ਲਸ਼ਕਰੀ ਖਾਨ ਸਰਾਏ ਕੀਤੀ ਜਾਵੇਗੀ ਵਿਸ਼ਵ ਪੱਧਰੀ ਵਿਆਹ ਸਥਾਨ ਵਜੋਂ ਵਿਕਸਤ  

Loading

ਸੈਲਾਨੀ ਕੇਂਦਰ ਵਜੋਂ ਵਿਕਸਤ ਕਰਨ ਲਈ ਨਵਜੋਤ ਸਿੰਘ ਸਿੱਧੂ ਅਤੇ ਅਧਿਕਾਰੀਆਂ ਵੱਲੋਂ ਜਾਇਜ਼ਾ

ਮੰਜੀ ਸਾਹਿਬ/ਲੁਧਿਆਣਾ, 15 ਜੂਨ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ  ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਮੁਗਲ ਕਾਲ ਨਾਲ ਸੰਬੰਧਤ ਇਤਿਹਾਸਕ ਲਸ਼ਕਰੀ ਖਾਨ ਸਰਾਏ (ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਪਿੱਛੇ) ਨੂੰ ਵਿਸ਼ਵ ਪੱਧਰੀ ਵਿਆਹ ਸਥਾਨ ਵਜੋਂ ਵਿਕਸਤ ਕੀਤਾ ਜਾਵੇਗਾ। ਇਸ ਸਰਾਏ ਦੀ ਮੁਕੰਮਲ ਕਾਇਆ ਕਲਪ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਥੇ 20 ਕਰੋਡ਼ ਰੁਪਏ ਖਰਚੇ ਜਾਣਗੇ।

ਅੱਜ ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਇਸ ਸਥਾਨ ਦਾ ਜਾਇਜ਼ਾ ਲੈਣ ਪੁੱਜੇ ਸਿੱਧੂ ਨੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਦੇ ਬੇਸ਼ਕੀਮਤੀ ਇਤਿਹਾਸ ਦੀ ਜਿਉਂਦੀ ਜਾਗਦੀ ਉਦਾਹਰਨ ਨੂੰ ਪਿਛਲੀ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਕਿਵੇਂ ਅੱਖੋਂ ਪਰੋਖੇ ਕਰੀ ਰੱਖਿਆ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਥਾਨ ਦੀ ਇਤਿਹਾਸਕਤਾ ਨੂੰ ਮੁਡ਼ ਸੁਰਜੀਤ ਕਰਨ ਲਈ ਵਿਸ਼ਵ ਪੱਧਰੀ ਸਲਾਹਕਾਰ ਫਰਮਾਂ ਨਾਈਟ ਫਰੈਂਕ ਅਤੇ ਆਭਾ ਨਰਾਇਣ ਲਾਂਬਾ ਐਸੋਸੀਏਟਸ ਨੂੰ ਜਿੰਮਾ ਸੌਂਪਿਆ ਗਿਆ ਹੈ। 

ਉਨਾਂ ਕਿਹਾ ਕਿ ਅਗਲੇ ਡੇਢ ਸਾਲ ਵਿੱਚ ਇਸ ਸਥਾਨ ਦੀ ਮੁਕੰਮਲ ਮੁਰੰਮਤ ਕਰਨ ਦੇ ਨਾਲ ਇਥੇ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਾਈ ਜਾਵੇਗੀ, ਜਿੱਥੇ ਕਿ ਲੋਕ ਆਪਣੇ ਜਾਂ ਆਪਣੇ ਪਰਿਵਾਰ ਵਾਲਿਆਂ ਦੇ ਵਿਆਹ ਕਰਨ ਲਈ ਜਾਂ ਹੋਰ ਸਮਾਗਮ ਕਰਨ ਲਈ ਪਹੁੰਚਿਆ ਕਰਨਗੇ। ਇਸ ਸਥਾਨਤੇ ਮੁਗਲਈ ਭਵਨ ਨਿਰਮਾਣ ਕਲਾ ਤਹਿਤ ਸ਼ਾਨਦਾਰ ਰੈਸਤਰਾਂ, ਰੰਗ ਬਿਰੰਗੀਆਂ ਲਾਈਟਾਂ, ਲੈਂਡਸਕੇਪਿੰਗ, ਟੈਂਟ ਨੁਮਾ ਛੋਟੀਆਂ ਰਿਹਾਇਸ਼ਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਤਿਆਰ ਕੀਤੀਆਂ ਜਾਣਗੀਆਂ।

