![]()

ਲੁਧਿਆਣਾ, 7 ਫਰਵਰੀ ( ਸਤ ਪਾਲ ਸੋਨੀ ) : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਗੁਰਮੇਲ ਸਿੰਘ ਪਹਿਲਵਾਨ ਨੇ ਅੱਜ ਲੋਕ ਸਭਾ ਲੁਧਿਆਣਾ ਤੋਂ ਕਾਂਗਰਸ ਦੀ ਟਿਕਟ ਲਈ ਆਪਣੇ ਕਾਗਜ ਜਮਾ ਕਰਵਾਏ,ਜਿਕਰਯੋਗ ਹੈ ਕਿ ਗੁਰਮੇਲ ਸਿੰਘ ਪਹਿਲਵਾਨ 1972 ਤੋਂ ਕਾਂਗਰਸ ਪਾਰਟੀ ਲਈ ਕੰਮ ਕਰ ਰਹੇ ਹਨ, ਜੋ ਕਿ ਬਲਾਕ ਪ੍ਰਧਾਨ, ਜੁਆਇੰਟ ਸਕੱਤਰ ਪੰਜਾਬ ਯੂਥ ਕਾਂਗਰਸ, ਪਿੰਡ ਢੇਰੀ ਦੇ ਸਰਪੰਚ, ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ, ਬਲਾਕ ਸੰਮਤੀ ਮੈਂਬਰ, ਮੈਂਬਰ ਟੈਲੀਫੋਨ ਐਡਵਾਇਜਰੀ ਕਮੇਟੀ, ਸਕੱਤਰ ਪੰਜਾਬ ਕਾਂਗਰਸ, ਮੈਂਬਰ ਪੰਜਾਬ ਕਾਂਗਰਸ, 2012 ‘ਚ ਹਲਕਾ ਪੂਰਬੀ ਤੋਂ ਕਾਂਗਰਸ ਦੇ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ‘ਚ ਉਤੱਰੇ ਸਨ ਅਤੇ ਮੌਜੂਦਾ ਸਮੇ ‘ਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਵਜੋੰ ਸੇਵਾ ਨਿਭਾਅ ਰਹੇ ਹਨ। ਗੁਰਮੇਲ ਪਹਿਲਵਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾਡ਼ੀ ਦੇ ਨਜਦੀਕੀਆਂ ਵਿਚੋਂ ਇਕ ਹਨ। ਇਸ ਮੌਕੇ ਬੋਲਦਿਆਂ ਗੁਰਮੇਲ ਪਹਿਲਵਾਨ ਨੇ ਕਿਹਾ ਕਿ ਉਨਾਂ ਨੇ ਅੱਜ ਕਾਂਗਰਸ ਭਵਨ ਵਿਖੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੂੰ ਆਪਣੇ ਟਿਕਟ ਲਈ ਕਾਗਜ ਦਾਖਲ ਕਾਰਵਾਏ ਹਨ, ਉਨਾਂ ਦੱਸਿਆ ਕਿ ਉਨਾਂ ਦਾ ਪਰਿਵਾਰ ਲੰਬੇ ਸਮੇ ਤੋਂ ਕਾਂਗਰਸ ਪਾਰਟੀ ਦੀ ਸੇਵਾ ਕਰਦਾ ਆ ਰਿਹਾ ਹੈ,ਇਸ ਤੋਂ ਪਹਿਲਾਂ ਉਨਾਂ ਦੇ ਪਿਤਾ ਵੱਲੋਂ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਅਤੇ ਉਨਾਂ ਵੱਲੋਂ ਵੀ ਵੱਖ-ਵੱਖ ਅੱਹੁਦਿਆਂ ‘ਤੇ ਰਹਿ ਕੇ ਪਾਰਟੀ ਅਤੇ ਸਮਾਜ ਦੀ ਸੇਵਾ ਨਿਭਾਈ ਜਾ ਰਹੀ ਹੈ ਅਤੇ ਉਨਾਂ ਦੇ ਸਪੁੱਤਰ ਵਿਕਰਮਜੀਤ ਸਿੰਘ ਪਹਿਲਵਾਨ ਵੀ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਵਜੋਂ ਸੇਵਾ ਨਿਭਾਅ ਰਿਹਾ ਹੈ, ਇਸ ਲਈ ਸਾਨੂੰ ਪੂਰਨ ਭਰੋਸਾ ਹੈ ਕਿ ਪਾਰਟੀ ਉਨਾਂ ਦੀਆਂ ਪਾਰਟੀ ਤੇ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਲੋਕ ਸਭਾ ਲੁਧਿਆਣਾ ਤੋਂ ਚੋਣ ਲਡ਼ਨ ਦਾ ਜਰੂਰ ਮੌਕਾ ਦੇਵੇਗੀ, ਪਾਰਟੀ ਵੱਲੋਂ ਦਿੱਤੀ ਗਈ ਟਿਕਟ ਭਾਰੀ ਬਹੁਮਤ ਨਾਲ ਜਿੱਤੀ ਜਾਵੇਗੀ।