![]()

ਸ਼ਹੀਦਾਂ ਦੇ ਅਧੁਰੇ ਸੁਪਨੇ ਪੂਰੇ ਕਰਨ ਦਾ ਲਿਆ ਪ੍ਰਣ
ਲੁਧਿਆਣਾ , ਸਤੰਬਰ 28( ਸਤ ਪਾਲ ਸੋਨੀ ) : ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਦੇ ਵਲੰਟੀਅਰਾਂ ਵਲੋਂ ਅੱਜ ਦੇਸ਼ ਦੇ ਮਹਾਨ ਸਪੂਤ ਸ਼ਹੀਦ-ਏ-ਅਜ਼ਮ ਭਗਤ ਸਿੰਘ ਦਾ ਜਨਮ ਦਿਨ ਜਗਰਾਉਂ ਪੁੱਲ ਤੇ ਸ਼ਹੀਦੀ ਸਮਾਰਕ ਤੇ ਸ਼ਹੀਦਾਂ ਦੇ ਬੁੱਤਾਂ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਮਨਾਇਆ ਅਤੇ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕੀਤਾ । ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦੇ ਪਾਰਟੀ ਦੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਗਰੇਵਾਲ ਅਤੇ ਪਾਰਟੀ ਬੁਲਾਰੇ ਦਰਸ਼ਨ ਸਿੰਘ ਸੰਕਰ ਨੇ ਕਿਹਾ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਬੇਸ਼ੁਮਾਰ ਕੁਰਬਾਨੀਆਂ ਸਦਕਾ ਹੀ ਆਜਾਦੀ ਮਿਲੀ, ਪਰ ਅਜੇ ਵੀ ਸ਼ਹੀਦਾਂ ਦੇ ਇਕ ਚੰਗਾ ਸਮਾਜ ਸਿਰਜਣ ਦੇ ਸੁਪਨੇ ਅਧੁਰੇ ਹਨ । ਉਨ੍ਹਾਂ ਕਿਹਾ ਕਿ ਦੇਸ਼ ਵਿਚ ਗਰੀਬੀ ਅਨਪੜ੍ਹਤਾ, ਬੇਰੁਜਗਾਰੀ ਅਤੇ ਭਿ੍ਸ਼ਟਾਚਾਰ ਵਿਚ ਦਿਨੋ ਦਿਨ ਹੋ ਰਿਹਾ ਵਾਧਾ ਲੋਕਾਂ ਦਾ ਜੀਣਾ ਮੁਹਾਲ ਕਰ ਰਿਹੈ। ਇਸ ਸਮੇਂ ਹਾਜਰ ਵਰਕਰਾਂ ਨੇ ਮਹਾਨ ਸ਼ਹੀਦਾਂ ਦੇ ਅਧੁਰੇ ਸੁੱਪਨੇ ਪੂਰੇ ਕਰਨ ਦਾ ਪ੍ਰਣ ਦਵਾਇਆ ਲਿਆ ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਜ਼ੋਨ-2 ਦੀ ਪ੍ਰਧਾਨ ਰਾਜਿੰਦਰਪਾਲ ਕੌਰ ਛੀਨਾ, ਰਵਿੰਦਰਪਾਲ ਸਿੰਘ ਪਾਲੀ, ਮਾਸਟਰ ਹਰੀ ਸਿੰਘ, ਪੁਨੀਤ ਸਾਹਨੀ, ਦੁਪਿੰਦਰ ਸਿੰਘ, ਬਲਦੇਵ ਸਿੰਘ, ਸੁਖਵਿੰਦਰ ਸਿੰਘ , ਸੁਰਿੰਦਰ ਸਿੰਘ ਸ਼ਿੰਦਾ, ਸਤਵਿੰਦਰ ਕੌਰ ਸੱਤੀ, ਬੀਰ ਸੁਖਪਾਲ,ਅਮਰਿਤ ਸ਼ਰਮਾ ਵੀ ਹਾਜ਼ਰ ਸਨ।