![]()
ਕ੍ਰਿਸ਼ੀ ਵਿਗਿਆਨ ਕੇਂਦਰ ਵਲੋ ਸੰਕਲਪ ਤੋਂ ਸਿੱਧੀ ਨਿਊ ਇੰਡੀਆ ਮੰਥਨ ਤਹਿਤ ਕਿਸਾਨ ਜਾਗਰੂਕ ਸਮਾਗਮ, ਕਿਸਾਨਾਂ ਨੂੰ ਖੇਤੀ ਤੇ ਸਹਾਇਕ ਧੰਦਿਆਂ ਦੀ ਜਾਣਕਾਰੀ ਹੋਣੀ ਜਰੂਰੀ

ਕਪੂਰਥਲਾ, (ਚਡ਼੍ਹਤ ਪੰਜਾਬ ਦੀ ) : ਸੰਕਲਪ ਤੋਂ ਸਿੱਧੀ ਨਿਊ ਇੰਡੀਆ ਮੰਥਨ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਲੋ ਸਥਾਨਕ ਮੁੱਖ ਅਨਾਜ ਮੰਡੀ ਵਿਖੇ ਇਕ ਕਿਸਾਨ ਜਾਗਰੂਕ ਸਮਾਗਮ ਦਾ ਅਯੋਜਨ ਕੀਤਾ ਗਿਆ। ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਾਇਅਬ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਤੇ ਉਨ੍ਹਾਂ ਨੇ ਸਮਾਗਮ ‘ਚ ਸ਼ਾਮਲ ਹੋਏ ਵੱਖ ਵੱਖ ਵਿਭਾਗਾਂ ਨਾਲ ਸਬੰਧਿਤ ਅਧਿਕਾਰੀਆਂ, ਕਿਸਾਨਾਂ, ਕਿਸਾਨ ਬੀਬੀਆ ਆਦਿ ਨੂੰ 2022 ਤਕ ਨਵੇ ਭਾਰਤ ਦੇ ਨਿਰਮਾਣ ਲਈ ਅਸੀ ਭਾਰਤ ਨੂੰ ਸਾਫ ਰੱਖਾਗੇ, ਅਸੀ ਭਾਰਤ ਨੂੰ ਗਰੀਬੀ ਮੁਕਤ ਕਰਾਂਵਗੇ, ਅਸੀ ਭਾਰਤ ਨੂੰ ਭ੍ਰਿਸ਼ਟਾਚਾਰ ਮੁਕਤ ਕਰਾਵਾਂਗੇ, ਅਸੀ ਭਾਰਤ ਨੂੰ ਆਤੰਕ ਮੁਕਤ ਕਰਾਵਾਂਗੇ, ਅਸੀ ਭਾਰਤ ਨੂੰ ਜਾਤ ਪਾਤ ਤੋਂ ਮੁਕਤ ਕਰਾਵਾਂਗੇ ਦੀ ਸਹੁੰ ਚੁਕਾਈ। ਇਸ ਦੌਰਾਨ ਕਿਸਾਨਾਂ ਦੀ 2022 ਤਕ ਆਮਦਨ ਦੁੱਗਣੀ ਕਰਵਾਉਣ ਲਈ ਉਨ੍ਹਾਂ ਨੂੰ ਪ੍ਰਣ ਕਰਵਾਇਆ ਗਿਆ ਕਿ ਅਸੀ ਫਸਲ ਬੀਮਾ ਯੋਜਨਾ ਅਪਣਾਗਾਂਗੇ, ਜੈਵਿਕ ਖੇਤੀ ਅਪਣਾਵਾਂਗੇ, ਮਿੱਟੀ ਸਿਹਤ ਕਾਰਡ ਬਣਾਵਾਂਗੇ, ਮਿਆਰੀ ਬੀਜ਼ ਵਰਤਾਂਗੇ, ਗੁਣਵੱਤਾ ਵਧਾਉਣ ਵਲ ਧਿਆਨ ਦੇਵਾਂਗੇ, ਫਸਲ ਭੰਡਾਰਣ ਤੇ ਧਿਆਨ ਦੇਵਾਂਗੇ। ਡੀਸੀ ਕਪੂਰਥਲਾ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੱਤ ਸੂਤਰੀ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਨ੍ਹਾਂ ਸੁਝਾਅ ਨੂੰ ਅਪਣਾ ਕੇ ਅਸੀ ਖੇਤੀ ਖੇਤਰ ਵਿਚ ਅੱਗੇ ਵੱਧ ਸਕਦੇ ਹਾਂ ਤੇ ਨਵੇ ਭਾਰਤ ਦਾ ਨਿਰਮਾਣ ਕਰ ਸਕਦੇ ਹਾਂ।

ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ ਮਨੋਜ਼ ਸ਼ਰਮਾ ਨੇ ਵੱਖ ਵੱਖ ਵਿਭਾਗਾਂ ਤੋਂ ਆਏ ਹੋਏ ਅਧਿਕਾਰੀਆਂ ਤੇ ਕਿਸਾਨਾਂ ਨੂੰ ਜੀ ਆਇਆ ਕਹਿੰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਖੇਤੀ ਤੇ ਸਹਾਇਕ ਧੰਦਿਆਂ ਦੀ ਜਾਣਕਾਰੀ ਹੋਣਾ ਜਰੂਰੀ ਹੈ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਚ ਕਿਸਾਨ ਤੇ ਕਿਸਾਨ ਬੀਬੀਆਂ ਵਾਸਤੇ ਵੱਖ ਵੱਖ ਸਿਖਲਾਈ ਪ੍ਰੋਗਰਾਮ ਚਲਾਏ ਜਾਂਦੇ ਹਨ। ਜਿਨ੍ਹਾਂ ਵਿਚ ਇਕ ਦਿਨ ਤੋਂ ਲੈ ਕੇ ਤਿੰਨ ਮਹੀਨ ਤਕ ਦੀ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਸਮਾਗਮ ਦੌਰਾਨ ਪੰਜਾਬ ਗ੍ਰਾਮੀਣ ਬੈਂਕ ਦੇ ਚੈਅਰਮੈਨ ਅਰੁਣ ਕੁਮਾਰ ਨੇ ਕਿਸਾਨਾਂ ਨੂੰ ਬੈਂਕ ਵਲੋ ਕਿਸਾਨਾਂ ਵਾਸਤੇ ਤੇ ਸਵੈ ਸਹਾਈ ਗਰੁੱਪਾਂ ਵਾਸਤੇ ਚਲਾਈ ਜਾਂਦੀਆਂ ਕਰਜ਼ਾ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਬੈਂਕ ਵਲੋ ਸਿਖਲਾਈ ਪ੍ਰਾਪਤ ਲੋਕਾਂ ਲਈ ਆਪਣਾ ਖੁਦ ਦਾ ਕੰਮ ਸ਼ੁਰੂ ਕਰਨ ਵਾਸਤੇ ਵੱਖ ਵੱਖ ਸਕੀਮਾਂ ਤੇ ਲੋਨ ਮੁਹੱÎਇਆ ਕਰਵਾਏ ਜਾਂਦੇ ਹਨ। ਪੈਂਡੂ ਰੋਜ਼ਗਾਰ ਸਿਖਲਾਈ ਕੇਂਦਰ ਪੀਐਨਬੀ ਦੇ ਡਾਇਰੈਕਟਰ ਪਰਮਜੀਤ ਸਿੰਘ ਨੇ ਕਿਹਾ ਕਿ ਕੇਂਦਰ ਵਲੋ ਬੇਰੋਜ਼ਗਾਰਾਂ ਨੂੰ ਬਿਊਟੀ ਪਾਰਲਰ, ਡਰੈਸ ਡਜਾਈਨਿੰਗ, ਕੰਪਿਊਟਰ, ਪਲੰਬਰ, ਇਲੈਕਟ੍ਰਿਸ਼ਨ, ਡੈਅਰੀ ਫਾਰਮਿੰਗ ਆਦਿ ਕਿੱਤੀਆਂ ਦੀ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਸਮਾਗਮ ਦੌਰਾਨ ਏਡੀਸੀ ਅਵਤਾਰ ਸਿੰਘ ਭੁੱਲਰ ਨੇ ਵੀ ਕਿਸਾਨਾਂ ਨੂੰ ਖੇਤੀਬਾਡ਼ੀ ਵਿਭਾਗ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋ ਚਲਾਈਆਂ ਜਾਂਦੀਆਂ ਸਕੀਮਾਂ ਦਾ ਲਾਹਾ ਲੈਣ ਦੀ ਅਪੀਲ ਕੀਤੀ। ਸਮਾਗਮ ਦੌਰਾਨ ਡਿਪਟੀ ਡਾਇਰੈਕਟਰ ਬਾਗਵਾਨੀ ਡਾ ਕੁਲਵਿੰਦਰ ਸਿੰਘ ਸੰਧੂ, ਡੇਅਰੀ ਵਿਕਾਸ ਅਫਸਰ ਦਵਿੰਦਰ ਸਿੰਘ, ਡਾ ਗੁਰਮੀਤ ਸਿੰਘ, ਐਚਐਸ ਬਾਵਾ, ਜਗਦੀਸ਼ ਸਿੰਘ, ਕਿਸਾਨ ਸਵਰਨ ਸਿੰਘ ਚੰਦੀ ਆਦਿ ਨੇ ਵੀ ਸਮਾਗਮ ਨੂੰ ਸੰਬਧਨ ਕੀਤਾ । ਸਟੇਜ ਦਾ ਸੰਚਾਲਨ ਡਾ ਬਿੰਦੂ ਨੇ ਕੀਤਾ ਤੇ ਅੰਤ ਵਿਚ ਕਿਸਾਨਾਂ ਨੂੰ ਸਰੋਂ ਦੀਆਂ ਵੱਖ ਵੱਖ ਕਿਸਾਨਾਂ ਦੀ ਬਿਜਾਈ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਕਿਸਾਨਾਂ ਨੂੰ ਫਲਦਾਰ ਪੌਦੇ, ਸਬਜ਼ੀਆਂ ਦੇ ਬੀਜ਼, ਖੇਤੀ ਸਾਹਿਤ ਆਦਿ ਦਿੱਤਾ ਗਿਆ ਤੇ ਕੇਵੀਕੇ ਵਲੋ ਵੱਖ ਵੱਖ ਵਿਭਾਗਾਂ ਨਾਲ ਜੁਡ਼ੇ ਅਧਿਕਾਰੀਆਂ ਤੇ ਕਿਸਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਕਿਸਾਨਾਂ ਵਾਸਤੇ ਚਾਹ ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।