ਗਣਤੰਤਰ ਦਿਵਸ ਮੌਕੇ ਸ਼ਹੀਦ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਦਸਤਖ਼ਤ ਕਰਵਾਏ

Loading



“ਹੁੰਦੇ ਸਾਡੇ ਲੀਡਰ ਜੇ ਕੁਰਸੀ ਦੇ ਭੁੱਖੇ ਨਾ, ਸ਼ਹੀਦਾਂ ਨੂੰ ਮਿਲ ਜਾਂਦਾ ਦਰਜਾ ਸ਼ਹੀਦੀ ਦਾ”: ਮੰਚ ਆਗੂ

ਲੁਧਿਆਣਾ 27 ਜਨਵਰੀ(ਸਤ ਪਾਲ ਸੋਨੀ):  ਭਾਰਤ ਦੇ 70 ਵੇਂ ਗਣਤੰਤਰ ਦਿਵਸ ਮੌਕੇ ਸ਼ਹੀਦ ਸਰਾਭਾ ਪਾਰਕ ਨੇੜੇ ਭਾਈ ਬਾਲਾ ਚੌਂਕ ਲੁਧਿਆਣਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਕੌਮੀ ਸ਼ਹੀਦ ਦਰਜਾ ਦਿਵਾਉਣ ਲਈ ਉਨਾਂ ਦੇ ਸ਼ਹੀਦੀ ਦਿਵਸ 16 ਨਵੰਬਰ 2018 ਤੋਂ ਸ਼ੁਰੂ ਕੀਤੀ ਦਸਤਖ਼ਤ ਮੁਹਿੰਮ ਨੂੰ ਜਾਰੀ ਰੱਖਦਿਆਂ ਦਸਤਖ਼ਤ ਕਰਵਾਏ ਗਏ। ਇਸ ਮੌਕੇ ਲੱਗੇ ਕਾਊਂਟਰ ਤੇ ਲੋਕਾਂ ਵੱਲੋਂ ਸ਼ਹੀਦ ਸਰਾਭਾ ਨੂੰ ਉਨਾਂ ਦਾ ਬਣਦਾ ਸਤਿਕਾਰ ਦਵਾਉਣ ਦਸਤਖ਼ਤ ਕੀਤੇ ਗਏ।ਇਸ ਸਮੇਂ  ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਆਗੂ ਬਲਦੇਵ ਸਿੰਘ ਸਰਾਭਾ, ਜਗਮੋਹਨ ਸਿੰਘ ਸਰਾਭਾ, ਤਰਸੇਮ ਸਿੰਘ, ਕੁਲਜੀਤ ਸਿੰਘ, ਸੁਖਵਿੰਦਰ ਸਿੰਘ ਬੀਲਾ  ਨੇ ਆਖਿਆ ਕਿ ਸਾਡੇ ਦੇਸ਼ ਨੂੰ ਅਜਾਦ ਹੋਏ
ਭਾਵੇਂ 70 ਸਾਲ ਤੋਂ ਉਪਰ ਹੋ ਚੁੱਕੇ ਨੇ ਪਰ ਸਾਡੇ ਦੇਸ਼ ਦੀਆਂ ਗੰਦੀਆਂ ਸਰਕਾਰਾਂ ਨੇ ਉਨਾਂ ਨੂੰ ਬਣਦਾ ਸਤਿਕਾਰ ਭਾਰਤ ਰਤਨ ਜਾਂ ਕੌਮੀ ਸ਼ਹੀਦ ਦਾ ਦਰਜਾ ਦੇਣਾ ਵੀ ਜਰੂਰੀ ਨਹੀਂ ਸਮਝਿਆ ਉਨ੍ਹਾਂ ਅੱਗੇ ਆਖਿਆ  ਹੁੰਦੇ ਸਾਡੇ ਲੀਡਰ ਜੇ ਕੁਰਸੀ ਦੇ ਭੁੱਖੇ ਨਾ, ਸ਼ਹੀਦਾਂ ਨੂੰ ਵੀ ਮਿਲ ਜਾਂਦਾ ਦਰਜਾ ਸ਼ਹੀਦੀ ਦਾ ਪਰ ਸ਼ਹੀਦਾਂ ਦੀ ਯਾਦ ਵੱਡੇ ਲੀਡਰਾਂ ਨੂੰ ਉਨਾਂ ਦੇ ਜਨਮ ਦਿਨ, ਸ਼ਹੀਦੀ ਦਿਵਸ ਜਾਂ ਫਿਰ ਵੋਟਾਂ ਵੇਲੇ ਇਹ ਲੀਡਰ ਸਿਰਫ ਸ਼ਹੀਦਾਂ ਦੇ ਨਾਮ ਤੇ ਰਾਜਨੀਤੀ ਹੀ ਕਰਦੇ ਨੇ ਤੇ ਮਗਰੋਂ ਉਨ੍ਹਾਂ  ਸ਼ਹੀਦਾਂ ਦਾ ਸਤਿਕਾਰ ਕਰਨਾ ਵੀ ਭੁੱਲ ਜਾਂਦੇ ਹਨ। ਆਖਰ ਵਿਚ ਮੰਚ ਦੇ ਆਗੂਆਂ ਨੇ ਆਖਿਆ ਕਿ ਜੋ ਦਸਤਖ਼ਤ ਮੁਹਿੰਮ ਸ਼ਹੀਦ ਸਰਾਭਾ ਜੀ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਸ਼ੁਰੂ ਲੋਕ ਉਸ ਨੂੰ ਵੱਧ-ਚੱੜ ਕੇ ਸਹਿਯੋਗ ਕਰਨ ਤਾਂ ਜੋ ਜਲਦੀ ਇਕ ਲੱਖ ਦਸਤਖ਼ਤ ਕਰਵਾ ਕੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਕੋਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਇਆ ਜਾ ਸਕੇ। ਇਸ ਮੌਕੇ ਪਰਵਿੰਦਰ ਸਿੰਘ ਡਾਂਗੋ, ਨਰਿੰਦਰ ਕੁਮਾਰ, ਸੁਰਿੰਦਰ ਕੁਮਾਰ ਸਰਾਭਾ, ਪਰਦੇਸੀ ਟੂਸਾ,  ਓਮ  ਪ੍ਰਕਾਸ਼, ਜਗਰੂਪ ਸਿੰਘ ਟੂਸਾ, ਮੋਨੂੰ ਕੁਮਾਰ, ਬੇਦੀ ਹੈਬੋਵਾਲ, ਨਰੇਸ਼ ਕੁਮਾਰ, ਆਦਿ ਹਾਜ਼ਰ ਸਨ।

33900cookie-checkਗਣਤੰਤਰ ਦਿਵਸ ਮੌਕੇ ਸ਼ਹੀਦ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਦਸਤਖ਼ਤ ਕਰਵਾਏ

Leave a Reply

Your email address will not be published. Required fields are marked *

error: Content is protected !!