![]()

ਲੁਧਿਆਣਾ, 9 ਨਵੰਬਰ (ਦੇਵ ਸਰਾਭਾ ): ਦੇਸ ਨੂੰ ਅਜਾਦ ਕਰਵਾਉਣ ਵਾਲੇ ਗਦਰ ਪਾਰਟੀ ਦੇ ਹੀਰੋ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਮਾਗਮ 15 ਨਵੰਬਰ ਦਿਨ ਵੀਰਵਾਰ ਸਥਾਨ ਸਰਕਾਰੀ ਹਾਈ ਸਕੂਲ, ਹੈਬੋਵਾਲ,ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਦੀ ਜਾਣਕਾਰੀ ਪ੍ਰਧਾਨ ਬਲਜੀਤ ਸਿੰਘ ਸਰਾਭਾ, ਕੁਲਦੀਪ ਸਿੰਘ ਸਰਾਭਾ, ਕਮਲਜੀਤ ਸਿੰਘ ਸਰਾਭਾ, ਕੁਲਦੀਪ ਸਿੰਘ ਬਿੱਟੂ, ਹਰਵਿੰਦਰ ਸਿੰਘ ਮਠਾਰੂ, ਅਨਿਲ, ਜੋਗਿੰਦਰ ਸਿੰਘ ਅਨੇਜਾ, ਰਾਜੂ, ਗਰੀਮਨ ਸਿੰਘ, ਹਰਮਨਦੀਪ ਸਿੰਘ ਸਰਾਭਾ ਨੇ ਦੱਸਿਆ ਕਿ ਇਹ ਸਮਾਗਮ ਹਰ ਸਾਲ ਸ਼ਹੀਦ ਸਰਾਭਾ ਜੀ ਦੀ ਯਾਦ ਵਿਚ ਕਰਵਾਇਆ ਜਾਦਾਂ ਹੈ। ਜਿਸ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਸ਼ਰਧਾਂਜਲੀ ਵੱਖ–ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਭਾਸ਼ਣ, ਦੇਸ਼ਭਗਤੀ ਗੀਤ, ਕਵਿਤਾ, ਕੋਰਿਓਗ੍ਰਾਫੀ ਪੇਸ਼ ਕੀਤੀ ਜਾਵੇਗੀ ਅਤੇ ਸ਼ਹੀਦ ਸਰਾਭਾ ਜੀ ਦੀ ਜੀਵਨੀ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਤੋਂ ਇਲਾਵਾ ਦੇਸ਼ ਲਈ ਉੱਚੀਆਂ ਮੱਲਾਂ ਮਾਰਨ ਵਾਲੇ ਸਖ਼ਸ਼ੀਅਤਾਂ ਨੂੰ ਵਿਸੇਸ ਤੋਰ ਤੇ ਸਨਮਾਨਤ ਕੀਤਾ ਜਾਦਾਂ ਹੈ।ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸ ਸਮਾਗਮ ਮੋਕੇ ਲੁਧਿਆਣਾ ਦੇ ਐੱਮ ਪੀ ਰਵਨੀਤ ਸਿੰਘ ਬਿੱਟੂ, ਕੈਬੀਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕੁਲਦੀਪ ਸਿੰਘ ਵੈਦ ਰਕੇਸ਼ ਪਾਂਡੇ, ਬਲਕਾਰ ਸਿੰਘ ਸੰਧੂ, ਮਹੇਸ਼ ਸਿੰਘ ਗਰੇਵਾਲ, ਪ੍ਰਭਜੋਤ ਸਿੰਘ ਨੱਥੋਵਾਲ, ਸਵਰਨਜੀਤ ਕੋਰ ਆਦਿ ਮੁੱਖ ਮਹਿਮਾਨ ਪੁੱਜ ਰਹੇ ਹਨ।