ਜਰਖਡ਼ ਹਾਕੀ ਅਕੈਡਮੀ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ ਦਿਨ ਮਨਾਇਆ

Loading


ਅਸ਼ੌਕ ਪ੍ਰਸ਼ਾਰ ਪੱਪੀ ਅਤੇ ਜੁੱਗੀ ਬਰਾਡ਼ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ
ਲੁਧਿਆਣਾ,  30 ਅਗਸਤ  ( ਸਤ ਪਾਲ ਸੋਨੀ ) : ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖਡ਼ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਜਨਮ ਦਿਨ ਨੂੰ ਖੇਡ ਦਿਵਸ ਵਜੋਂ ਮਨਾਇਆ, ਇਸ ਮੌਕੇ ‘ਤੇ ਜਰਖਡ਼ ਹਾਕੀ ਅਕੈਡਮੀ ਦੇ ਸਮੂਹ ਖਿਡਾਰੀਆਂ, ਪ੍ਰਬੰਧਕਾਂ ਅਤੇ ਚੇਅਰਮੈਨ ਅਸ਼ੋਕ ਪ੍ਰਾਸ਼ਰ ਪੱਪੀ ਸ਼ਾਹਪੁਰੀਆ, ਕਾਂਗਰਸੀ ਆਗੂ ਜੁੱਗੀ ਬਰਾਡ਼ ਆਦਿ ਹੋਰ ਪਤਵੰਤਿਆਂ ਨੇ ਜਰਖਡ਼ ਸਟੇਡੀਅਮ ਵਿਚ ਸਥਾਪਿਤ ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਆਦਮ ਕੱਦ ਬੁੱਤ ਉੱਤੇ ਫੁੱਲ ਮਾਲਾ ਭੇਟ ਕਰਕੇ ਉਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਚੇਅਰਮੈਨ ਪੱਪੀ ਸ਼ਾਹਪੁਰੀਆ ਨੇ ਖਿਡਾਰੀਆਂ ਨੂੰ ਮੇਜਰ ਧਿਆਨ ਚੰਦ ਦੇ ਜੀਵਨ ਬਾਰੇ ਪ੍ਰੇਰਿਤ ਕਰਦਿਆਂ ਹਾਕੀ ਪ੍ਰਤੀ ਸੱਚੀ-ਸੁੱਚੀ ਭਾਵਨਾ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਹਾਕੀ ਦਾ ਇਕ ਪ੍ਰਦਰਸ਼ਨ ਮੈਚ ਵੀ ਕਰਵਾਇਆ, ਜਿਸ ਵਿਚ ਜਰਖਡ਼ ਹਾਕੀ ਅਕੈਡਮੀ ਨੇ ਸੀਨੀਅਰ ਸੈਕੰਡਰੀ ਸਕੂਲ ਘਵੱਦੀ ਨੂੰ 5-3 ਨਾਲ ਹਰਾਇਆ। ਇਸ ਮੌਕੇ ਜਰਖਡ਼ ਹਾਕੀ ਅਕੈਡਮੀ ਦੇ ਪ੍ਰਬੰਧਕ ਅਕੈਡਮੀ ਨੇ ਮੁੱਖ ਸਰਪ੍ਰਸਤ ਬਾਈ ਸੁਰਜੀਤ ਸਿੰਘ ਸਾਹਨੇਵਾਲ, ਪ੍ਰਧਾਨ ਡਾ. ਅਜੇਪਾਲ ਸਿੰਘ ਮਾਂਗਟ, ਮੁੱਖ ਕੋਚ ਹਰਮਿੰਦਰਪਾਲ ਸਿੰਘ, ਗੁਰਜਤਿੰਦਰ ਸਿੰਘ ਪ੍ਰਗਟ, ਪਹਿਲਵਾਨ ਹਰਮੇਲ ਸਿੰਘ ਕਾਲਾ, ਜਗਦੀਪ ਸਿੰਘ ਕਾਹਲੋਂ, ਸੰਦੀਪ ਸਿੰਘ ਪੰਧੇਰ, ਤਜਿੰਦਰ ਸਿੰਘ ਜਰਖਡ਼, ਮਨਦੀਪ ਸਿੰਘ, ਸਾਹਿਬਜੀਤ ਸਿੰਘ, ਬਾਬਾ ਜਗਦੇਵ ਸਿੰਘ, ਸੋਮਾ ਸਿੰਘ, ਜਤਿੰਦਰਪਾਲ ਸਿੰਘ ਵਿੱਕੀ ਅਤੇ ਹੋਰ ਅਕੈਡਮੀ ਦੇ ਅੱਹੁਦੇਦਾਰ, ਮੈਂਬਰ ਤੇ ਖਿਡਾਰੀ ਵੱਡੀ ਗਿਣਤੀ ‘ਚ ਹਾਜਰ ਸਨ।

2110cookie-checkਜਰਖਡ਼ ਹਾਕੀ ਅਕੈਡਮੀ ਨੇ ਹਾਕੀ ਦੇ ਜਾਦੂਗਰ ਧਿਆਨ ਚੰਦ ਦਾ ਜਨਮ ਦਿਨ ਮਨਾਇਆ

Leave a Reply

Your email address will not be published. Required fields are marked *

error: Content is protected !!