ਇੰਟਕ ਸੇਵਾ ਦਲ ਪੰਜਾਬ ਅਤੇ ਐਂਟੀ ਕੁਰਪਸ਼ਨ ਵਲੋਂ ਜਿਲਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਸਨਮਾਨਿਤ

Loading

ਰਵਨੀਤ ਬਿੱਟੂ ਦੇ ਮੁਕਾਬਲੇ ਵਿਰੋਧੀ ਪਾਰਟੀਆਂ ਨੂੰ ਉਮੀਦਵਾਰ ਨਹੀ ਲੱਭ ਰਹੇ :ਟਾਈਗਰ, ਨਰੂਲਾ

ਲੁਧਿਆਣਾ, 5 ਫਰਵਰੀ (ਸਤ ਪਾਲ ਸੋਨੀ) : ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਸੇਵਾ ਦਲ ਪੰਜਾਬ ਅਤੇ ਐਂਟੀ ਕੁਰਪਸ਼ਨ ਵਲੋਂ ਗਿੱਲ ਚੌਕ ਨੇਡ਼ੇ ਕੀਤੇ ਗਏ ਇਕ ਸਮਾਗਮ ਦੋਰਾਨ ਜਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਨਵ-ਨਿਯੁਕਤ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਇੰਟਕ ਸੇਵਾ ਦਲ ਦੇ ਕਾਰਜਕਾਰੀ ਪ੍ਰਧਾਨ ਜੁਗਿੰਦਰ ਸਿੰਘ ਟਾਈਗਰ ਨੇ ਕੀਤੀ। ਪੰਜਾਬ ਮੀਡੀਆ ਸੈਲ ਦੇ ਪ੍ਰਧਾਨ ਕਵਲਜੀਤ ਸਿੰਘ ਨਰੂਲਾ, ਇੰਟਕ ਸੇਵਾ ਦਲ ਦੇ ਸੀਨੀਅਰ ਮੀਤ ਪ੍ਰਧਾਨ ਹਰਜੋਤ ਸਿੰਘ ਕਿੱਟੀ, ਮਾਲਵਾ ਜੋਨ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਮਲਿਕ ਅਤੇ ਜਿਲਾ ਮੀਡੀਆ ਸੈਲ ਦੀ ਪ੍ਰਧਾਨ ਨਿੱਕੀ ਰਿਐਤ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੋਰਾਨ ਸੰਬੋਧਨ ਕਰਦੇ ਹੋਏ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ, ਵਿਧਾਇਕਾਂ ਅਤੇ ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਤੇਜੀ ਆਉਣ ਲੱਗੀ ਹੈ। ਜਿਸ ਦੇ ਤਹਿਤ ਮੁੱਖਮੰਤਰੀ ਨੇ ਆਦੇਸ਼ ਦਿੱਤੇ ਹਨ ਕਿ ਹਰੇਕ ਕੋਂਸਲਰ ਆਪਣੇ ਵਾਰਡ ਵਿਚ 5 ਕਰੋਡ਼ ਰੁਪਏ ਦੇ ਵਿਕਾਸ ਕਾਰਜਾਂ ਦਾ ਐਸਟੀਮੇਟ ਬਣਾਉਣ ਅਤੇ ਨਗਰ ਨਿਗਮ ਨੇ ਵੀ ਸ਼ਹਿਰ ਦੇ ਅੰਦਰਲੇ ਵਾਰਡਾਂ ਲਈ 1 ਕਰੋਡ਼ ਅਤੇ ਬਾਹਰਲੇ ਵਾਰਡਾ ਲਈ ਡੇਢ ਕਰੋਡ਼ ਦੇਣ ਦਾ ਐਲਾਨ ਕੀਤਾ ਹੈ। ਕੇਂਦਰ ਦੀ ਮੋਦੀ ਸਰਕਾਰ ਤੇ ਵਰਦਿਆਂ ਉਨਾਂ ਕਿਹਾ ਕਿ ਭਾਜਪਾ ਵਾਲੇ ਲੋਕਾਂ ਨੂੰ ਮੁੰਗੇਰੀ ਲਾਲ ਕੇ ਹਸੀਨ ਸੁਪਨੇ ਦਿੱਖਾ ਕੇ ਸਤਾ ਵਿਚ ਆ ਗਏ ਪ੍ਰੰਤੂ ਉਨਾ ਨੇ ਚੋਣਾ ਦੋਰਾਨ ਕੀਤੇ ਵਾਅਦਿਆਂ ਜਿਵੇਂ ਵਿਦੇਸ਼ਾ ਵਿਚੋਂ ਕਾਲਾ ਧਨ ਲਿਆ ਕੇ ਹਰੇਕ ਦੇਸ਼ ਵਾਸੀ ਦੇ ਖਾਤੇ ਵਿਚ 15- 15 ਲੱਖ ਰੁਪਏ ਪਾਉਣ, ਹਰੇਕ ਸਾਲ 2 ਕਰੋਡ਼ ਨੋਕਰੀਆਂ ਦੇਣ ਆਦਿ ਵਿਚੋਂ ਇਕ ਵੀ ਪੂਰਾ ਨਹੀਕੀਤਾ ਸਗੋਂ ਨੋਟਬੰਦੀ ਕਰਕੇ ਅਤੇ ਜੀਐਸਟੀ ਲਾਕੇ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਦਾ ਕਚੂਮਰ ਕੱਢ ਕੇ ਰੱਖ ਦਿੱਤਾ। ਇਸ ਹੁਣ ਦੇਸ਼ ਦੇ ਲੋਕ ਚੁਨਾਵੀ ਬਜਟ ਤੇ ਵਿਸ਼ਵਾਸ਼ ਨਹੀ ਕਰਨਗੇ ਅਤੇ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਬਣਾਉਣ ਵਿਚ ਆਪਣਾ ਯੋਗਦਾਨ ਪਾਉਣਗੇ।

