ਏਸ਼ੀਅਨ ਪੈਸੀਫਿਕ ਮਾਸਟਰ ਗੇਮਜ਼ ਹਾਕੀ ਜੇਤੂ ਟੀਮ ਦੇ ਖਿਡਾਰੀਆਂ ਦਾ ਜਰਖੜ ਸਟੇਡੀਅਮ ਪੁੱਜਣ ‘ਤੇ ਹੋਇਆ ਨਿੱਘਾ ਸਵਾਗਤ

Loading

ਗੁਰਸਤਿੰਦਰ ਸਿੰਘ ਅਤੇ ਕਰਮਜੀਤ ਸਿੰਘ ਕਿਲ੍ਹਾ ਰਾਏਪੁਰ ਦਾ ਜਰਖੜ ਖੇਡਾਂ ‘ਤੇ ਹੋਵੇਗਾ ਮੋਟਰਸਾਈਕਲਾਂ ਨਾਲ ਸਨਮਾਨ

ਲੁਧਿਆਣਾ, 19 ਸਤੰਬਰ ( ਸਤ ਪਾਲ ਸੋਨੀ ) :  ਏਸ਼ੀਅਨ ਪੈਸੀਫਿਕ ਮਾਸਟਰ ਗੇਮਜ਼ ਜੋ ਮਲੇਸ਼ੀਆ ਦੇ ਸ਼ਹਿਰ ਪਨਾਗ ਵਿਖੇ ਸਮਾਪਤ ਹੋਈਆਂ। ਜਿਸ ਵਿਚ ਭਾਰਤ ਨੇ ਮਲੇਸ਼ੀਆ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਟੀਮ ਦੇ ਟੌਪ ਸਕੋਰਰ ਜਰਖੜ ਅਕੈਡਮੀ ਦੇ ਖਿਡਾਰੀ ਗੁਰਸਤਿੰਦਰ ਸਿੰਘ ਤੋਂ ਇਲਾਵਾ ਪੰਜਾਬ ਦੇ 9  ਖਿਡਾਰੀਆਂ ਨੇ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ। ਜਿਸ ਵਿਚ 6 ਖਿਡਾਰੀ ਲੁਧਿਆਣਾ ਜ਼ਿਲੇ ਨਾਲ ਸਬੰਧੀਤ ਸਨ। ਦਵਿੰਦਰ ਸਿੰਘ ਪੰਜਾਬ ਪੁਲਿਸ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ ਪਿੰਡ ਚਚਰਾੜੀ, ਗੁਰਵਿੰਦਰ ਸਿੰਘ, ਜਸਵਿੰਦਰ ਸਿੰਘ ਪਿੰਡ ਢੋਲਨ, ਦਵਿੰਦਰ ਸਿੰਘ ਅਮਲੋਹ ਆਦਿ ਖਿਡਾਰੀਆਂ ਦਾ ਵਤਨ ਪੁੱਜਣ ‘ਤੇ ਜਰਖੜ ਹਾਕੀ ਅਕੈਡਮੀ ਨੇ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਵਿਖੇ ਪੁੱਜਣ ‘ਤੇ ਜੋਰਦਾਰ ਸਵਾਗਤ ਕੀਤਾ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਹਾਰ ਅਤੇ ਸਿਰੋਪੇ ਪਾ ਕੇ ਉਨਾਂ ਦਾ ਮਾਣ ਸਤਿਕਾਰ ਵਧਾਇਆ।

