ਯੂਥ ਅਕਾਲੀ ਦਲ ਨੇ ਦੋਰਾਹਾ ਸਥਿਤ ਉੱਤਰ ਭਾਰਤ  ਦੇ ਪ੍ਰਮੁੱਖ ਐਮਾਜੋਨ ਹੋਲਸੇਲ ਸਟੋਰ ਦਾ ਘਿਰਾਉ ਕਰ ਜਤਾਇਆ ਰੋਸ਼

Loading

ਮਾਮਲਾ ਐਮਾਜੋਨ ਸਟੋਰ ਵੱਲੋਂ ਟਾਇਲਟ ਸੀਟ ਅਤੇ ਮੈਟ ਤੇ ਸ਼੍ਰੀ ਦਰਬਾਰ ਸਾਹਿਬ ਦੇ ਸਵਰੁਪ ਪ੍ਰਕਾਸ਼ਿਤ ਕਰਨ ਦਾ

ਐਮਾਜੋਨ ਕੰਪਨੀ ਨੇ ਸਿੱਖ ਧਰਮ  ਦੇ ਮੱਕਾ ਦਰਬਾਰ ਸਾਹਿਬ ਦੀ ਪਵਿਤਰਤਾ  ਭੰਗ ਕਰ ਸਿਖਾਂ ਦੇ ਵੰਲੂਧਰੇ ਹਿਰਦੇ   :  ਗੋਸ਼ਾ , ਦੁਗਰੀ

ਲੁਧਿਆਣਾ, 22,ਦਸੰਬਰ ( ਸਤ ਪਾਲ ਸੋਨੀ) :   ਐਮਾਜੋਨ ਆਨਲਾਈਨ ਕੰਪਨੀ  ਵੱਲੋਂ ਟਾਈਲਟ ਸੀਟ ਅਤੇ ਮੈਟ ਤੇ ਸ਼੍ਰੀ ਦਰਬਾਰ ਸਾਹਿਬ  ਦੇ ਸਵਰੁਪ ਛਾਪਣ ਤੇ  ਭਡ਼ਕੇ ਯੂਥ ਅਕਾਲੀ ਦਲ ਮੈਬਰਾਂ ਨੇ ਗੁਰਦੀਪ ਸਿੰਘ  ਗੋਸ਼ਾ ਅਤੇ ਮੀਤਪਾਲ ਸਿੰਘ  ਦੁਗਰੀ  ਦੀ ਅਗਵਾਈ ਹੇਠ ਦੋਰਾਹਾ ਸਥਿਤ ਉੱਤਰ ਭਾਰਤ  ਦੇ ਪ੍ਰਮੁੱਖ ਐਮਾਜੋਨ ਹੋਲਸੇਲ ਆਉਟਲੇਟ ਦਾ ਘਿਰਾਉ ਕਰਕੇ ਰੋਸ਼ ਪ੍ਰਦਸ਼ਨ ਕੀਤਾ । ਇਸ ਦੌਰਾਨ ਅਕਾਲੀ ਵਰਕਰਾਂ ਨੇ ਅਮੇਜਨ ਆਉਟਲੈਟ  ਦੇ ਬਾਹਰ ਲੱਗੇ ਬੋਰਡਾਂ ਅਤੇ ਗਧੇ  ਦੇ ਚਿਹਰੇ ਤੇ ਕੰਪਨੀ  ਦੇ ਸੀਈਓ ਜੈਫ ਦਾ ਚਿੱਤਰ ਲਗਾਕੇ ਉਸ ਤੇ ਕਾਲਿਖ ਪੋਤ ਦਿੱਤੀ ।

