ਡਿਪਟੀ ਮੇਅਰ ਸਰਬਜੀਤ ਕੋਰ ਸ਼ਿਮਲਾਪੁਰੀ ਨੇ ਵਾਰਡ ਨੰ: 34 ਅਤੇ 35 ਵਿਚ ਲਾਈ ਵਿਕਾਸ ਕਾਰਜਾਂ ਦੀ ਝੜੀ

Loading

ਲਗਭਗ  2 ਕਰੋਡ਼ ਰੁਪਏ ਦੀ ਲਾਗਤ ਦੇ ਕੰਮ ਕਰਾਏ ਸ਼ੁਰੂ

ਲੁਧਿਆਣਾ, 2 ਫਰਵਰੀ (ਸਤ ਪਾਲ ਸੋਨੀ): ਨਗਰ ਨਿਗਮ ਲੁਧਿਆਣਾ ਦੀ ਡਿਪਟੀ ਮੇਅਰ ਬੀਬੀ ਸਰਬਜੀਤ ਕੋਰ ਸ਼ਿਮਲਾਪੁਰੀ ਨੇ ਵਿਕਾਸ ਕਾਰਜਾਂ ਦੀ ਝਡ਼ੀ ਲਗਾਉਂਦੇ ਹੋਏ ਵਾਰਡ ਨੰ: 34 ਅਤੇ 35 ਵਿਚ ਲਗਭਗ 2 ਕਰੋਡ਼ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸਡ਼ਕਾਂ ਅਤੇ ਗਲੀਆਂ ਦੇ ਟੱਕ ਲਾ ਕੇ ਕੰਮ ਸ਼ੁਰੂ ਕਰਵਾਏ। ਵਾਰਡ ਨੰ: 34 ਵਿਚ ਪੈਂਦੇ ਮੁਹਲਾ ਈਸ਼ਰ ਨਗਰ ਬਲਾਕ ਸੀ ਦੀਆਂ ਗਲੀਆਂ ਵਿਚ ਆਰ.ਸੀ.ਸੀ. ਪੁਆਉਣ ਦਾ ਕੰਮ, ਵਾਰਡ ਨੰ: 35 ਵਿਚ ਦੇ ਮੁਹੱਲਾ ਬਸੰਤ ਨਗਰ ਦੀ ਮੁੱਖ ਸਡ਼ਕ ਤੇ ਲੁੱਕ ਪੁਆਉਣ ਅਤੇ ਇਸ ਦੇ ਨਾਲ ਲਗਦੀਆਂ ਗਲੀਆਂ ਪੱਕੀਆਂ ਕਰਨ ਦੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਦੀਆਂ ਗਲੀਆਂ ਪੱਕੀਆਂ ਕਰਨ ਦੇ ਕੰਮਾਂ ਦੀ ਸ਼ੁਰੂਆਤ ਕਰਵਾਈ। ਇਨਾਂ ਮੋਕਿਆ ਤੇ ਜਰਨੈਲ ਸਿੰਘ ਸ਼ਿਮਲਾਪੁਰੀ, ਸਾਬਕਾ ਕੋਂਸਲਰ ਰਾਜਿੰਦਰ ਸਿੰਘ ਬਾਜਵਾ ਅਤੇ ਨਗਰ ਨਿਗਮ ਦੇ ਐਸਡੀਓ ਰਾਕੇਸ਼ ਸਿੰਗਲਾ ਵਿਸ਼ੇਸ਼ ਤੋਰ ਤੇ ਹਾਜਰ ਹੋਏ।

ਇਸ ਮੋਕੇ ਤੇ ਬੀਬੀ ਸਰਬਜੀਤ ਕੋਰ ਸ਼ਿਮਲਾਪੁਰੀ ਅਤੇ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਕਿਹਾ ਕਿ ਪਿਛਲੇ 10 ਸਾਲਾਂ ਦੋਰਾਨ ਅਕਾਲੀ ਭਾਜਪਾ ਦੀ ਸਰਕਾਰ ਨੇ ਜਿੱਥੇ ਖਜਾਨਾ ਖਾਲੀ ਕਰ ਦਿੱਤਾ ਸੀ ਉੱਥੇ ਨਗਰ ਨਿਗਮ ਸਿਰ ਕਰਜੇ ਦੀ ਪੰਡ ਵੀ ਚਾਡ਼ ਦਿੱਤੀ ਸੀ। ਪ੍ਰੰਤੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੁਧਿਆਣਾ ਤੋ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਦੀ ਉਸਾਰੂ ਸੋਚ ਸਦਕਾ ਪੰਜਾਬ ਸਰਕਾਰ ਵਲੋ ਗਰਾਂਟਾ ਦੇ ਗੱਫੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਆਉਣ ਵਾਲੇ ਦਿਨਾ ਵਿਚ ਸਹਿਰ ਦੀ ਕੋਈ ਵੀ ਸਡ਼ਕ ਜਾਂ ਗਲੀ ਕੱਚੀ ਨਹੀ ਰਹਿਣ ਦਿੱਤੀ ਜਾਵੇਗੀ। ਇਨਾਂ ਮੋਕਿਆ ਤੇ ਉਪਰੋਕਤ ਆਗੂਆਂ ਤੋਂ ਇਲਾਵਾ ਡਿਪਟੀ ਮੇਅਰ ਦੇ ਓਐਸਡੀ ਪ੍ਰਿਤਪਾਲ ਸਿੰਘ ਦੁਆਬੀਆ, ਪੀਏ ਗੁਰਨਾਮ ਸਿੰਘ ਹੀਰਾ, ਬਿਨੀ ਬਾਜਵਾ, ਤੇਜਿੰਦਰ ਸਿੰਘ ਬਿਲਖੂ, ਦਲਜੀਤ ਸਿੰਘ ਭੁੱਲਰ, ਹਰਸ਼ੀ ਢਿਲੋਂ, ਜਤਿੰਦਰ ਸਿੰਘ ਲਾਲੀ, ਹਰਭਜਨ ਸਿੰਘ, ਸਵਰਨ ਸਿੰਘ, ਹਰਦੀਪ ਸਿੰਘ ਮਣਕੂ, ਮਨਜੀਤ ਕੋਰ, ਰਾਣੀ ਪ੍ਰਧਾਨ, ਬਾਬਾ ਸੁੱਚਾ ਸਿੰਘ, ਚਰਨਜੀਤ ਸਿੰਘ ਹੀਰਾ, ਤਿਲਕ ਰਾਜ, ਕੁਲਦੀਪ ਸਿੰਘ ਮੱਲੀ, ਹੇਮ ਰਾਜ ਪਰਮਜੀਤ ਕੋਰ, ਰਾਜ ਕੋਰ, ਸੁਰਿੰਦਰ ਕੋਰ ਹੀਰਾ, ਰਾਜਵੀਰ ਸਿੰਘ ਹੀਰਾ ਸਮੇਤ ਵੱਡੀ ਡਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।

34200cookie-checkਡਿਪਟੀ ਮੇਅਰ ਸਰਬਜੀਤ ਕੋਰ ਸ਼ਿਮਲਾਪੁਰੀ ਨੇ ਵਾਰਡ ਨੰ: 34 ਅਤੇ 35 ਵਿਚ ਲਾਈ ਵਿਕਾਸ ਕਾਰਜਾਂ ਦੀ ਝੜੀ

Leave a Reply

Your email address will not be published. Required fields are marked *

error: Content is protected !!