ਲੁਧਿਆਣਾ,18 ਜੁਲਾਈ ( ਸਤ ਪਾਲ ਸੋਨੀ ) : ਨਗਰ ਨਿਗਮ ਸੰਘਰਸ਼ ਕਮੇਟੀ ਵੱਲੋਂ ਮਿਊਨਿਸਿਪਲ ਸਫਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਵਲੀਪਾਲ ਦਿਸਾਵਰ ਦੀ ਅਗਵਾਈ ਹੇਠ ਨਵਨਿਯੁਕਤ ਨਗਰ ਨਿਗਮ ਕਮਿਸ਼ਨਰ ਕੰਵਲਪ੍ਰੀਤ ਬਰਾਡ਼ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਆਪਣੀਆਂ ਦਿੱਕਤਾਂ ਬਾਰੇ ਜਾਣੂੰ ਕਰਵਾਇਆ । ਇਸ ਮੌਕੇ ਨਗਰ ਨਿਗਮ ਕਮਿਸ਼ਨਰ ਕੰਵਲਪ੍ਰੀਤ ਬਰਾਡ਼ ਨੂੰ ਲਵਲੀ ਪਾਲ ਦਿਸਾਵਰ ਤੇ ਹੋਰਨਾਂ ਨੇ ਭਰੋਸਾ ਦਵਾਇਆ ਕਿ ਉਨਾਂ ਨੂੰ ਉਨਾਂ ਦੇ ਮੁਲਾਜਮਾਂ ਵੱਲੋਂ ਨਗਰ ਨਿਗਮ ਦੇ ਕੰਮਾਂ ਸੰਬਧੀ ਕੋਈ ਸ਼ਿਕਾਇਤ ਨਹੀਂ ਮਿਲੇਗੀ ਤੇ ਮੁਲਾਜਮ ਜਿਸ ਤਰਾਂ ਪਹਿਲਾਂ ਵੀ ਵਫ਼ਾਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਂਦੇ ਰਹੇ ਹਨ ਉਸੇ ਤਰਾਂ ਹੁਣ ਵੀ ਆਪਣੀ ਡਿਊਟੀ ਪ੍ਰਤੀ ਵਫ਼ਾਦਾਰ ਰਹਿਣਗੇ। ਉਨਾਂ ਕਿਹਾ ਕਿ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ ਆਉਣ ਵਾਲ਼ੀਆਂ ਔਂਕਡ਼ਾਂ ਦੇ ਹੱਲ ਲਈ ਨਗਰ ਨਿਗਮ ਵੀ ਆਪਣੇ ਫਰਜ਼ ਨੂੰ ਤਨਦੇਹੀ ਨਾਲ ਨਿਭਾਵੇ। ਨਗਰ ਨਿਗਮ ਕਮਿਸ਼ਨਰ ਮੈਡਮ ਬਰਾਡ਼ ਨੇ ਉਨਾਂ ਤੋਂ ਸਹਿਯੋਗ ਦੀ ਆਸ ਕਰਦਿਆਂ ਉਨਾਂ ਨੂੰ ਭਰੋਸਾ ਦਵਾਇਆ ਕਿ ਸਫਾਈ ਸੇਵਕਾਂ ਦੀਆਂ ਸਮੱਸਿਆਵਾਂ ਪ੍ਰਤੀ ਉਹ ਪਹਿਲਾਂ ਵੀ ਗੰਭੀਰ ਸਨ ਤੇ ਹੁਣ ਵੀ ਉਨਾਂ ਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਵਾਉਣ ਲਈ ਵਚਨਵੱਧ ਹਨ ਤਾਕਿ ਸ਼ਹਿਰ ਦੀ ਸਫਾਈ ਵਿਵਸਥਾ ਬਣੀ ਰਹੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪਾਲ ਸਿੰਘ ਸਿੱਧੂ,ਕੇ ਸੀ ਗੁਪਤਾ,ਗਮਦੂਰ ਸਿੰਘ,ਸੁਭਾਸ਼ ਦਿਸਾਵਰ,ਅਜੈ ਪਾਲ ਦਿਸਾਵਰ,ਜਤਿੰਦਰ ਜਵੱਦੀ,ਪਪੁ ਸ਼ਿਮਲਾਪੁਰੀ,ਸੁਨੀਲ ਕੁਮਾਰ,ਅਜੈ ਕੁਮਾਰ ਆਦਿ ਹਾਜਰ ਸੀ।