![]()

ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਭਾਰਤੀ ਫੌਜ ਬਾਰੇ ਦਿੱਤੀ ਜਾਣਕਾਰੀ
ਖੰਨਾ/ਲੁਧਿਆਣਾ, 16 ਜਨਵਰੀ ( ਸਤ ਪਾਲ ਸੋਨੀ ) : ਵਾਜਰਾ ਏ.ਡੀ. ਵਾਰੀਅਰਜ਼ ਵੱਲੋਂ 71ਵੇਂ ਫੌਜ ਦਿਵਸ ਨੂੰ ਸਮਰਪਿਤ ‘ਮਿਲਟਰੀ ਬੈਂਡ ਡਿਸਪਲੇਅ’ ਸਮਾਗਮ ਕੈਂਪਿੰਗ ਗਰਾਂਊਂਡ ਖੰਨਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮਿਲਟਰੀ ਪਾਈਪ ਐਂਡ ਜੈਜ਼ ਬੈਂਡ ਅਤੇ ਐਰੋਮਾਡਲ (ਛੋਟੇ ਹਵਾਈ ਜਹਾਜ਼) ਦਾ ਪ੍ਰਦਰਸ਼ਨ ਕੀਤਾ ਗਿਆ।

ਕੈਪਟਨ ਰਿਕੇਸ਼ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਮਾਗਮ ਨੌਜਵਾਨਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਭਾਰਤੀ ਫੌਜ ਦੇ ਸੱਭਿਆਚਾਰ ਅਤੇ ਹੋਰ ਪੱਖਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਕਰਵਾਇਆ ਗਿਆ, ਜਿਸ ਨੂੰ ਭਾਰੀ ਸਫ਼ਲਤਾ ਮਿਲੀ। ਇਸ ਮੌਕੇ ਭਾਰਤੀ ਫੌਜ ਦਾ ਹਿੱਸਾ ਬਣਨ ਲਈ ਜਾਣਕਾਰੀ ਦੇਣ ਹਿੱਤ ਵੱਖ–ਵੱਖ ਸਟਾਲਾਂ ਵੀ ਲਗਾਈਆਂ ਗਈਆਂ ਸਨ। ਸਮਾਗਮ ਵਿੱਚ 700 ਤੋਂ ਵਧੇਰੇ ਸਕੂਲ ਅਤੇ ਕਾਲਜ ਵਿਦਿਆਰਥੀਆਂ ਤੋਂ ਇਲਾਵਾ, ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਨੇ ਹਿੱਸਾ ਲਿਆ।
326900cookie-checkਭਾਰਤੀ ਫੌਜ ਵੱਲੋਂ ਖੰਨਾ ਵਿਖੇ ਮਿਲਟਰੀ ਬੈਂਡ ਡਿਸਪਲੇਅ ਦਾ ਆਯੋਜਨ