![]()

ਲੁਧਿਆਣਾ, 25 ਦਸੰਬਰ ( ਸਤ ਪਾਲ ਸੋਨੀ) : ਸ਼੍ਰੋਮਣੀ ਅਕਾਲੀ ਦਲ ਯੂਥ ਦੇ ਮਾਲਵਾ ਜੋਨ 3 ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਹਲਕਾ ਆਤਮ ਨਗਰ ਦੇ ਮੁੱਖ ਦਫਤਰ ‘ਚ ਪਹੁੰਚੇ। ਉਨਾਂ ਕਿਹਾ ਕਿ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋਡ਼ ਮੇਲਾ 25, 26 ਤੇ 27 ਦਸੰਬਰ ਨੂੰ ਹੈ, ਜਿਸ ਦੀ ਸਮਾਪਤੀ 28 ਦਸੰਬਰ ਨੂੰ ਹੋਵੇਗੀ। 31 ਦਸੰਬਰ ਨੂੰ ਸੇਵੇਰ 8 ਵਜੇ ਗੁਰਦੁਆਰਾ ਸ਼੍ਰੀ ਫਤਿਹਗਡ਼ ਸਾਹਿਬ ਵਿਖੇ ਪਹੁੰਚ ਕੇ ਸਫਾਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ, ਜਿਸ ‘ਚ ਪੱਤਲਾਂ ਤੇ ਹੋਰ ਪਦਾਰਥਾਂ ਨੂੰ ਇਕੱਠੇ ਕਰਕੇ ਸਫਾਈ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨਾਂ ਸੰਗਤ ਨੂੰ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਰਣਜੀਤ ਸਿੰਘ ਢਿੱਲੋਂ ਸ਼ਹਿਰੀ ਪ੍ਰਧਾਨ ਲੁਧਿਆਣਾ, ਹਲਕਾ ਆਤਮ ਨਗਰ ਦੇ ਇੰਚਾਰਜ ਗੁਰਮੀਤ ਸਿੰਘ ਕੁਲਾਰ, ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ, ਜਗਦੇਵ ਸਿੰਘ ਵਿੱਕੀ ਕੁਲਾਰ, ਹਰਦੀਪ ਸਿੰਘ ਪਲਾਹਾ, ਬਲਬੀਰ ਸਿੰਘ ਬੰਟੀ ਗਿੱਲ, ਕੁਲਦੀਪ ਸਿੰਘ ਦੀਪਾ, ਹਰਪ੍ਰੀਤ ਸਿੰਘ ਸੋਹਲ ਖੰਨਾ, ਸੁਖਜਿੰਦਰ ਸਿੰਘ ਬਾਵਾ, ਜੀਵਨ ਸਿੰਘ ਸੇਖਾ, ਕੁਲਤਾਰ ਸਿੰਘ ਲਾਲੀ, ਮਲਕੀਤ ਸਿੰਘ, ਪਰਮਿੰਦਰ ਸਿੰਘ, ਨੂਰਜੋਤ ਸਿੰਘ, ਰਵਿੰਦਰ ਸਿੰਘ ਖਾਲਸਾ, ਗੁਰਦੀਪ ਸਿੰਘ ਅਤੇ ਪਰਮਜੀਤ ਸਿੰਘ ਹਾਜ਼ਰ ਸਨ।