ਕਾਂਗਰਸ ਸੇਵਾ ਦਲ ਨੇ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ

Loading


ਗਰਾਂਟ ਦੇਣ ਲਈ ਐਮਪੀ ਬਿੱਟੂ ਦਾ ਕੀਤਾ ਧੰਨਵਾਦ
ਲੁਧਿਆਣਾ,30 ਨਵੰਬਰ (ਸਤ ਪਾਲ ਸੋਨੀ): ਵਿਧਾਨ ਸਭਾ ਹਲਕਾ ਗਿੱਲ ਵਿਚ ਪੈਂਦੇ ਨਿਊ ਗੁਰੂ ਤੇਗ ਬਹਾਦੁਰ ਨਗਰ ਵਿਖੇ ਅਧੂਰੇ ਪਏ ਸੀਵਰੇਜ ਦੇ ਕੰਮ ਨੂੰ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਵਲੋਂ ਦਿੱਤੀ ਗਰਾਂਟ ਨਾਲ ਮਨਰੇਗਾ ਸਕੀਮ ਅਧੀਨ  ਪੂਰਾ ਕਰਵਾਉਣ ਲਈ ਕਾਂਗਰਸ ਸੇਵਾ ਦਲ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸੱਤਪਾਲ ਲਾਲੀ ਦੀ ਅਗਵਾਈ ਹੇਠ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੋਕੇ ਤੇ ਪੰਜਾਬ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ  ਕੈਡ਼ਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ। ਇਸ ਮੋਕੇ ਤੇ ਨਿਰਮਲ ਕੈਡ਼ਾ ਨੇ ਕਿਹਾ ਕਿ ਪੰਜਾਬ ਵਿਚ ਜਿਨੇ ਵੀ ਵਿਕਾਸ ਕਾਰਜ ਹੋਏ ਹਨ, ਉਹ ਸਭ ਕਾਂਗਰਸ ਸਰਕਾਰਾਂ ਵੇਲੇ ਹੀ ਹੋਏ ਹਨ, ਅਕਾਲੀਆਂ ਦਾ ਕੰਮ ਤਾਂ ਸਿਰਫ ਆਪਣੀਆਂ ਤਿਜੋਰੀਆਂ ਭਰਨ ਤੱਕ ਹੀ ਹੁੰਦਾ ਹੈ। ਇਸ ਮੋਕੇ ਤੇ ਸੱਤਪਾਲ ਲਾਲੀ ਨੇ ਵਿਕਾਸ ਕਾਰਜਾਂ ਲਈ ਗਰਾਂਟ ਦੇਣ ਤੇ ਐਮਪੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕਰਦੇ ਹੋਏ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਇਸ ਇਲਾਕੇ ਵਿਚ ਜਿਨੇ ਵੀ ਕੰਮ ਅਧੂਰੇ ਪਏ ਹਨ ਉਨਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ। ਲਾਲੀ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਪੰਚਾਇਤੀ ਅਤੇ ਲੋਕ ਸਭਾ ਦੀਆਂ ਚੋਣਾ ਵਿਚ ਅਕਾਲੀ- ਭਾਜਪਾ ਦੇ ਲੋਟੂ ਟੋਲੇ ਨੂੰ ਨਕਾਰਦੇ ਹੋਏ ਕਾਂਗਰਸ ਪਾਰਟੀ ਨੂੰ ਵੋਟਾਂ ਪਾਓ ਤਾਂ ਜੋ ਦਿਹਾਤੀ ਏਰੀਏ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਲੈ ਕੇ ਦਿੱਤੀਆਂ ਜਾਣ ਅਤੇ ਭਾਰਤ ਦੇਸ਼ ਨੂੰ ਮੂਡ਼ ਕੇ ਸੋਨੇ ਦੀ ਚਿਡ਼ੀ ਬਣਾਇਆ ਜਾ ਸਕੇ। ਇਸ ਮੋਕੇ ਤੇ ਸਤਪਾਲ ਪਰਮਾਰ, ਰਾਜਿੰਦਰ ਸਿੰਘ ਰਾਣਾ, ਜਗਜੀਤ ਸਿੰਘ ਜੱਗੀ, ਗੁਰਦੀਪ ਸਿੰਘ ਪੰਚ, ਗੁਰਵਿੰਦਰ ਸਿੰਘ, ਬਲਬੀਰ ਚੰਦ, ਬਲਵਿੰਦਰ ਸਿੰਘ, ਭਰਪੂਰ ਸਿੰਘ, ਭਜਨ ਲਾਲ, ਮੁਰਾਰੀ ਲਾਲ, ਜਰਨੈਲ ਸਿੰਘ, ਤਪਿੰਦਰ ਸਿੰਘ, ਮੇਹਰ ਸਿੰਘ ਕਾਕਾ,ਸੰਤੋਸ਼ ਕੁਮਾਰੀ, ਅਮਰਜੀਤ ਕੋਰ, ਕਮਲ ਕੋਰ ਸਮੇਤ ਵੱਡੀ ਗਿਣਤੀ ਵਿਚ ਇਕੱਤਰ ਹੋਏ ਇਲਾਕਾ ਨਿਵਾਸੀਆਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਪਾਉਣ ਅਤੇ ਪੁਆਉਣ ਦਾ ਵਿਸ਼ਵਾਸ਼ ਦੁਆਇਆ

29400cookie-checkਕਾਂਗਰਸ ਸੇਵਾ ਦਲ ਨੇ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ

Leave a Reply

Your email address will not be published. Required fields are marked *

error: Content is protected !!