![]()

ਲੁਧਿਆਣਾ, 25 ਜਨਵਰੀ ( ਸਤ ਪਾਲ ਸੋਨੀ ) : ਜ਼ਿਲਾ ਲੁਧਿਆਣਾ ਵਿੱਚ ਚੋਣਾਂ ਨਾਲ ਸੰਬੰਧਤ ਸਮੁੱਚੀਆਂ ਗਤੀਵਿਧੀਆਂ ਵਿੱਚ ਵਧੀਆ ਭੂਮਿਕਾ ਅਦਾ ਕਰਨ ਬਦਲੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੂੰ ਰਾਜ ਚੋਣ ਕਮਿਸ਼ਨ ਵੱਲੋਂ ‘ਬੈੱਸਟ ਜ਼ਿਲਾ ਚੋਣ ਅਫ਼ਸਰ’ ਵਜੋਂ ਸਨਮਾਨਿਤ ਕੀਤਾ ਗਿਆ ਹੈ। ਉਨਾਂ ਨੂੰ ਇਹ ਸਨਮਾਨ ਅੱਜ ਮੁੱਖ ਚੋਣ ਅਫ਼ਸਰ ਸ੍ਰੀ ਐੱਸ. ਕਰੁਣਾ ਰਾਜੂ ਨੇ ਰੋਪਡ਼ ਵਿਖੇ ਰਾਜ ਪੱਧਰੀ ‘ਰਾਸ਼ਟਰੀ ਵੋਟਰ ਦਿਵਸ’ ਸਮਾਗਮ ਦੌਰਾਨ ਦਿੱਤਾ।
ਪ੍ਰਦੀਪ ਕੁਮਾਰ ਅਗਰਵਾਲ ਤੋਂ ਇਲਾਵਾ ਇਹ ਸਨਮਾਨ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਈਅਬ ਨੂੰ ਵੀ ਦਿੱਤਾ ਗਿਆ। ਬੈੱਸਟ ਈ. ਆਰ. ਓ. ਦਾ ਸਨਮਾਨ ਐੱਸ. ਡੀ. ਐੱਮ. ਜੈਤੋ ਅਮਨਜੋਤ ਕੌਰ ਅਤੇ ਬੈੱਸਟ ਬੀ. ਐੱਲ. ਓ. ਦਾ ਸਨਮਾਨ ਕੋਟਕਪੂਰਾ ਦੇ ਪੰਕਜ ਕੁਮਾਰ ਨੂੰ ਦਿੱਤਾ ਗਿਆ। ਪ੍ਰਦੀਪ ਕੁਮਾਰ ਅਗਰਵਾਲ ਨੇ ਇਹ ਸਨਮਾਨ ਮਿਲਣ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਜ਼ਿਲਾ ਲੁਧਿਆਣਾ ਵਿੱਚ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ।