ਜ਼ਿਲਾ ਲੁਧਿਆਣਾ ਵਿੱਚ ਰਾਸ਼ਨ ਦੀ ਵੰਡ ‘ਈ-ਪੋਸ’ ਮਸ਼ੀਨਾਂ ਨਾਲ ਸ਼ੁਰੂ

Loading

ਲੁਧਿਆਣਾ, 22 ਜੁਲਾਈ ( ਸਤ ਪਾਲ ਸੋਨੀ ) : ਜ਼ਿਲਾ ਲੁਧਿਆਣਾ ਵਿੱਚ ਰਾਸ਼ਨ ਦੀ ਵੰਡ ਹੁਣ ਨਵੇਂ ਸਿਸਟਮ ‘ਈ-ਪੋਸ’ (ਇਲੈਕਟ੍ਰੋਨਿਕ ਪੁਆਇੰਟ ਆਫ਼ ਸੇਲ) ਨਾਲ ਹੋਇਆ ਸ਼ੁਰੂ ਕਰੇਗੀ। ਅੱਜ ਇਸ ਪ੍ਰੋਜੈਕਟ ਦੀ ਸ਼ੁਰੂਆਤ ਲੁਧਿਆਣਾ ਦੇ ਨਿਊ ਮਾਡਲ ਟਾਊਨ ਖੇਤਰ ਵਿੱਚ ਨਗਰ ਨਿਗਮ ਲੁਧਿਆਣਾ ਦੇ ਕੌਂਸਲਰ ਮਮਤਾ ਆਸ਼ੂ ਨੇ ਕੀਤੀ। ਇਸ ਮੌਕੇ ਬਲਜਿੰਦਰ ਸਿੰਘ, ਪੰਕਜ ਸਿੰਘ, ਦਿਲਰਾਜ ਸਿੰਘ (ਸਾਰੇ ਕੌਂਸਲਰ) ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਹਾਜ਼ਰ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਮਮਤਾ ਆਸ਼ੂ ਨੇ ਕਿਹਾ ਕਿ ਨੈਸ਼ਨਲ ਫੂਡ ਸਕਿਊਰਟੀ ਐਕਟ-2013 ਤਹਿਤ ਹੁਣ ਪੰਜਾਬ ਵਿੱਚ ਸਮਾਰਟ ਰਾਸ਼ਨ ਕਾਰਡ ਯੋਜਨਾ ਸ਼ੁਰੂ ਹੋ ਗਈ ਹੈ। ਜਿਸ ਨਾਲ ਜਨਤਕ ਵੰਡ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਇਕਸਾਰਤਾ ਆਉਣ ਲੱਗੀ ਹੈ। ਇਹ ਮਸ਼ੀਨਾਂ ਬਾਇਓਮੈਟ੍ਰਿਕ ਅਧਾਰਿਤ ਹਨ, ਜਿਸ ਨਾਲ ਬੋਗਸ ਗਾਹਕ ਦਿਖਾ ਕੇ ਮਨਮਰਜੀ ਦੀ ਵੰਡ ਦਾ ਕੰਮ ਖ਼ਤਮ ਹੋ ਜਾਵੇਗਾ।
ਜ਼ਿਲਾ ਖੁਰਾਕ ਅਤੇ ਸਪਲਾਈ ਕੰਟਰੋਲਰ  ਰਾਕੇਸ਼ ਭਾਸਕਰ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਇਸ ਵੇਲੇ 4.10 ਲੱਖ ਨੀਲਾ ਕਾਰਡ ਧਾਰਕ ਪਰਿਵਾਰ ਹਨ, ਜਿਨਾਂ ਨੂੰ ਰਾਸ਼ਨ ਦੀ ਵੰਡ ਹੁਣ ਇਸ ਸਿਸਟਮ ਰਾਹੀਂ ਹੀ ਕੀਤੀ ਜਾਵੇਗੀ। ਉਨਾਂ ਕਿਹਾ ਕਿ ਹਰੇਕ ਨੀਲਾ ਕਾਰਡ ਧਾਰਕ ਨੂੰ ਪ੍ਰਤੀ ਮਹੀਨਾ ਪੰਜ ਕਿਲੋ ਕਣਕ ਮਿਲਿਆ ਕਰੇਗੀ।ਅੱਜ ਨਿਊ ਮਾਡਲ ਟਾਊਨ ਖੇਤਰ ਦੇ ਪਰਿਵਾਰਾਂ ਨੂੰ 2 ਕਿਲੋ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਛੇ ਮਹੀਨੇ ਦੀ ਕਣਕ ਵੰਡੀ ਗਈ ਹੈ। ਉਨਾਂ ਕਿਹਾ ਕਿ ਜਨਤਕ ਵੰਡ ਲਈ ਸ਼ਹਿਰ ਲੁਧਿਆਣਾ ਵਿੱਚ 25 ਇੰਸਪੈਕਟਰ ਲਗਾਉਣ ਦੇ ਨਾਲ-ਨਾਲ ਬਾਕੀ ਖੇਤਰਾਂ ਵਿੱਚ ਵੀ ਲੋਡ਼ੀਂਦੀ ਗਿਣਤੀ ਵਿੱਚ ਸਟਾਫ਼ ਲਗਾਇਆ ਗਿਆ ਹੈ। ਹਰੇਕ ਇੰਸਪੈਕਟਰ ਇਸ ਮਸ਼ੀਨ ਦੀ ਵਰਤੋਂ ਵਾਰੀ ਮੁਤਾਬਿਕ ਕਰੇਗਾ।

 

22440cookie-checkਜ਼ਿਲਾ ਲੁਧਿਆਣਾ ਵਿੱਚ ਰਾਸ਼ਨ ਦੀ ਵੰਡ ‘ਈ-ਪੋਸ’ ਮਸ਼ੀਨਾਂ ਨਾਲ ਸ਼ੁਰੂ

Leave a Reply

Your email address will not be published. Required fields are marked *

error: Content is protected !!