ਇਸ ਮੋਕੇ ਤੇ ਜੁਗਿੰਦਰ ਟਾਈਗਰ ਅਤੇ ਕਵਲਜੀਤ ਸਿੰਘ ਨਰੂਲਾ ਨੇ ਆਏ ਹੋਏ ਮਹਿਮਾਨਾਂ ਅਤੇ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੇ ਇਕ ਵਰਕਰ ਨੂੰ ਜਿਲਾ ਕਾਂਗਰਸ ਦਾ ਪ੍ਰਧਾਨ ਬਣਾ ਕੇ ਜੋ ਕਾਂਗਰਸੀ ਵਰਕਰਾਂ ਨੂੰ ਮਾਣ ਸਨਮਾਨ ਬਖਸ਼ਿਆ ਹੈ ਉਸ ਨਾਲ ਜਮੀਨੀ ਪੱਧਰ ਤੇ ਕਾਂਗਰਸ ਪਾਰਟੀ ਮਜਬੂਤ ਹੋਈ ਹੈ। ਉਨਾਂ ਕਿਹਾ ਕਿ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ ਦੇ ਮੁਕਾਬਲੇ ਵਿਰੋਧੀ ਪਾਰਟੀਆਂ ਨੂੰ ਕੋਈ ਉਮੀਦਵਾਰ ਨਹੀ ਲੱਭ ਰਿਹਾ ਅਤੇ ਇਹੋ ਜਿਹਾ ਹਾਲ ਹੀ ਪੰਜਾਬ ਦੇ ਬਾਕੀ ਹਲਕਿਆ ਦਾ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ, ਜਿਸ ਲਈ ਇੰਟਕ ਸੇਵਾ ਦਲ ਅਹਿਮ ਰੋਲ ਅਦਾ ਕਰੇਗਾ। ਇਸ ਮੋਕੇ ਤੇ ਉਪਰੋਕਤ
ਆਗੂਆਂ ਤੋਂ ਇਲਾਵਾ ਇੰਟਕ ਬਾਜੀਗਰ ਸੈਲ ਪੰਜਾਬ ਦੇ ਪ੍ਰਧਾਨ ਮਹਿੰਦਰ ਲਾਲ ਲਾਲਕਾ, ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਡਾ. ਦੀਪਕ ਮੰਨਣ, ਡਿਪਟੀ ਮੇਅਰ ਪਤੀ ਜਰਨੈਲ ਸਿੰਘ ਸ਼ਿਮਲਾਪੁਰੀ, ਕੁੰਵਰ ਉਂਕਾਰ ਸਿੰਘ ਨਰੂਲਾ, ਨਰੇਸ਼ ਧੀਗਾਂਨ, ਕੋਂਸਲਰ ਪਤੀ ਇਕਬਾਲ ਸਿੰਘ ਸੋਨੂੰ ਡੀਕੋ, ਆਸ਼ੂ ਰਾਣਾ, ਸਿਮਰਨ ਓਬਰਾਏ ਨੇ ਵੀ ਸੰਬੋਧਨ ਕੀਤਾ। ਇਸ ਮੋਕੇ ਤੇ ਪ੍ਰਦੀਪ ਅਗਰਵਾਲ, ਜਗਤਾਰ ਸਿੰਘ, ਅਮਰਪਾਲ ਸਿੰਘ ਨਰੂਲਾ, ਜੀ.ਐਸ ਰਿਐਤ, ਚਰਨਜੋਤ ਸਿੰਘ ਕਿੱਟੂ, ਪ੍ਰਿਤਪਾਲ ਸਿੰਘ ਦੁਆਬੀਆ, ਜਤਿੰਦਰ ਸਿੰਘ ਛਿੰਦਾ ਸਮੇਤ ਵੱਡੀ ਗਿਣਤੀ ਵਿਚ ਇੰਟਕ ਸੇਵਾ ਦਲ ਅਤੇ ਐਂਟੀ ਕੁਰਪਸ਼ਨ ਦੇ ਵਰਕਰ ਹਾਜਰ ਸਨ।

34330cookie-checkਇੰਟਕ ਸੇਵਾ ਦਲ ਪੰਜਾਬ ਅਤੇ ਐਂਟੀ ਕੁਰਪਸ਼ਨ ਵਲੋਂ ਜਿਲਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਸਨਮਾਨਿਤ

Leave a Reply

Your email address will not be published. Required fields are marked *

error: Content is protected !!