![]()

ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਲੁਧਿਆਣਾ, 11 ਅਕਤੂਬਰ( ਸਤ ਪਾਲ ਸੋਨੀ ) : ਬਦਲਦੇ ਮੌਸਮ ਦੌਰਾਨ ਡੇਂਗੂ, ਚਿਕਨਗੁਨੀਆ ਬੁਖ਼ਾਰ ਆਦਿ ਦਾ ਵੀ ਸੀਜ਼ਨ ਸ਼ੁਰੂ ਹੋ ਗਿਆ ਹੈ। ਲੋਕਾਂ ਨੂੰ ਇਨਾਂ ਬੁਖ਼ਾਰਾਂ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਇਸ ਸੰਬੰਧੀ ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਸਿੱਧੂ ਦੱਸਿਆ ਗਿਆ ਕਿ ਡੇਂਗੂ ਬੁਖਾਰ ਮਾਦਾ ਐਡੀਜ਼ ਅਜੈਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਕੂਲਰਾਂ, ਕੰਟੈਨਟਰਾਂ, ਫਰਿੱਜ ਦੇ ਪਿੱਛੇ ਲੱਗੀਆਂ ਟ੍ਰੇਆਂ, ਗਮਲਿਆਂ, ਘਰਾਂ ਦੀ ਛੱਤਾਂ ਉਪਰ ਪਏ ਟਾਇਰ, ਕਬਾੜ ਆਦਿ ਵਿਚ ਖੜੇ ਸਾਫ ਪਾਣੀ ਵਿਚ ਪੈਦਾ ਹੁੰਦਾ ਹੈ ।ਇਕ ਹਫਤੇ ਦੇ ਅੰਦਰ ਇਕ ਅੰਡੇ ਤੋਂ ਪੂਰਾ ਅਡਲਟ ਮੱਛਰ ਬਣ ਕੇ ਤਿਆਰ ਹੋ ਜਾਂਦਾ ਹੈ। ਇਕ ਚੱਮਚ ਪਾਣੀ ਵਿੱਚ ਵੀ ਇਹ ਮੱਛਰ ਪੈਦਾ ਹੋ ਜਾਂਦਾ ਹੈ ।ਇਹ ਮੱਛਰ ਜ਼ਿਆਦਾਤਰ ਸਵੇਰ ਵੇਲੇ ਸੂਰਜ ਚੜਣ ਤੋਂ ਬਾਅਦ ਅਤੇ ਸ਼ਾਮ ਨੂੰ ਸੂਰਜ ਡੁੱਬਣ ਵੇਲੇ ਕੱਟਦਾ ਹੈ ।ਇਹ ਮੱਛਰ ਜ਼ਿਆਦਾਤਰ ਸਰੀਰ ਤੇ ਹੇਠਲੇ ਹਿੱਸਿਆਂ ‘ਤੇ ਕੱਟਦਾ ਹੈ ।ਆਪਣੇ ਘਰਾਂ ਦੇ ਅੰਦਰ ਅਤੇ ਬਾਹਰ ਕਿਤੇ ਵੀ ਸਾਫ ਪਾਣੀ ਨਾ ਖੜਣ ਦਿਓ । ਜੇਕਰ ਕਿਸੇ ਨੂੰ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਪਾਸੇ ਦਰਦ, ਚਮੜੀ ਤੇ ਦਾਣੇ, ਮਾਸਪੇਸ਼ੀਆਂ ਵਿੱਚ ਦਰਦ ਮਸੂੜਿਆਂ ਵਿੱਚੋਂ ਖੂਣ ਵਗਦਾ ਹੋਵੇ ਤਾਂ ਇਹ ਡੇਂਗੂ ਦੇ ਲੱਛਣ ਹੋ ਸਕਦੇ ਹਨ ।ਇਸ ਹਾਲਤ ਵਿਚ ਸਿਰਫ ਪੈਰਾਸੀਟਾਮੋਲ ਗੋਲੀ ਲਵੋ ਅਤੇ ਡਾਕਟਰ ਦੀ ਸਲਾਹ ਲਵੋ ।
ਉਨਾਂ ਕਿਹਾ ਕਿ ਸਿਵਲ ਹਸਪਤਾਲ ਲੁਧਿਆਣਾ ਅਤੇ ਸਿਵਲ ਹਸਪਤਾਲ ਖੰਨਾ ਵਿਖੇ ਡੇਂਗੂ ਬੁਖਾਰ ਦਾ ਟੈਸਟ ਬਿਲਕੁਲ ਫਰੀ ਹੈ। ਬਾਹਰ ਪ੍ਰਾਈਵੇਟ ਡਾਕਟਰਾਂ ਵੱਲੋਂ ਕਾਰਡ ਟੈਸਟ ਕੀਤਾ ਜਾ ਰਿਹਾ ਹੈ, ਜੋ ਕਿ ਭਾਰਤ ਸਰਕਾਰ ਦੁਆਰਾ ਵੈਲਿਡ ਜਾਂ ਮਾਨਤਾ ਪ੍ਰਾਪਤ ਨਹੀਂ ਹੈ। ਇਸ ਲਈ ਜੇਕਰ ਕਿਸੇ ਨੂੰ ਡੇਂਗੂ ਸੰਬੰਧੀ ਲੱਛਣ ਲੱਗਦੇ ਹਨ ਤਾਂ ਸਿਵਲ ਹਸਪਤਾਲ ਵਿਖੇ ਇਸਦਾ ਟੈਸਟ ਕਰਵਾਓ ।ਡੇਂਗੂ ਅਤੇ ਚਿਕਨਗੁਨੀਆ ਬੁਖ਼ਾਰ ਲਈ ਸਪੋਰਟਿਵ ਇਲਾਜ ਕੀਤਾ ਜਾਂਦਾ ਹੈ ।
ਡਾ. ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਾਹਰ ਜਾਣ ਵੇਲੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਖੁੱਲੇ ਕੱਪੜੇ ਪਾਏ ਜਾਣ। ਖਾਸ ਕਰਕੇ ਬੱਚਿਆਂ ਨੂੰ ਸਕੂਲ ਵਿੱਚ ਪੂਰੀ ਬਾਂਹ ਅਤੇ ਲੱਤਾਂ ਵਾਲੀ ਵਰਦੀ ਪਾ ਕੇ ਭੇਜਿਆ ਜਾਵੇ। ਪਾਰਕ ਵਰਗੀ ਜਗਾ ਜਿੱਥੇ ਫੁੱਲ ਬੂਟੇ ਹੁੰਦੇ ਹਨ, ਉਥੇ ਜਾਣ ਤੋਂ ਰੋਕਿਆ ਜਾਵੇ ।ਬਾਹਰ ਜਾਣ ਤੋਂ ਪਹਿਲਾਂ ਮੱਛਰ ਤੋਂ ਬਚਾਅ ਵਾਲੀਆਂ ਕਰੀਮਾਂ ਦਾ ਇਸਤਾਮਲ ਕੀਤਾ ਜਾਵੇ।ਸ਼ੁੱਕਰਵਾਰ ਦਾ ਦਿਨ ‘ਡਰਾਈ ਡੇਅ’ ਦੇ ਤੌਰ ‘ਤੇ ਮਨਾਇਆ ਜਾਵੇ ਤਾਂ ਜੋ ਡੇਂਗੂ, ਚਿਕਨਗੁਨੀਆਂ ਵਰਗੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ ।