![]()

ਖੇਡਾਂ ਹੋਣਗੀਆਂ 25,26, 27 ਜਨਵਰੀ 2019 ਨੂੰ
ਲੁਧਿਆਣਾ, 18 ਦਸੰਬਰ (ਸਤ ਪਾਲ ਸੋਨੀ) : ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਜ਼ਿਲ੍ਹਾ ਲੁਧਿਆਣਾ ਦੀ ਜਰੂਰੀ ਮੀਟਿੰਗ ਅੱਜ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ( ਏ.ਆਈ.ਜੀ ਇੰਟੈਲੀਜੈਂਸ ਫਿਰੋਜ਼ਪੁਰ) ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ 32ਵੀਆਂ ਸਲਾਨਾ ਜਰਖੜ ਖੇਡਾਂ ਅਗਲੇ ਮਹੀਨੇ 25, 26 ਅਤੇ 27 ਜਨਵਰੀ ਨੂੰ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਜਰਖੜ ਵਿਖੇ ਕਰਵਾਈਆਂ ਜਾਣਗੀਆਂ। ਇਹਨਾਂ ਖੇਡਾਂ ‘ਚ ਮਹਿੰਦਰਪ੍ਰਤਾਪ ਗਰੇਵਾਲ ਹਾਕੀ ਕੱਪ, ਮਾਤਾ ਸਾਹਿਬ ਕੌਰ ਗੋਲਡ ਕੱਪ ਹਾਕੀ ਤੋਂ ਇਲਾਵਾ ਕਬੱਡੀ ਆਲ ਓਪਨ ਅਕੈਡਮੀਆਂ, ਚਮਕੌਰ ਸਿੰਘ ਮੋਹੀ ਪਿਓਰ ਇੱਕ ਪਿੰਡ ਕਬੱਡੀ, ਵਾਲੀਬਾਲ, ਬਾਸਕਟਬਾਲ, ਕੁਸ਼ਤੀਆਂ ਆਦਿ ਖੇਡਾਂ ਦੇ ਮੁਕਾਬਲੇ ਕਰਾਏ ਜਾਣਗੇ। ਪ੍ਰਬੰਧਕ ਤੇਜਿੰਦਰ ਸਿੰਘ ਜਰਖੜ ਅਤੇ ਅਕੈਡਮੀ ਦੇ ਪ੍ਰਧਾਨ ਪਰਮਜੀਤ ਸਿੰਘ ਨੀਟੂ ਨੇ ਦੱਸਿਆ ਕਿ ਇਸ ਮੌਕੇ ਵੱਖ ਵੱਖ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਗਿਆ। ਖੇਡਾਂ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋਵੇਗਾ। ਜਿਸ ‘ਚ ਵੱਖ ਵੱਖ ਕਾਲਜਾਂ ਦੇ ਗਿੱਧਾ, ਭੰਗੜੇ ਮੁਕਾਬਲਿਆਂ ਤੋਂ ਇਲਾਵਾ ਹੋਰ ਸੱਭਿਆਚਾਰਕ ਮੁਕਾਬਲੇ ਅਤੇ ਭੁੱਟਾ ਇੰਜੀਨੀਅਰਿੰਗ ਕਾਲਜ ਦੇ ਵਿਦੇਸ਼ੀ ਵਿਦਿਆਰਥੀਆਂ ਵੱਲੋਂ ਆਪਣੀ ਕਲਾਕਾਰੀ ਪੇਸ਼ ਕੀਤੀ ਜਾਵੇਗੀ। ਖੇਡਾਂ ਦੇ ਫਾਈਨਲ ਸਮਾਰੋਹ ‘ਤੇ ਉੱਘੀਆਂ ਸਮਾਜ ਸੇਵੀ 6 ਸ਼ਖਸੀਅਤਾਂ ਦਾ ਸਨਮਾਨ ਹੋਵੇਗਾ। ਫਾਈਨਲ ਸਮਾਰੋਹ ‘ਤੇ ਉੱਘੇ ਲੋਕ ਗਾਇਕ ਗਿੱਪੀ ਗਰੇਵਾਲ, ਕੰਵਰ ਗਰੇਵਾਲ ਦਾ ਅਖਾੜਾ ਲਵਾਉਣ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਵੱਖ ਵੱਖ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਗਿਆ।
ਅੱਜ ਦੀ ਮੀਟਿੰਗ ‘ਚ ਇੰਸਪੈਕਟਰ ਬਲਬੀਰ ਸਿੰਘ, ਤੇਜਿੰਦਰ ਸਿੰਘ ਜਰਖੜ, ਸਵਰਨ ਸਿੰਘ ਲੱਖਾ ਕੈਨੇਡਾ, ਰਣਜੀਤ ਸਿੰਘ ਦੁਲੇਂਅ, ਪਰਮਜੀਤ ਸਿੰਘ ਨੀਟੂ, ਸੰਦੀਪ ਸਿੰਘ ਸੋਨੂੰ ਜਰਖੜ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਅਜੀਤ ਸਿੰਘ ਲਾਦੀਆਂ, ਯਾਦਵਿੰਦਰ ਸਿੰਘ ਤੂਰ, ਮਨਦੀਪ ਸਿੰਘ ਜਰਖੜ, ਸ਼ਿੰਗਾਰਾ ਸਿੰਘ ਜਰਖੜ, ਪਰਗਟ ਸਿੰਘ, ਸਾਹਿਬਜੀਤ ਸਿੰਘ, ਆਦਿ ਹੋਰ ਪ੍ਰਬੰਧਕ ਹਾਜ਼ਰ ਸਨ। ਇਸ ਮੌਕੇ ਟਰੱਸਟ ਦੇ ਦਾਰੇ ਮੈਂਬਰਾਂ ਨੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦਾ ਜਨਮ ਦਿਨ ਕੇਕ ਕੱਟ ਕੇ ਮਨਾਇਆ ਅਤੇ ਉਹਨਾਂ ਨੂੰ ਤੰਦਰੁਸਤ ਜ਼ਿੰਦਗੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।