੀਆਂ ਅਤੇ ਸਟਾਫ਼ ਦਾ ਧੰਨਵਾਦ ਕੀਤਾ

35540cookie-checkਜ਼ਿਲਾ ਲੁਧਿਆਣਾ 5201 ਨੌਕਰੀਆਂ ਦੇ ਕੇ ਪਹਿਲੇ ਸਥਾਨ ‘ਤੇ ਰਿਹਾ

Leave a Reply

Your email address will not be published. Required fields are marked *

error: Content is protected !!