ਅਮੇਜਨ ਸਟੋਰ  ਦੇ ਘਿਰਾਉ ਦੀ ਭਿਨਣ ਲੱਗਦੇ ਹੀ ਥਾਣਾ ਕੂਮਕਲਾਂ  ਦੇ ਐਸ. ਐਚ. ਓ ਪਰਮਜੀਤ ਸਿੰਘ ਨੇ ਏਤਿਹਾਤ  ਦੇ ਤੌਰ ਤੇ ਸਟੋਰ ਬੰਦ ਕਰਵਾ ਕੇ ਅਕਾਲੀ ਦਲ ਮੈਬਰਾਂ ਨੂੰ ਸ਼ਾਂਤ ਕਰਣ  ਦੇ ਯਤਨ ਕੀਤੇ । ਐਸ.ਐਚ. ਓ ਨੇ ਅਕਾਲੀ ਦਲ   ਵੱਲੋਂ ਸੌਂਪੀ ਲਿਖਤੀ ਸ਼ਿਕਾਇਤ ਤੇ ਕੰਪਨੀ ਸੰਚਾਲਕਾਂ ਦੇ ਖਿਲਾਫ  ਧਾਰਮਿਕ ਭਾਵਨਾਵਾਂ ਆਹਤ ਕਰਣ ਦੀ ਧਾਰਾ 295 – ਏ  ਦੇ ਤਹਿਤ ਤੁਰੰਤ ਕਾਰਵਾਈ ਕਰਣ ਦਾ ਭਰੋਸਾ ਵੀ ਹਾਜਰ ਜਨਮੂਹ ਨੂੰ ਦਿਵਾਇਆ । ਯੂਥ ਅਕਾਲੀ ਦਲ ਕੋਰ ਕਮੇਟੀ  ਦੇ ਮੈਬਰਾਂ ਗੁਰਦੀਪ ਸਿੰਘ  ਗੋਸ਼ਾ ਅਤੇ ਮੀਤਪਾਲ ਦੁਗਰੀ ਨੇ ਕਿਹਾ ਕਿ ਐਮਾਜੋਨ ਕੰਪਨੀ ਨੇ ਸਿੱਖ ਧਰਮ  ਦੇ ਮੱਕਾ ਦੇ ਰੁਪ ਵਿੱਚ ਪ੍ਰਸਿੱਧ ਸ਼੍ਰੀ ਦਰਬਾਰ ਸਾਹਿਬ  ਦੇ ਚਿੱਤਰ ਟਾਇਲਟ ਸੀਟ ਅਤੇ ਮੈਟ ਤੇ ਪ੍ਰਕਾਸ਼ਿਤ ਕਰਕੇ ਸਿੱਖ ਸਮੁਦਾਏ  ਦੇ ਹਿਰਦੈ ਵੰਲੂਧਰ ਕੇ ਸ਼੍ਰੀ ਦਰਬਾਰ ਸਾਹਿਬ ਦੀ ਪਵਿਤਰਤਾ  ਭੰਗ ਕਰਣ  ਦੇ ਯਤਨ ਕੀਤੇ ਹੈ ।  ਉਨਾਂ ਨੇ ਕੰਪਨੀ  ਦੇ ਸੀਈਓ ਜੈਫ ਨੂੰ ਸਾਰਵਜਨਿਕ ਤੌਰ ਤੇ ਮਾਫੀ ਮੰਗਣ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੰਪਨੀ ਸੀਈਓ ਨੇ ਮਾਫੀ ਨਹੀਂ ਮੰਗੀ ਤਾਂ ਅਕਾਲੀ ਦਲ ਪੰਜਾਬ ਭਰ ਵਿੱਚ ਚਲਣ ਐਮਾਜੋਨ ਸਟੋਰਾਂ ਨੂੰ ਬੰਦ ਕਰਵਾਉਣ ਲਈ ਸਡ਼ਕਾਂ ਤੇ ਉੱਤਰ ਕੇ ਵਿਰੋਧ ਜਤਾਏਗਾ ।  ਇਸ ਮੌਕੇ ਤੇ ਰਾਜਾ ਕੰਗ , ਦਲਜੀਤ ਗਿਲ, ਅਰਵਿੰਦਰ ਸਿੰਘ  ਮਾਨ ,  ਫਤੇਹ ਦੁਗਰੀ ,  ਗੁਰਪ੍ਰੀਤ ਡਿਪਟੀ ,  ਇਕਬਾਲ ਦੁੱਗਰੀ ,  ਜੋਗਿੰਦਰ ਸਿੰਘ  ਸੋਹਲ ,  ਮਨਜਿੰਦਰ ਲਾਡੀ ,  ਕਰਮਵੀਰ ਸਿੰਘ  ਦੁੱਗਰੀ ,  ਮਨਪ੍ਰੀਤ ਕੱਕਡ਼ ,  ਦਾਨ ਸਿੰਘ  ,  ਹਰਪ੍ਰੀਤ ਸਿੰਘ  ,  ਜਤਿੰਦਰ ਸਿੰਘ  ,  ਅੰਸ਼ੂ ਰਵੀ ਧੀਂਗਾਨ ,  ਸੁਮਿਤ ,  ਅਸੀਸ ,  ਦਿਲਸ਼ਾਦ , ਕਮਲ ,  ਜਸਬੀਰ ਸਿੰਘ  ,  ਰਾਜੂ ,  ਚੰਡੀ ਸਿੱਧੂ ,  ਰਾਜੇਸ਼ ਵਰਮਾ ,  ਰੋਹਿਤ , ਐਸ.ਕੇ ਕੁਮਾਰ ,  ਹੈਪੀ ,  ਰੋਹਿਤ ਬੈਂਸ ,  ਜਸਪ੍ਰੀਤ ਰਾਣਾ ,  ਨਿਰਭੈ ਸਿੰਘ  ,  ਜਗਰੁਪ ਸਿੰਘ  ,  ਮਲਕੀਤ ਸਿੰਘ  ,  ਵਿਸ਼ਾਲ ,  ਸੰਨੀ ,  ਅਮਨਦੀਪ ਲਹੌਰਿਆ ,  ਚਿਰਾਗ ਅਰੋਡ਼ਾ  ,  ਸੰਜੀਵ ,  ਅਰੁਣ ਗੁਪਤਾ  ,  ਦਲੀਪ ਸਿੰਘ  , ਚਰਨਜੀਤ ,  ਸੈਮ , ਇਕਬਾਲ ਸਿੰਘ  ,  ਸੁਖਵਿੰਦਰ ਸਿੰਘ  ,  ਵਿੱਕੀ ,  ਹਨੀ ,  ਨਿਖਿਲ ਸਹਿਤ ਹੋਰ ਵੀ ਮੌਜੂਦ ਸਨ ।

30530cookie-check    ਯੂਥ ਅਕਾਲੀ ਦਲ ਨੇ ਦੋਰਾਹਾ ਸਥਿਤ ਉੱਤਰ ਭਾਰਤ  ਦੇ ਪ੍ਰਮੁੱਖ ਐਮਾਜੋਨ ਹੋਲਸੇਲ ਸਟੋਰ ਦਾ ਘਿਰਾਉ ਕਰ ਜਤਾਇਆ ਰੋਸ਼

Leave a Reply

Your email address will not be published. Required fields are marked *

error: Content is protected !!