ਜਰਖੜ ਅਕੈਡਮੀ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਪਰਮਜੀਤ ਸਿੰਘ ਨੀਟੂ ਅਤੇ ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਰਾਇਣ ਸਿੰਘ ਗਰੇਵਾਲ ਆਸਟ੍ਰੇਲੀਆ ਨੇ ਆਖਿਆ ਕਿ ਇਹ ਜਰਖੜ ਹਾਕੀ ਅਕੈਡਮੀ ਦਾ ਮਾਣ ਵਧਾਉਣ ਵਾਲੇ ਸਰਵੋਤਮ ਸਕੋਰਰ ਬਣੇ ਗੁਰਸਤਿੰਦਰ ਸਿੰਘ ਪਰਗਟ ਨੁੰ ਅਗਲੇ ਸਾਲ ਹੋਣ ਵਾਲੀਆਂ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ‘ਤੇ ਮੋਟਰ ਸਾਈਕਲ ਦੇ ਕੇ ਸਨਾਮਾਨਿਤ ਕੀਤਾ ਜਾਵੇਗਾ। ਇਸਤੋਂ ਇਲਾਵਾ ਮਾਸਟਰ ਗੇਮਜ਼ ਵਰਲਡ ਹਾਕੀ ਕੱਪ ਵਿਚ ਕਰਮਜੀਤ ਸਿੰਘ ਕਿਲਾ ਰਾਏਪੁਰ ਨੂੰ ਵੀ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਇਸ ਮੌਕੇ ਜਰਖੜ ਅਕੈਡਮੀ ਦੇ ਮੁੱਖ ਪ੍ਰਬੰਧਕ ਪਰਮਜੀਤ ਸਿੰਘ ਨੀਟੂ, ਸੰਦੀਪ ਸਿੰਘ ਪੰਧੇਰ, ਸਰਪੰਚ ਸੁਰਜੀਤ ਸਿੰਘ ਡੰਗੋਰਾ, ਰਣਜੀਤ ਸਿੰਘ ਦੁਲੇਅ, ਅਜੀਦ ਸਿੰਘ ਲਾਦੀਆਂ, ਸ਼ਿੰਗਾਰਾ ਸਿੰਘ ਜਰਖੜ, ਮਨਦੀਪ ਸਿੰਘ ਜਰਖੜ, ਜਗਦੀਪ ਸਿੰਘ ਕਹਾਲੋਂ, ਯਾਦਵਿੰਦਰ ਸਿੰਘ ਤੂਰ, ਮਨਜਿੰਦਰ ਸਿੰਘ ਡੰਗੋਰਾਂ, ਮਨਜੀਤ ਸਿੰਘ ਚਾਹਲ, ਤੇਜਿੰਦਰ ਸਿੰਘ ਜਰਖੜ, ਜਗਦੇਵ ਸਿੰਘ ਜਰਖੜ, ਸੰਦੀਪ ਸਿੰਘ ਸੋਨੂ, ਅਮਨਦੀਪ ਕੌਰ ਚਾਹਲ, ਭੈਣ ਦਲਜੀਤ ਕੌਰ, ਬਾਬਾ ਰੁਲਦਾ ਸਿੰਘ, ਸੋਹਣ ਸਿੰਘ ਸ਼ੰਕਰ, ਡਾ. ਜਗਜੀਤ ਸਿੰਘ, ਸਾਹਿਬਜੀਤ ਸਿੰਘ ਅਤੇ ਹੋਰ ਜਰਖੜ ਹਾਕੀ ਅਕੈਡਮੀ ਦੇ ਖਿਡਾਰੀ ਅਤੇ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਵੱਡੀ ਗਿਣਤੀ ‘ਚ ਹਾਜ਼ਰ ਸਨ। ਜੇਤੂ ਖਿਡਾਰੀਆਂ ਨੂੰ ਖੁੱਲੀ ਜਿਪਸੀ ਰਾਹੀਂ ਧੂਮ ਧੜੱਕੇ ਨਾਲ ਸਟੇਡੀਅਮ ‘ਚ ਲਿਆ ਕੇ ਸਵਾਗਤ ਕੀਤਾ ਗਿਆ।ਇਸ ਮੌਕੇ ਜਰਖੜ ਖੇਡਾਂ ਦੇ ਚੈਅਰਮੈਨ ਨਰਿੰਦਪਾਲ ਸਿੱਧੂ, ਐਡਵੋਕੇਟ ਹਰਕਮਲ ਸਿੰਘ, ਚੇਅਰਮੈਨ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਸ਼ਾਹਪੁਰੀਆ ਨੇ ਜੇਤੂ ਟੀਮ ਨੂੰ ਆਪਣੇ ਵੱਲੋਂ ਮੁਬਾਰਕਬਾਦ ਦਿੱਤੀ।

 

 

25700cookie-checkਏਸ਼ੀਅਨ ਪੈਸੀਫਿਕ ਮਾਸਟਰ ਗੇਮਜ਼ ਹਾਕੀ ਜੇਤੂ ਟੀਮ ਦੇ ਖਿਡਾਰੀਆਂ ਦਾ ਜਰਖੜ ਸਟੇਡੀਅਮ ਪੁੱਜਣ ‘ਤੇ ਹੋਇਆ ਨਿੱਘਾ ਸਵਾਗਤ

Leave a Reply

Your email address will not be published. Required fields are marked *

error: Content is protected !!