ਖੰਨਾ ਪੁਲਿਸ ਵੱਲੋਂ 25 ਪੇਟੀਆਂ ਸ਼ਰਾਬ ਅਤੇ ਗੱਡੀ ਸਮੇਤ 1 ਕਾਬੂ

Loading

ਖੰਨਾ, 18 ਅਕਤੂਬਰ  ( ਸਤ ਪਾਲ ਸੋਨੀ ) :  ਪੁਲਿਸ ਜ਼ਿਲਾ ਖੰਨਾ ਦੇ ਐਸ.ਐਸ.ਪੀ.  ਧਰੁਵ ਦਹਿਆ ਨੇ ਦੱਸਿਆ ਕਿ ਖੰਨਾ ਪੁਲਿਸ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ, ਜਦੋਂ ਖੰਨਾ ਪੁਲਿਸ ਵੱਲੋ ਭਾਡੇਵਾਲ ਪੁਲ ਥਾਣਾ ਪਾਇਲ ਵਿਖੇ ਨਾਕਾਬੰਦੀ ਦੌਰਾਨ ਸ਼ੱਕੀ ਵਹੀਕਲਾਂ/ਪੁਰਸ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਤਾਂ ਪਿੰਡ ਭਾਡੇਵਾਲ ਵਾਲੀ ਸਾਈਡ ਤੋਂ ਇੱਕ ਕਾਰ ਨੰਬਰ ਪੀ.ਬੀ-65 -ਏ.ਏ. 2751 (ਮਾਰਕਾ ਸੈਂਟਰੋ) ਆਈ, ਜੋ ਪੁਲਿਸ ਪਾਰਟੀ ਨੂੰ ਦੇਖਕੇ ਇੱਕਦਮ ਰੋਕ ਲਈ। ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠਾ ਵਿਅਕਤੀ ਉੱਤਰਕੇ ਭੱਜ ਗਿਆ।ਪੁਲਿਸ ਪਾਰਟੀ ਨੇ ਗੱਡੀ ਕਾਬੂ ਕਰਕੇ ਡਰਾਈਵਰ ਤੋਂ ਉਸਦਾ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਦੁਧੜ ਥਾਣਾ ਪਸਿਆਣਾ ਜਿਲਾ ਪਟਿਆਲਾ ਦੱਸਿਆ। ਗੱਡੀ ਦੀ ਤਲਾਸ਼ੀ ਲੈਣ ਸਮੇਂ ਗੱਡੀ ਵਿੱਚੋਂ 25 ਪੇਟੀਆਂ ਸ਼ਰਾਬ ਮਾਰਕਾ ਮਾਲਾ (ਸੇਲ ਫਾਰ ਹਰਿਆਣਾ ਸਟੇਟ) ਬ੍ਰਾਮਦ ਹੋਈਆ। ਪੁੱਛ-ਗਿੱਛ ਦੌਰਾਨ ਡਰਾਈਵਰ ਨੇ ਭੱਜਣ ਵਾਲੇ ਵਿਅਕਤੀ ਦਾ ਨਾਮ ਬਿੱਟੂ ਪੁੱਤਰ ਕਰਨੈਲ ਸਿੰਘ ਵਾਸੀ ਲੰਗੜੋਈ ਥਾਣਾ ਪਸਿਆਣਾ ਜ਼ਿਲਾ ਪਟਿਆਲਾ ਦੱਸਿਆ। ਦੋਸ਼ੀਆਂ ਦੇ ਖਿਲਾਫ ਮੁੱਕਦਮਾ ਨੰਬਰ 147, ਮਿਤੀ 18.10.18 ਅ/ਧ 61/1/14 ਆਬਕਾਰੀ ਐਕਟ ਥਾਣਾ ਪਾਇਲ ਦਰਜ਼ ਰਜਿਸਟਰ ਕਰਕੇ ਦੋਸ਼ੀ ਗੁਰਪੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ, ਦੂਜੇ ਦੋਸ਼ੀ ਬਿੱਟੂ ਦੀ ਗ੍ਰਿਫਤਾਰੀ ਬਾਕੀ ਹੈ, ਜਿਸਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

27460cookie-checkਖੰਨਾ ਪੁਲਿਸ ਵੱਲੋਂ 25 ਪੇਟੀਆਂ ਸ਼ਰਾਬ ਅਤੇ ਗੱਡੀ ਸਮੇਤ 1 ਕਾਬੂ

Leave a Reply

Your email address will not be published. Required fields are marked *

error: Content is protected !!