ਸੀਟੀ ਯੂਨੀਵਰਸਿਟੀ ਵਿਖੇ ਕੌਸ਼ਲਤਾ ਅਤੇ ਰੁਜ਼ਗਾਰ ਵਿਸ਼ੇ ‘ਤੇ ਸੈਮੀਨਾਰ ਆਯੋਜਿਤ ਕਰਵਾਇਆ ਗਿਆ

Loading

ਲੁਧਿਆਣਾ , 1 ਸਤੰਬਰ ( ਸਤ ਪਾਲ ਸੋਨੀ ) : ਸੀਟੀ ਯੂਨੀਵਰਸਿਟੀ ਲੁਧਿਆਣਾ ਅਤੇ ਟੈਲੀ ਇੰਸਟੀਚਿਊਟ ਆਫ ਲਰਨਿੰਗ ਦੇ ਸਹਿਯੋਗ ਨਾਲ ਕੌਸ਼ਲਤਾ ਅਤੇ ਰੁਜ਼ਗਾਰ ਵਿਸ਼ੇ ‘ਤੇ ਸੈਮੀਨਾਰ ਆਯੋਜਿਤ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਸਿੱਖਿਆ, ਰੁਜ਼ਗਾਰ ਅਤੇ ਕੌਸ਼ਲ ਵਿਕਾਸ, ਵਿਅਕਤੀਗਤ ਵਿਕਾਸ, ਸਾਫਟ ਸਕਿਲਸ, ਲਾਈਫ ਸਕਿਲਸ, ਸੋਸ਼ਲ ਕਲਚਰਲ ਸਕਿਲਸ, ਲੀਡਰਸ਼ਿਪ ਸਕਿਲਸ, ਮੈਨੇਜਿਰੀਅਲ ਸਕਿਲਸ, ਵਰਕਸ਼ਾਪ ਸਕਿਲਸ, ਸੋਸ਼ਲ ਬਿਹੇਵਿਅਰ ਅਤੇ ਮੌਲਿਕ ਸਿੱਖਿਆ ‘ਤੇ ਚਰਚਾ ਕੀਤੀ ਗਈ।

 

ਟੈਲੀ ਇੰਸਟੀਚਿਊਟ ਆਫ ਲਰਨਿੰਗ ਟੈਕਨੋ ਕੈਂਪਸ ਦੇ ਡਾਇਰੈਕਟਰ ਮਨਜੀਤ ਸਿੰਘ ਨੇ ਸੰਚਾਰ, ਕਾਰਪੋਰੇਟ ਉਮੀਦਾਂ, ਕਰੀਅਰ ਪਲਾਨਿੰਗ, ਟੀਚਾ ਰੱਖਣਾ, ਖੁਦ ਨੂੰ ਸਮਝਣਾ, ਲੀਡਰਸ਼ਿਪ, ਫੈਸਲੇ ਲੈਣਾ, ਸਮਾਂ ਦੀ ਸਹੀ ਵਰਤੋਂ ਵਰਗੇ ਕਈ ਮੁੱਦੀਆਂ ‘ਤੇ ਵਿਦਿਆਰਥੀਆਂ ਨੂੰ ਅਵਗਤ ਕਰਵਾਇਆ। ਉਨਾਂ ਵਿਦਿਆਰਥੀਆਂ ਨੂੰ ਇਨਾਂ ਗੱਲਾਂ ‘ਤੇ ਅਮਲ ਕਰਨ ਕੀਤਾ ਜਾਵੇ ਤਾਂ ਭਵਿੱਖ ਉੱਜਵਲ ਬਣਾ ਸਕਦੇ ਹਨ। ਇਸ ਦੇ ਨਾਲ ਉਨਾਂ ਟੈਲੀ ਦੀ ਮਹੱਤਤਾ ਦੱਸੀ।ਟ੍ਰੇਨਿੰਗ ਐਂਡ ਪਲੇਸਮੈਂਟ ਦੀ ਅਧਿਕਾਰੀ ਡਾ. ਕਿਰਨ ਸੂਦ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਰੁਜ਼ਗਾਰ ਦਿਵਾਉਣ ਦਾ ਨਾਲ ਨਾਲ ਉਨਾਂ ਨੂੰ ਹਰ ਕੰਮ ਲਈ ਕੌਸ਼ਲ ਬਣਾਉਣਾ ਚਾਹੀਦਾ ਹੈ, ਜਿਸ ਨਾਲ ਉਹ ਆਪਣੇ ਪੈਰਾਂ ‘ਤੇ ਖੜੇ ਹੋ ਸਕਨ।

ਸੀਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਦੇਣ ਵਿੱਚ ਵਿਸ਼ਵਾਸ ਰੱਖਦੇ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਰੁਜ਼ਗਾਰ ਮਿਲ ਸਕੇ।

24720cookie-checkਸੀਟੀ ਯੂਨੀਵਰਸਿਟੀ ਵਿਖੇ ਕੌਸ਼ਲਤਾ ਅਤੇ ਰੁਜ਼ਗਾਰ ਵਿਸ਼ੇ ‘ਤੇ ਸੈਮੀਨਾਰ ਆਯੋਜਿਤ ਕਰਵਾਇਆ ਗਿਆ

Leave a Reply

Your email address will not be published. Required fields are marked *

error: Content is protected !!