![]()
ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਲਾਘਾ ਖੁਲਵਾਉਣ ਲਈ ਕੇਂਦਰ ਨੂੰ ਲਿਖਿਆ ਪੱਤਰ : ਧਰਮਸੋਤ

ਖੰਨਾ, (ਲੁਧਿਆਣਾ) 8 ਸਤੰਬਰ ( ਸਤ ਪਾਲ ਸੋਨੀ ) : ਹਰ ਤੁੰਦਰੁਸਤ ਵਿਆਕਤੀ ਨੂੰ ਖੂਨ ਦਾਨ ਕਰਨਾ ਚਾਹੀਦਾ ਹੈ, ਕਿਉਕਿ ਖੂਨ ਦਾਨ ਕਰਕੇ ਆਪਾ ਕਿਸੇ ਨੂੰ ਜੀਵਨ ਦਾਨ ਦੇ ਸਕਦੇ ਹਾ, ਖੂਨਦਾਨ ਦੇਣਾ ਇੱਕ ਮਹਾਂਦਾਨ ਹੈ, ਤੁਹਾਡੇ ਇਸ ਦਿੱਤੇ ਖੂਨ ਨਾਲ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਹੈ|
ਇਹ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਪ੍ਰਿਟਿੰਗ ਤੇ ਸਟੇਸ਼ਨਰੀ, ਐਸ.ਸੀ, ਬੀ.ਸੀ ਤੇ ਪੱਛੜੀਆਂ ਸ੍ਰੇਣੀਆਂ ਭਲਾਈ ਵਿਭਾਗਾਂ ਬਾਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਪੰਜਾਬ ਕੇਸਰੀ ਗਰੁੱਪ ਖੰਨਾ ਵੱਲੋਂ ਆਈ.ਡੀ. ਪੈਲੇਸ ਖੰਨਾ ਵਿਖੇ ਲਾਲਾ ਜਗਤ ਨਰਾਇਣ ਜੀ ਦੇ 37ਵੇਂ ਬਲੀਦਾਨ ਦਿਵਸ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਨੂੰ ਸੰਬੋਧਨ ਕਰਦਿਆਂ ਕੀਤਾ| ਇਸ ਮੌਕੇ ਉਹਨਾਂ ਨਾਲ ਗੁਰਕੀਰਤ ਸਿੰਘ ਕੋਟਲੀ ਐਮ.ਐਲ.ਏ ਖੰਨਾ,ਲਖਵੀਰ ਸਿੰਘ ਲੱਖਾ ਐਮ.ਐਲ.ਏ ਪਾਇਲ, ਅਮਰੀਕ ਸਿੰਘ ਢਿਲੋ ਐਮ.ਐਲ.ਏ ਸਮਰਾਲਾ ਹਾਜਰ ਸਨ|
ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਾਤਾਵਰਣ ਅਤੇ ਪਾਉਣ ਪਾਣੀ ਦੀ ਸਾਂਭ ਸੰਭਾਲ ਲਈ ਉਪਰਾਲੇ ਕਰ ਰਹੀ ਹੈ| ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਕੱਢਣ ਲਈ ਸਰਕਾਰੀ ਹਸਪਤਾਲਾਂ ਵਿੱਚ ਓਟ ਸੈਂਟਰ ਖੋਲ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ| ਪੰਜਾਬ ਦੇ ਪਿੰਡਾਂ ਦੇ ਖੇਡ ਮੈਂਦਨਾਂ ਵਿੱਚ ਰੌਣਕ ਪਰਤ ਆਈ ਹੈ | ਸੱਭਿਆਚਾਰਕ ਮੇਲੇ ਲੱਗ ਰਹੇ ਹਨ| ਪੰਜਾਬ ਸਰਕਾਰ ਦੇ ਯਤਨਾਂ ਨਾਲ ਘਰ ਘਰ ਹਰਿਆਲੀ, ਘਰ ਘਰ ਖੁਸ਼ਹਾਲੀ ਲਿਆਦੀ ਜਾ ਰਹੀ ਹੈ| ਪੰਜਾਬ ਵਿੱਚ ਲੱਖਾਂ ਪੌਦੇ ਲਗਾ ਕੇ ਹਰਿਆਵਲ ਪਰਤ ਰਹੀ ਹੈ| ਪੰਜਾਬ ਸਰਕਾਰ ਦਾ ਮਿਸ਼ਨ ਤੰਦਰੁਸਤ ਪੰਜਾਬ ਦੇ ਹਰ ਸ਼ਹਿਰ ਅਤੇ ਪਿੰਡ ਦੀ ਗਲੀ ਗਲੀ ਵਿੱਚ ਭੇਜਿਆ ਗਿਆ|
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਕਰਤਾਰਪੁਰ ਦਾ ਲਾਘਾ ਖੁਲਵਾਉਣ ਲਈ ਯਤਨ ਕਰਨ ਲਈ ਬੇਨਤੀ ਕੀਤੀ ਹੈ| ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਮੌਕੇ ਜੇਕਰ ਕਰਤਾਪੁਰ ਸਾਹਿਬ ਦਾ ਲਾਘਾ ਖੁਲਦਾ ਹੈ ਤਾਂ ਅਸੀ ਇਸ ਦਾ ਸਵਾਗਤ ਕਰਾਗੇ| ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਸਬੰਧ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁੱਛੇ ਸਵਾਲ ਦੇ ਜਵਾਬ ਵਿੱਚ ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੀ.ਬੀ.ਆਈ ਤੋਂ ਜਾਂਚ ਵਾਪਸ ਮੰਗ ਲਈ ਹੈ ਅਤੇ ਇਸ ਤੇ ਏ.ਐਸ.ਟੀ ਜੋ ਜਾਂਚ ਕਰੇਗੀ ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲੇ ਦੋਸ਼ੀ ਵਿਅਕਤੀਆਂ ਨੂੰ ਬਖਸਿਆਂ ਨਹੀਂ ਜਾਵੇਗਾ|
ਧਰਮਸੋਤ ਨੇ ਪੰਜਾਬ ਕੇਸਰੀ ਗਰੁੱਪ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਖੂਨਦਾਨ ਕੈਂਪ ਵਿੱਚ 100 ਤੋਂ ਵੱਧ ਲੋਕਾਂ ਨੇ ਖੂਨਦਾਨ ਕੀਤਾ ਹੈ| ਵਿਸ਼ੇਸ਼ ਤੌਰ ਤੇ ਹਲਕਾ ਪਾਇਲ ਦੇ ਵਿਧਾਇਲ ਲਖਵੀਰ ਸਿੰਘ ਲੱਖਾ ਨੇ ਵੀ ਖੂਨਦਾਨ ਦੇ ਕੇ ਨੌਜਵਾਨ ਪੀੜੀ ਨੂੰ ਖੂਨ ਦਾਨ ਦੇਣ ਲਈ ਪ੍ਰੇਰਿਤ ਕੀਤਾ|ਕੈਬਨਿਟ ਮੰਤਰੀ ਨੇ ਕਿਹਾ ਕਿ ਸਾਨੂੰ ਅਜਿਹੇ ਖੂਨਦਾਨ ਕੈਂਪ ਵੱਡੇ ਪੱਧਰ ਤੇ ਲਗਾਉਣੇ ਚਾਹੀਦੇ ਹਨ| ਇਸ ਮੌਕੇ ਖੂਨਦਾਨ ਕਰਨ ਵਾਲਿਆ ਨੂੰ ਵਿਸ਼ੇਸ਼ ਤੌਰ ਤੇ ਧਰਮਸੋਤ ਨੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ|