ਵਿਧਾਇਕ ਰਾਕੇਸ਼ ਪਾਂਡੇ ਵੱਲੋਂ ਸੇਖੇਵਾਲ ਵਿਖੇ ਟਿਊਬਵੈਲ ਅਤੇ ਸਰਕਾਰੀ ਸਕੂਲ ਦੇ ਕਮਰੇ ਦਾ ਉਦਘਾਟਨ

Loading

ਅਧਿਆਪਕ ਬੱਚਿਆਂ ਨੂੰ ਪਡ਼ਾਈ  ਦੇ ਨਾਲ-ਨਾਲ ਜੀਵਨ ਜਾਂਚ ਵੀ ਸਿਖਾਉਣ

ਲੁਧਿਆਣਾ, 14 ਦਸੰਬਰ ( ਸਤ ਪਾਲ ਸੋਨੀ ) : ਅੱਜ ਵਿਧਾਇਕ  ਰਾਕੇਸ਼ ਪਾਂਡੇ ਨੇ ਸੇਖੇਵਾਲ ਦੇ ਸਰਕਾਰੀ ਸਕੂਲ ਦੇ ਕਮਰੇ ਅਤੇ ਟਿਊਬਵੈਲ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਨਾਲ ਮੇਅਰ  ਬਲਕਾਰ ਸਿੰਘ ਸੰਧੂ , ਇਲਾਕਾ ਕੌਸਲਰ  ਮਨਪ੍ਰੀਤ ਸਿੰਘ ਮਨੀ ਅਤੇ ਅਸ਼ਵਨੀ ਸ਼ਰਮਾ ਕੌਸਲਰ  ਵੀ ਹਾਜ਼ਰ ਸਨ। ਉਨਾਂ ਦੱਸਿਆ ਕਿ ਇਹ ਦੋਵੇਂ ਮੰਗਾਂ ਇਲਾਕਾ ਵਾਸੀਆਂ ਦੀਆਂ ਬਹੁਤ ਪੁਰਾਣੀਆਂ ਸਨ, ਜਿਨਾਂ ਨੂੰ ਪੂਰਾ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਨਵਾਂ ਟਿਊਬਵੈਲ ਲਗਾਉਣ ‘ਤੇ 15 ਲੱਖ ਰੁਪਏ ਦਾ ਖਰਚਾ ਆਇਆ ਹੈ, ਜਦ ਕਿ ਸਕੂਲ ਦਾ ਕਮਰਾ ਤਿਆਰ ਕਰਨ ‘ਤੇ 5 ਲੱਖ ਰੁਪਏ ਖਰਚ ਆਏ ਹਨ।


ਵਿਧਾਇਕ ਨੇ ਇਸ ਮੌਕੇ ਇੱਕ ਸਾਦੇ ਸਮਾਗਮ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਸੂਬਾ ਹਰ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ । ਉਨਾਂ ਅਧਿਆਪਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਪਡ਼ਾਈ ਦੇ ਨਾਲ-ਨਾਲ ਵਿਦਿਆਰਥੀਆਂ ਦਾ ਚਰਿੱਤਰ ਨਿਰਮਾਣ ਕਰਨ ਅਤੇ ਜੀਵਨ ਜਾਂਚ ਵੀ ਸਿਖਾਉਣ ਤਾਂ ਕਿ ਵਿਦਿਆਰਥੀ ਹਰ ਖੇਤਰ ਵਿੱਚ ਆਤਮ ਨਿਰਭਰ ਬਣ ਸਕਣ। ਉਨਾਂ ਅਧਿਆਪਕਾਂ ਨੂੰ ਇਹ ਵੀ ਕਿਹਾ ਕਿ ਬੱਚਿਆਂ ਦੀ ਰੁਚੀ ਖੇਡਾਂ ਵੱਲ ਲਗਾਉਣ, ਜਿਸ ਨਾਲ ਬੱਚੇ ਜਿੱਥੇ ਤੰਦਰੁਸਤ ਰਹਿਣਗੇ, ਉਥੇ ਉਨਾਂ ਵਿੱਚ ਸਹਿਣਸ਼ੀਲਤਾ ਅਤੇ ਆਪਸੀ ਪਿਆਰ ਵਿੱਚ ਵਾਧਾ ਹੋਵੇਗਾ। ਉਨਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਦੇ ਨਾਲ-ਨਾਲ ਸਡ਼ਕਾਂ, ਪਾਰਕਾਂ ਅਤੇ ਹੋਰ ਜਨਤਕ ਸਥਾਨਾਂ ਦੀ ਵੀ ਸਾਫ-ਸਫਾਈ ਰੱਖਣ ਅਤੇ ਕੂਡ਼ਾ-ਕਰਕਟ ਸੁੱਟਣ ਵਾਲੇ ਸਥਾਨਾਂ ਦੀ ਵਰਤੋਂ ਕਰਨ ਦੀ ਆਦਤ ਅਪਣਾਉਣ ਤਾਂ ਜੋ ਸ਼ਹਿਰ ਨੂੰ ਸਾਫ-ਸੁੱਥਰਾ ਰੱਖਿਆ ਜਾ ਸਕੇ। ਉਨਾਂ ਨਾਲ ਹੀ ਇਹ ਵੀ ਅਪੀਲ ਕੀਤੀ ਕਿ ਪਾਣੀ ਦੀ ਸੰਜਮ ਨਾਲ ਵਰਤੋਂ ਕੀਤੀ ਜਾਵੇ। ਵਿਧਾਇਕ ਪਾਂਡੇ ਨੇ ਸਕੂਲ ਅਧਿਆਪਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨਾਂ ਦੀ ਹੋਰ ਕਮਰੇ ਉਸਾਰਨ ਦੀ ਮੰਗ ਜਲਦੀ ਹੀ ਪੂਰੀ ਕੀਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਹੋਰ ਵੀ ਕੰਮ ਪਹਿਲ ਦੇ ਅਧਾਰ ‘ਤੇ ਕਰਵਾਏ ਜਾਣਗੇ। ਇਸ ਮੌਕੇ ਸਕੂਲ ਕਮੇਟੀ ਦੇ ਪ੍ਰਧਾਨ  ਪਲਵਿੰਦਰ ਸਿੰਘ, ਪ੍ਰਿੰਸੀਪਲ ਅਮਰੀਕ ਸਿੰਘ,  ਤੇਜਪਾਲ ਕਲੇਰ ਬੀ.ਐਮ.ਟੀ,  ਨਰੇਸ਼ ਕੁਮਾਰ ਕੌਸਲਰ ਅਤੇ ਇਲਾਕੇ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ।

30190cookie-checkਵਿਧਾਇਕ ਰਾਕੇਸ਼ ਪਾਂਡੇ ਵੱਲੋਂ ਸੇਖੇਵਾਲ ਵਿਖੇ ਟਿਊਬਵੈਲ ਅਤੇ ਸਰਕਾਰੀ ਸਕੂਲ ਦੇ ਕਮਰੇ ਦਾ ਉਦਘਾਟਨ

Leave a Reply

Your email address will not be published. Required fields are marked *

error: Content is protected !!