ਜਰਖੜ ਖੇਡਾਂ ਦੀ ਸਲਾਮਤੀ, ਖਿਡਾਰੀਆਂ ਦੀ ਤੰਦਰੁਸਤੀ ਤੇ ਖੇਡਾਂ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਜਰਖੜ ਸਟੇਡੀਅਮ ਵਿਖੇ ਸੁਖਮਨੀ ਸਾਹਿਬ ਦਾ ਪਾਇਆ ਭੋਗ

Loading

ਲੁਧਿਆਣਾ 22 ਜਨਵਰੀ ( ਸਤ ਪਾਲ ਸੋਨੀ ) : ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਦੇ ਮੈਂਬਰਾਂ ਤੇ ਜਰਖੜ ਹਾਕੀ ਅਕੈਡਮੀ ਦੇ ਸਮੂਹ ਖਿਡਾਰੀਆਂ ਵੱਲੋਂ ਅੱਜ ਖੇਡ ਕੰਪਲੈਕਸ ਜਰਖੜ ਵਿਖੇ ਖੇਡਾਂ ਦੀ ਸਲਾਮਤੀ, ਖਿਡਾਰੀਆਂ ਦੀ ਤੰਦਰੁਸਤੀ ਅਤੇ ਖੇਡਾਂ ਸਫਲਤਾਪੂਰਵਕ ਨੇਪਰੇ ਚੜ੍ਹਨ ਦੀ ਭਾਵਨਾ ਨਾਲ ਸੁਖਮਨੀ ਸਾਹਿਬ ਸਾਹਿਬ ਦਾ ਭੋਗ ਪਾਇਆ ਗਿਆ।ਇਸ ਮੌਕੇ ਗੁਰਦੁਆਰਾ ਸੁੱਖ ਸਾਗਰ ਜਰਖੜ ਦੇ ਹੈੱਡ ਗ੍ਰੰਥੀ ਭਾਈ ਹਰਦੀਪ ਸਿੰਘ ਨੇ ਰਸਮਈ ਕੀਰਤਨ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ। ਸਾਰੇ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਬਹੁਤ ਹੀ ਸਤਿਕਾਰਤ ਭਾਵਨਾ ਨਾਲ ਸੁਖਮਨੀ ਸਾਹਿਬ ਦਾ ਪਾਠ ਸੁਣਿਆ। ਇਸ ਮੌਕੇ ਹੈੱਡ ਗ੍ਰੰਥੀ ਹਰਦੀਪ ਸਿੰਘ ਨੇ ਜਰਖੜ ਖੇਡਾਂ ਤੇ ਅਕੈਡਮੀ ਦੀ ਚੜ੍ਹਦੀਕਲਾ ਲਈ ਅਰਦਾਸ ਕੀਤੀ ।

ਇਸ ਮੌਕੇ ਭਾਈ ਹਰਦੀਪ ਸਿੰਘ ਨੂੰ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ। ਜਰਖੜ ਖੇਡਾਂ 25 ਤੋਂ 27 ਜਨਵਰੀ ਤੱਕ ਖੇਡ ਕੰਪਲੈਕਸ ਜਰਖੜ ਵਿਖੇ ਕਰਾਈਆਂ ਜਾ ਰਹੀਆਂ ਹਨ। ਅੱਜ ਦੇ ਸਮਾਗਮ ਦੌਰਾਨ, ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਤੇਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਪੰਧੇਰ, ਸ਼ਿੰਗਾਰਾ ਸਿੰਘ, ਡਾ. ਜਗਜੀਤ ਸਿੰਘ, ਪਰਮਜੀਤ ਸਿੰਘ ਨੀਟੂ, ਮਨਦੀਪ ਸਿੰਘ, ਆਤਮਾ ਸਿੰਘ ਭੱਟੀ, ਚਮਕੌਰ ਸਿੰਘ, ਸਤਨਾਮ ਸਿੰਘ ਸੱਤਾ, ਸੋਮਾ ਸਿੰਘ ਰੋਮੀ, ਸੋਹਣ ਸਿੰਘ ਸ਼ੰਕਰ, ਸਾਹਿਬਜੀਤ ਸਿੰਘ ਸਾਬ੍ਹੀ, ਗੁਸਤਿੰਦਰ ਸਿੰਘ ਪਰਗਟ, ਹੋਰ ਪਿੰਡ ਦੇ ਪਤਵੰਤੇ ਅਤੇ ਅਕੈਡਮੀ ਦੇ ਸਮੂਹ ਖਿਡਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

33170cookie-checkਜਰਖੜ ਖੇਡਾਂ ਦੀ ਸਲਾਮਤੀ, ਖਿਡਾਰੀਆਂ ਦੀ ਤੰਦਰੁਸਤੀ ਤੇ ਖੇਡਾਂ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਜਰਖੜ ਸਟੇਡੀਅਮ ਵਿਖੇ ਸੁਖਮਨੀ ਸਾਹਿਬ ਦਾ ਪਾਇਆ ਭੋਗ

Leave a Reply

Your email address will not be published. Required fields are marked *

error: Content is protected !!