![]()

ਲੁਧਿਆਣਾ , 20 ਨਵੰਬਰ ( ਸਤ ਪਾਲ ਸੋਨੀ ) : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੂਰਬ ਦੇ ਸੰਬਧ’ਚ ਸਲੇਮ ਟਾਬਰੀ ਸਥਿਤ ਗੁਰਦੁਆਰਾ ਗੁਰੂ ਸਾਗਰ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ’ਚ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ । ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਗੋਸ਼ਾ ਨੇ ਸਾਥੀਆਂ ਸਹਿਤ ਰਸਤੇ ਵਿੱਚ ਪਾਵਨ ਪਾਲਕੀ ਵਿੱਚ ਵਿਰਾਜਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੁਪ ਤੇ ਪੁਸ਼ਪ ਵਰਖਾ ਕਰਕੇ ਪੰਜ ਪਿਆਰਾਂ ਨੂੰ ਸਿਰੋਪੇ ਭੇਂਟ ਕੀਤੇ । ਗੋਸ਼ਾ ਨੇ ਹਾਜਰ ਜਨਸਮੂਹ ਨੂੰ ਸਿੱਖ ਧਰਮ ਦੇ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੂਰਬ ਦੀ ਵਧਾਈ ਦਿੰਦੇ ਹੋਏ ਉਨਾਂ ਦੇ ਦੱਸੇ ਰਸਤੇ ਤੇ ਚਲਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਤੇ ਬਲਦੇਵ ਸਿੰਘ ਭੱਲਾ , ਦਲਜੀਤ ਸਿੰਘ ਬਿੱਟੂ , ਜੇ ਪੀ ਸਿੰਘ , ਹਰਮੀਤ ਸਿੰਘ ਬੱਗਾ , ਅਜੈ ਅਰੋਡ਼ਾ , ਚਰਨਜੀਤ ਸਿੰਘ ਮੱਕਡ਼ , ਸੁਰਿੰਦਰ ਸਿੰਘ ਸ਼ਿੰਦਾ , ਡਾ . ਇੰਦਰਜੀਤ ਢੀਂਗਡ਼ਾ , ਭੂਪੀ ਚਾਵਲਾ , ਜੋਗਿੰਦਰ ਕੌਰ , ਹਰਜੀਤ ਕੌਰ , ਸੁਰਿੰਦਰ ਕੌਰ , ਰਿੰਕੂ ਭੱਲਾ , ਰਾਮ ਸਿੰਘ ਅਤੇ ਗੁਰਜੀਤ ਸਿੰਘ ਸਹਿਤ ਹੋਰ ਵੀ ਮੌਜੂਦ ਸਨ ।