ਲੁਧਿਆਣਾ ਦਿਹਾਤੀ ਪੁਲਿਸ ਵੱਲੋਂ 10 ਕਿਲੋ ਅਫੀਮ, ਗੱਡੀ ਅਤੇ 18.68 ਲੱਖ ਰੁਪਏ ਭਾਰੀ ਨਗਦੀ ਸਮੇਤ ਦੋ ਕਾਬੂ

Loading

ਜਗਰਾਓ, 15 ਅਕਤੂਬਰ ( ਸਤ ਪਾਲ ਸੋਨੀ ) :  ਵਰਿੰਦਰ ਸਿੰਘ, ਐਸ.ਐਸ.ਪੀ, ਲੁਧਿਆਣਾ (ਦਿਹਾਤੀ) ਵੱਲੋਂ ਪ੍ਰੈਸ-ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਨਸ਼ਿਆਂ ਵਿਰੁੱਧ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਪੁਲਿਸ ਜਿਲਾ ਲੁਧਿਆਣਾ (ਦਿਹਾਤੀ) ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਸਿਮਰਜੀਤ ਸਿੰਘ, ਮੁੱਖ ਅਫਸਰ ਥਾਣਾ ਸਦਰ ਰਾਏਕੋਟ ਦੁਆਰਾ ਮਿਤੀ 14 ਅਕਤੂਬਰ ਨੂੰ ਸਮੇਤ ਪੁਲਿਸ ਪਾਰਟੀ ਦੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਨਹਿਰ ਪੁੱਲ ਦੱਧਾਹੂਰ ਨਾਕਾਬੰਦੀ ਕੀਤੀ ਹੋਈ ਸੀ ਤਾਂ ਸ਼ਾਮ ਕਰੀਬ 05:30 ਨਹਿਰ ਦੀ ਕੱਚੀ ਪਟੜੀ ਪਿੰਡ ਕੁਤਬਾ ਸਾਈਡ ਵੱਲੋ ਇੱਕ ਬਰੀਜਾ ਕਾਰ ਰੰਗ ਗਰੇ ਨੰਬਰੀ ਡਬਲਊ.ਬੀ-74-ਏ.ਵੀ 5565 ਆਈ।

ਜਿਸਨੂੰ ਪੁਲਿਸ ਪਾਰਟੀ ਨੇ ਰੋਕ ਕੇ ਉਨਾਂ ਦਾ ਨਾਮ ਪਤਾ ਪੁੱਛਿਆ ਤਾਂ ਡਰਾਇਵਰ ਨੇ ਆਪਣਾ ਨਾਮ ਸੁਖਜਿੰਦਰ ਸਿੰਘ ਉਰਫ ਸੁੱਖਾ ਪੁੱਤਰ ਲਾਲ ਸਿੰਘ ਵਾਸੀ ਬੈਕ ਕਲੋਨੀ ਰਾਏਕੋਟ ਹਾਲ ਵਾਸੀ ਆਬਾਦ ਮੀਅਲਾਨੀ ਜੋਤੇ, ਡਾਕਖਾਨਾ ਕਮਾਲ ਬਗਾਨ ਥਾਣਾ ਫਾਂਸੀਦੇਵਾ, ਜਿਲਾ  ਦਾਰਜੀਲਿੰਗ ਸਟੇਟ ਪੱਛਮੀ ਬੰਗਾਲ ਦੱਸਿਆ। ਕੰਡਕਟਰ ਸੀਟ ‘ਤੇ ਬੈਠੇ ਵਿਆਕਤੀ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਬਿੱਕਰ ਸਿੰਘ ਵਾਸੀ ਅਕਾਲ ਪੱਤੀ ਮਹਿਣਾ ਹਾਲ ਮੀਅਲਾਨੀ ਜੋਤੇ, ਢਾਬਾ ਯੂ.ਪੀ-ਪੰਜਾਬ ਤਹਿਸੀਲ ਸਿਲੀਗੁੜੀ ਜਿਲਾ ਦਾਰਜੀਲਿੰਗ ਸਟੇਟ ਪੱਛਮੀ ਬੰਗਾਲ ਦੱਸਿਆ। ਉਕਤ ਬਰੀਜਾ ਕਾਰ ਦੀ ਡਿੱਗੀ ਵਿੱਚੋਂ 10 ਕਿਲੋ ਅਫੀਮ ਬਰਾਮਦ ਹੋਈ। ਕਾਰ ਦੇ ਡੈਸ ਬੋਰਡ ਵਿੱਚੋ 18 ਲੱਖ 68 ਹਜਾਰ ਰੁਪਏ ਬਰਾਮਦ ਹੋਏ। ਜਿਸ ਤੇ ਉਕਤ ਵਿਆਕਤੀਆਂ ਵਿਰੁੱਧ ਮੁਕੱਦਮਾਂ ਨੰਬਰ 144 ਮਿਤੀ 14.10.2018 ਅ/ਧ 18/25 /61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਰਾਏਕੋਟ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫਤਾਰ ਕੀਤੇ ਸੁਖਜਿੰਦਰ ਸਿੰਘ ਉਰਫ ਸੁੱਖਾ ਪੁੱਤਰ ਲਾਲ ਸਿੰਘ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਵਿਰੁੱਧ ਪਹਿਲਾਂ ਵੀ ਪੱਛਮੀ ਬੰਗਾਲ ਵਿੱਚ ਭੁੱਕੀ ਚੂਰਾ-ਪੋਸਤ ਦਾ ਇੱਕ ਮਕੱਦਮਾ ਦਰਜ ਹੈ।ਦੋਸ਼ੀਆਂ ਦੇ ਸਾਬਕਾ ਰਿਕਾਰਡ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ।ਗ੍ਰਿਫਤਾਰ ਕੀਤੇ ਉਕਤ ਦੋਸ਼ੀਆ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਨਾਂ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਦੋਸ਼ੀਆ ਪਾਸੋਂ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

27270cookie-checkਲੁਧਿਆਣਾ ਦਿਹਾਤੀ ਪੁਲਿਸ ਵੱਲੋਂ 10 ਕਿਲੋ ਅਫੀਮ, ਗੱਡੀ ਅਤੇ 18.68 ਲੱਖ ਰੁਪਏ ਭਾਰੀ ਨਗਦੀ ਸਮੇਤ ਦੋ ਕਾਬੂ

Leave a Reply

Your email address will not be published. Required fields are marked *

error: Content is protected !!