ਉਨਾਂ ਕਿਹਾ ਕਿ ਇਸ ਸਥਾਨ ਨੂੰ ਲੁਧਿਆਣਾਦਿੱਲੀ ਰਾਸ਼ਟਰੀ ਰਾਜ ਮਾਰਗ ਤੋਂ ਆਉਣ ਵਾਲੀ ਪਹੁੰਚ ਸਡ਼ਕ ਨੂੰ ਚੌੜਾ ਕਰਨ ਲਈ ਜਗਾ ਅਧਿਗ੍ਰਹਿਣ (ਇਕਵਾਇਰ) ਕਰਨ ਦੀ ਲੋੜ ਪਵੇਗੀ, ਜਿਸ ਲਈ ਜ਼ਿਲਾ ਪ੍ਰਸਾਸ਼ਨ ਨੂੰ ਲਿਖਿਆ ਜਾਵੇਗਾ। ਇਸ ਸੰਬੰਧੀ ਉਨਾਂ ਮੌਕੇਤੇ ਹਾਜ਼ਰ ਐੱਸ. ਡੀ. ਐੱਮ. ਖੰਨਾ  ਸੰਦੀਪ ਸਿੰਘ ਗਾੜਾ ਨੂੰ ਮੁਕੰਮਲ ਰਿਪੋਰਟ ਤਿਆਰ ਕਰਕੇ ਭੇਜਣ ਲਈ ਕਿਹਾ।  ਸਿੱਧੂ ਨੇ ਕਿਹਾ ਕਿ ਸੂਬੇ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਕਾਫੀ ਸੰਭਾਵਨਾਵਾਂ ਮੌਜੂਦ ਹਨ। ਇਸ ਤਰਾਂ ਹੋਣ ਨਾਲ ਸੂਬੇ ਨੂੰ ਵਿਕਸਤ ਕਰਨ ਵਿੱਚ ਵੱਡਾ ਹੰਭਲਾ ਮਿਲੇਗਾ।

ਇਥੇ ਇਹ ਵਿਸ਼ੇਸ਼ ਤੌਰਤੇ ਦੱਸਣਯੋਗ ਹੈ ਕਿ ਲਸ਼ਕਰੀ ਖਾਨ ਸਰਾਏ 1667 ਈਸਵੀ ਵਿੱਚ ਮੁਗਲ ਰਾਜਿਆਂ ਵੱਲੋਂ ਨਿਰਮਾਣ ਕਰਵਾਈ ਗਈ ਸੀ, ਜਿੱਥੇ ਕਿ ਮੁਗਲ ਜਨਰਲ ਆਮ ਤੌਰਤੇ ਆਪਣੀ ਫੌਜ ਸਮੇਤ ਆਰਾਮ ਕਰਨ ਲਈ ਆਉਂਦੇ ਸਨ। ਇਸ ਮੌਕੇ ਉਨਾਂ ਨਾਲ ਸੈਰ ਸਪਾਟਾ ਵਿਭਾਗ ਦੇ ਸਕੱਤਰ ਵਿਕਾਸ ਪ੍ਰਤਾਪ ਸਿੰਘ, ਨਿਰਦੇਸ਼ਕ ਸ਼ਿਵ ਦੁਲਾਰ ਸਿੰਘ ਢਿੱਲੋਂ ਅਤੇ ਹੋਰ ਵੀ ਹਾਜ਼ਰ ਸਨ

20510cookie-checkਲਸ਼ਕਰੀ ਖਾਨ ਸਰਾਏ ਕੀਤੀ ਜਾਵੇਗੀ ਵਿਸ਼ਵ ਪੱਧਰੀ ਵਿਆਹ ਸਥਾਨ ਵਜੋਂ ਵਿਕਸਤ  

Leave a Reply

Your email address will not be published. Required fields are marked *

error: Content is protected !!