![]()

ਲੁਧਿਆਣਾ, 10 ਸਤੰਬਰ ( ਸਤ ਪਾਲ ਸੋਨੀ ) : ਸ਼੍ਰੋਮਣੀ ਆਖੰਡ ਪਾਠੀ ਵੈਲਫੇਅਰ ਸੋਸਾਇਟੀ ਦੇ ਪ੍ਰਤਿਨਿੱਧੀਮੰਡਲ ਨੇ ਯੂਥ ਅਕਾਲੀ ਦਲ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਅਕਾਲੀ ਦਲ ਪ੍ਰਧਾਨ ਅਤੇ ਸਾਬਕਾ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਲ ਮੀਟਿੰਗ ਕਰਕੇ ਪਤਿਤ ਹੋ ਕੇ ਮਾਨਸਿਕ ਅਤੇ ਸ਼ਾਰਿਰਕ ਤੌਰ ਤੇ ਨਸ਼ੇ ਦੀ ਗੁਲਾਮ ਹੁੰਦੀ ਨੌਜਵਾਨ ਪੀੜੀ ਨੂੰ ਸਿੱਖੀ ਸਵਰੁਪ ਵਿੱਚ ਵਾਪਸ ਲਿਆਉਣ ਲਈ ਸੁਝਾਅ ਦਿੱਤੇ । ਉਥੇ ਹੀ ਸੋਸਾਇਟੀ ਵੱਲੋਂ ਧਰਮ ਪ੍ਰਚਾਰ ਦੀਆਂ ਕੋਸ਼ਿਸ਼ਾਂ ਦੀ ਵੀ ਜਾਣਕਾਰੀ ਦਿੱਤੀ । ਗੁਰਦੀਪ ਸਿੰਘ ਗੋਸ਼ਾ ਨੇ ਸੋਸਾਇਟੀ ਪ੍ਰਧਾਨ ਗੁਰਮੁਖ ਸਿੰਘ ਅਮੀਂਸ਼ਾਹ , ਉਪ-ਪ੍ਰਧਾਨ ਭਾਈ ਬਲਦੇਵ ਸਿੰਘ ਸੰਧੂ , ਸਰਪ੍ਰਸਤ ਬਾਈ ਸੁਖਜਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਵਿੱਚਕਾਰ ਹੋਈ ਧਰਮ ਪ੍ਰਚਾਰ ਸਹਿਤ ਹੋਰ ਮੁੱਦਿਆ ਤੇ ਗੱਲਬਾਤ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੋਸਾਇਟੀ ਵੱਲੋਂ ਸਿੱਖੀ ਸਵਰੁਪ ਤੋਂ ਦੂਰ ਹੁੰਦੀ ਨੌਜਵਾਨ ਪੀੜੀ ਦੀ ਘਰ ਵਾਪਸੀ ਦੇ ਸੁਝਾਅ ਪ੍ਰੰਸ਼ਸਾਯੋਗ ਹਨ । ਉਨਾਂ ਨੇ ਪਿੱਛਲੀ ਅਕਾਲੀ – ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਸਿੱਖ ਧਰਮ ਸਹਿਤ ਹੋਰ ਧਰਮਾਂ ਦੇ ਧਾਰਮਿਕ ਸਥਾਨਾਂ ਦੀ ਸੁੰਦਰਤਾ ਦੇ ਯਤਨਾਂ ਤੇ ਕਿਹਾ ਕਿ ਵਿਰਾਸਤੇ ਖਾਲਸਾ , ਦਰਬਾਰ ਸਾਹਿਬ ਦੇ ਆਲੇ ਦੁਆਲੇ ਦਾ ਕਾਇਆਕਲਪ , ਸ਼ਹੀਦਾਂ ਦੀ ਯਾਦਗਾਰ , ਰਾਮ ਤੀਰਥ , ਦੁਰਗਿਆਨਾ ਮੰਦਿਰ ਅਤੇ ਭਗਵਾਨ ਵਾਲਮੀਕਿ ਤੀਰਥ ਦਾ ਪੁਨਰ ਨਿਰਮਾਣ ਹਰ ਧਰਮ ਨਾਲ ਜੁਡ਼ੀ ਹੋਈ ਨੌਜਵਾਨ ਪੀੜੀ ਨੂੰ ਉਨਾਂ ਦੇ ਧਰਮ ਨਾਲ ਜੋੜਨ ਲਈ ਸਫਲ ਯਤਨ ਸਾਬਤ ਹੋਏ ਹਨ । ਇਸ ਮੌਕੇ ਤੇ ਸੋਸਾਇਟੀ ਪ੍ਰਧਾਨ ਗੁਰਮੁਖ ਸਿੰਘ ਅਮੀਂਸ਼ਾਹ , ਉਪ-ਪ੍ਰਧਾਨ ਭਾਈ ਬਲਦੇਵ ਸਿੰਘ ਸੰਧੂ , ਸਰਪ੍ਰਸਤ ਭਾਈ ਸੁਖਜਿੰਦਰ ਸਿੰਘ , ਬਲਰਾਜ ਸਿੰਘ ਗਿਲ , ਸਿਮਰਜੀਤ ਸਿੰਘ ਮਾਨੋਚਾਹਲ , ਅਲੰਕਾਰ ਸਿੰਘ ਸਹਿਤ ਹੋਰ ਵੀ ਮੌਜੂਦ ਸਨ ।