![]()
ਸ਼ਿਵਸੇਨਾ ਹਿੰਦੁਸਤਾਨ ਵਪਾਰ ਸੈਨਾ ਨੇ ਵੱਖ ਵੱਖ ਬਾਜ਼ਾਰਾਂ ਦੇ ਵਪਾਰੀਆਂ ਦੇ ਨਾਲ ਕੀਤੀ ਮੀਟਿੰਗ

ਲੁਧਿਆਣਾ , 7 ਅਕਤੂਬਰ ( ਸਤ ਪਾਲ ਸੋਨੀ ) : ਪਿਛਲੇ ਕੁੱਝ ਦਿਨਾਂ ਦੇ ਅੰਦਰ ਮਹਾਂਨਗਰ ਦੇ ਮੇਨ ਬਾਜ਼ਾਰਾਂ ਵਿੱਚ ਆਪਰਾਧਿਕ ਅਨਸਰਾਂ ਵਲੋਂ ਵਪਾਰੀਆਂ ਨਾਲ ਲੱਖਾਂ ਰੁਪਏ ਦੀ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦਾ ਸ਼ਿਵਸੇਨਾ ਹਿੰਦੁਸਤਾਨ ਨੇ ਸਖ਼ਤ ਨੋਟਿਸ ਲਿਆ ਹੈ।ਪਾਰਟੀ ਦੇ ਵਪਾਰ ਸੈਲ ਦੇ ਸੂਬਾ ਪ੍ਰਧਾਨ ਚੰਦਰਕਾਂਤ ਚੱਢਾ ਅਤੇ ਸੂਬਾ ਚੇਅਰਮੈਨ ਰਿਤੇਸ਼ ਰਾਜਾ ਵਲੋਂ ਮਕਾਮੀ ਚੌੜੀ ਸੜਕ ਤੇ ਹੌਜਰੀ ਵਪਾਰੀ ਗੌਤਮ ਸੂਦ ਦੀ ਅਗਵਾਈ ਵਿੱਚ ਵੱਖ ਵੱਖ ਬਾਜ਼ਾਰਾਂ ਦੇ ਵਪਾਰੀਆਂ ਦੇ ਨਾਲ ਮੀਟਿੰਗ ਦਾ ਆਜੋਜਨ ਕੀਤਾ ਗਿਆ।ਬੈਠਕ ਵਿੱਚ ਮਾਧੋਪੁਰੀ,ਹਜੂਰੀ ਰੋਡ ਅਤੇ ਚੌੜੀ ਸੜਕ ਦੇ ਵਪਾਰੀਆਂ ਨੇ ਹਿੱਸਾ ਲਿਆ।ਬੈਠਕ ਦੇ ਦੌਰਾਨ ਚੰਦਰਕਾਂਤ ਚੱਢਾ ਤੇ ਰਿਤੇਸ਼ ਰਾਜਾ ਮਨਚੰਦਾ ਨੇ ਬੀਤੇ ਦਿਨੀਂ ਵਪਾਰੀਆਂ ਦੇ ਨਾਲ ਹੋਈ ਲੁੱਟ ਦੀਆਂ ਵਾਰਦਾਤਾਂ ਤੇ ਚਿੰਤਾ ਵਿਅਕਤ ਕਰਦੇ ਹੋਏ ਕਿਹਾ ਕਿ ਉਕਤ ਘਟਨਾਵਾਂ ਦੀ ਵਜ੍ਹਾ ਨਾਲ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਗਾਹਕਾਂ ਵਿੱਚ ਬੇਹੱਦ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਜਿਸਦਾ ਖਾਮਿਆਜਾ ਹੌਜਰੀ ਵਪਾਰੀਆਂ ਨੂੰ ਮੰਦੀ ਦੇ ਦੌਰ ਨਾਲ ਗੁਜ਼ਾਰ ਕੇ ਭੁਗਤਣਾ ਪੈ ਰਿਹਾ ਹੈ ਜਿਸਨੂੰ ਸ਼ਿਵਸੇਨਾ ਹਿੰਦੁਸਤਾਨ ਵਪਾਰ ਸੈਨਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ।ਉਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਮਹਾਂਨਗਰ ਦੇ ਪ੍ਰਮੁੱਖ ਬਾਜ਼ਾਰਾਂ ਮਾਧੋਪੁਰੀ, ਮੋਚਪੁਰਾ ਬਾਜ਼ਾਰ,ਚੌੜਾ ਬਾਜ਼ਾਰ,ਹਜੂਰੀ ਰੋਡ, ਦਾਲ ਬਾਜ਼ਾਰ ਸਹਿਤ ਰੇਲਵੇ ਸਟੇਸ਼ਨ ਅਤੇ ਬਸ ਸਟੈਂਡ ਦੇ ਬਾਹਰ ਪੁਲਿਸ ਪੋਸਟ ਬਣਾਉਣ, ਪੀਸੀਆਰ ਦਸਤਾਂ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਹਾਲਟ ਪਵਾਇੰਟ ਬਣਾਉਣ ਅਤੇ ਇਲਾਕੇ ਵਿੱਚ ਪੁਲਿਸ ਗਸ਼ਤ ਵਧਾਉਣ ਦੀ ਪੁਰਜ਼ੋਰ ਮੰਗ ਕੀਤੀ ਹੈ।ਨਾਲ ਹੀ ਉਨਾਂ ਨੇ ਵੱਖ ਵੱਖ ਬਾਜ਼ਾਰਾਂ ਦੇ ਵਪਾਰੀ ਵਰਗ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਹੇਤੁ ਕਿਸੇ ਵੀ ਤਰਾਂ ਦੇ ਆਪਰਾਧਿਕ ਛਵੀ ਵਾਲੇ ਸ਼ੱਕੀ ਦੇ ਵਿੱਖਨ ਤੇ ਪੁਲਿਸ ਨੂੰ ਸੂਚਤ ਕਰਨ ਦੀ ਅਪੀਲ ਕੀਤੀ ਹੈ। ਚੰਦਰਕਾਂਤ ਚੱਢਾ ਤੇ ਰਿਤੇਸ਼ ਰਾਜਾ ਨੇ ਕਿਹਾ ਕਿ ਛੇਤੀ ਹੀ ਵਪਾਰੀਆਂ ਦੀ ਸੁਰੱਖਿਆ ਸੁਨਿਕਸ਼ਿਤ ਕਰਣ ਨੂੰ ਲੈ ਕੇ ਸ਼ਿਵਸੇਨਾ ਹਿੰਦੁਸਤਾਨ ਵਪਾਰ ਸੈਨਾ ਦੀ ਅਗੁਵਾਈ ਵਿੱਚ ਵਪਾਰੀਆਂ ਦਾ ਇੱਕ ਵਫ਼ਦ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿਲ ਅਤੇ ਏਡੀਸੀਪੀ ਸਿਟੀ ਵਨ ਗੁਰਪ੍ਰੀਤ ਸਿੰਘ ਸਿੰਕਦ ਦੇ ਨਾਲ ਬੈਠਕ ਕਰ ਉਕਤ ਮੰਗਾਂ ਨੂੰ ਲੈ ਕੇ ਇੱਕ ਮੰਗਪੱਤਰ ਸੌਂਪੇਗਾ।ਇਸ ਮੌਕੇ ਤੇ ਸ਼ਿਵਸੈਨਾ ਹਿੰਦੁਸਤਾਨ ਵਪਾਰ ਸੈਨਾ ਦੇ ਸ਼ਹਿਰੀ ਪ੍ਰਧਾਨ ਗਗਨ ਗੱਗੀ,ਮੀਤ ਪ੍ਰਧਾਨ ਪਰਮਿੰਦਰਪਾਲ ਸਿੰਘ ਸ਼ੀਨੂ,ਸਕੱਤਰ ਅਕਾਸ਼ ਨਾਗਰਥ,ਪਰਮਜੀਤ ਸੂਦ,ਪਵਨ ਵਧਵਾ,ਵਿੱਕੀ ਗਿਲ,ਅਮਰਜੀਤ ਸੂਦ,ਯੋਗੇਸ਼ ਨਾਗਪਾਲ,ਦਲਜੀਤ ਕੁਮਾਰ,ਸੀਤਾਰਾਮ ਮਲਹੋਤਰਾ,ਮੁਹੰਮਦ ਅਰਬਾਬ,ਮੁਹੰਮਦ ਰਸੂਲ ਆਦਿ ਮੌਜੂਦ ਸਨ।