ਪੰਜਾਬ ਸਰਕਾਰ ਵੱਲੋਂ ਕੇਰਲਾ ਖਾਧ ਪਦਾਰਥਾਂ ਦੇ ਇੱਕ ਲੱਖ ਪੈਕੇਟਾਂ ਦੀ ਖੇਪ ਰਵਾਨਾ

Loading

ਹੰਗਾਮੀ ਸਥਿਤੀ ਵਿੱਚ ਪੰਜਾਬ ਸਰਕਾਰ ਕੇਰਲਾ ਦੇ ਲੋਕਾਂ ਨਾਲ ਖਡ਼ੀ-ਆਸ਼ੂ

 

ਲੁਧਿਆਣਾ, 18 ਅਗਸਤ ( ਸਤ ਪਾਲ ਸੋਨੀ ) : ਕੇਰਲਾ ਵਿੱਚ ਹਡ਼ ਕਾਰਨ ਪੈਦਾ ਹੋਈ ਅਣਸੁਖਾਵੀਂ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਹਡ਼ ਪ੍ਰਭਾਵਿਤ ਲੋਕਾਂ ਲਈ ਖਾਧ ਪਦਾਰਥਾਂ ਦੀ ਇੱਕ ਖੇਪ ਅੱਜ ਲੁਧਿਆਣਾ ਤੋਂ ਰਵਾਨਾ ਕੀਤੀ ਗਈ। ਜਿਸ ਵਿੱਚ ਵੱਖ-ਵੱਖ ਖਾਧ ਪਦਾਰਥਾਂ ਦੇ ਇੱਕ ਲੱਖ ਪੈਕੇਟ ਭੇਜੇ ਗਏ ਹਨ। ਇਸ ਖੇਪ ਨੂੰ ਅੱਜ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਥਾਨਕ ਗੁਰੂ ਨਾਨਕ ਸਟੇਡੀਅਮ ਤੋਂ ਰਵਾਨਾ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਆਸ਼ੂ ਅਤੇ ਬਿੱਟੂ ਨੇ ਦੱਸਿਆ ਕਿ ਅੱਜ ਰਵਾਨਾ ਕੀਤੀ ਗਈ ਖੇਪ ਵਿੱਚ ਇੱਕ ਲੱਖ ਪੈਕੇਟ ਭੇਜੇ ਗਏ ਹਨ। ਇੱਕ ਪੈਕੇਟ ਵਿੱਚ ਖੰੰਡ, ਚਾਹ ਪੱਤੀ, ਰਸ, ਬਿਸਕੁਟ, ਸੁੱਕਾ ਦੁੱਧ, ਪਾਣੀ ਦੀ ਬੋਤਲ ਸ਼ਾਮਿਲ ਹੈ। ਇਹ ਰਾਹਤ ਸਮੱਗਰੀ ਤੁਰੰਤ ਪ੍ਰਭਾਵਿਤ ਲੋਕਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਹਲਵਾਰਾ ਹਵਾਈ ਅੱਡੇ ਤੋਂ ਹਵਾਈ ਰਸਤੇ ਭੇਜੀ ਗਈ ਹੈ। ਉਨਾਂ ਕਿਹਾ ਕਿ ਇਸ ਹੰਗਾਮੀ ਸਥਿਤੀ ਵਿੱਚ ਪੰਜਾਬ ਸਰਕਾਰ ਕੇਰਲਾ ਸਰਕਾਰ ਅਤੇ ਪ੍ਰਭਾਵਿਤ ਲੋਕਾਂ ਦੇ ਨਾਲ ਖਡ਼ੀ ਹੈ। ਅੱਜ ਲੁਧਿਆਣਾ ਤੋਂ ਇਹ ਸਮੱਗਰੀ ਭੇਜੀ ਜਾ ਰਹੀ ਹੈ। ਅਗਲੇ ਦਿਨਾਂ ਦੌਰਾਨ ਬਾਕੀ ਜ਼ਿਲਿਆਂ ਤੋਂ ਵੀ ਅਜਿਹੀ ਸਮੱਗਰੀ ਭੇਜੀ ਜਾਵੇਗੀ। ਦੱਸਣਯੋਗ ਹੈ ਕਿ ਬੇਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੈਦਾ ਹੋਈ ਇਸ ਸਥਿਤੀ ਵਿੱਚ ਕੇਰਲਾ ਅਤੇ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਭਰੋਸਾ ਦਿੰਦਿਆਂ ਫੌਰੀ ਤੌਰ ‘ਤੇ 10 ਕਰੋਡ਼ ਰੁਪਏ ਦੀ ਰਾਹਤ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਸੀ। ਜਿਸ ਵਿੱਚੋਂ 5 ਕਰੋਡ਼ ਰੁਪਏ ਮੁੱਖ ਮੰਤਰੀ ਰਾਹਤ ਫੰਡ ਵਿੱਚ ਅਤੇ ਬਾਕੀ ਰਾਸ਼ੀ ਦੀ ਰਾਹਤ ਸਮੱਗਰੀ ਭੇਜੀ ਜਾਣੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਡਾਬਰ, ਸੰਜੇ ਤਲਵਾਡ਼ (ਦੋਵੇਂ ਵਿਧਾਇਕ), ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਖੰਨਾ ਅਜੇ ਸੂਦ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ, ਸਮੂਹ ਐੱਸ. ਡੀ. ਐੱਮ. ਸਾਹਿਬਾਨ, ਕੌਂਸਲਰ ਹਰਕਰਨਦੀਪ ਸਿੰਘ ਵੈਦ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

23870cookie-checkਪੰਜਾਬ ਸਰਕਾਰ ਵੱਲੋਂ ਕੇਰਲਾ ਖਾਧ ਪਦਾਰਥਾਂ ਦੇ ਇੱਕ ਲੱਖ ਪੈਕੇਟਾਂ ਦੀ ਖੇਪ ਰਵਾਨਾ

Leave a Reply

Your email address will not be published. Required fields are marked *

error: Content is protected !!