![]()

ਭਾਰਤ ਦੇ ਰਾਸ਼ਟਰਪਤੀ ਦੇ ਨਾਮ ਡੀ ਸੀ ਨੂੰ ਦਿਤਾ ਗਿਆ ਮੈਮੋਰੈਂਡਮ
ਲੁਧਿਆਣਾ , 14 ਜੂਨ ( ਸਤ ਪਾਲ ਸੋਨੀ ) : ਮੋਦੀ ਦੀ ਕੇਂਦਰ ਸਰਕਾਰ ਅਤੇ ਦਿੱਲੀ ਦੇ ੳੁਪ ਰਾਜਪਾਲ ਵੱਲੋ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਵੱਲੋ ਜਨ ਹਿੱਤ ਵਿਚ ਪਾਸ ਕੀਤੇ ਕੰਮਾਂ ਮਨਜ਼ੂਰੀ ਨਾ ਦੇਣ ਵਿਰੁੱਧ ਅੱਜ ਪਾਰਟੀ ਦੇ ਵਲੰਟੀਅਰਾਂ ਵਲੋਂ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਗਰੇਵਾਲ ਅਤੇ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਰਣਜੀਤ ਸਿੰਘ ਧਮੋਟ, ਸੂਬਾ ਬੁਲਾਰੇ ਦਰਸ਼ਨ ਸਿੰਘ ਸ਼ੰਕਰ ਅਤੇ ਜ਼ੋਨ ਦੇ ਯੂਥ ਪ੍ਰਧਾਨ ਅਮਨਦੀਪ ਸਿੰਘ ਮੋਹੀ ਦੀ ਅਗਵਾੲੀ ਵਿਚ ਮਿੱਨੀ ਸਕੱਤਰੇਤ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਸੌਂਪਿਆ ਗਿਆ।
ਆਪ ਨੇਤਾਵਾਂ ਨੇ ਕਿਹਾ ਕਿ ਦਿਲੀ ਵਿਚ ਲੋਕਤੰਤਰ ਦੀਆਂ ਧਜੀਆਂ ਉਡਾ ਕੇ ਕੇਜਰੀਵਾਲ ਸਰਕਾਰ ਦੇ ਲੋਕ ਹਿੱਤ ਦੇ ਕੰਮ ਕਰਨ ਵਿਚ ਰੋਡ਼ੇ ਖਡ਼ੇ ਕੀਤੇ ਜਾ ਰਹੇ ਹਨ । ਉਨਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ, ੳੁਪ ਮੁੱਖ ਮੰਤਰੀ ਮਨੀਸ਼ ਸਿਸ਼ੋਧੀਅਾ, ਮੰਤਰੀ ਸਤੇਂਦਰ ਜੈਨ ਅਤੇ ਗੋਪਾਲ ਰਾੲੇ ਪਿਛਲੇ ਤਿੰਨ ਦਿਨ ਤੋਂ ੳੁਪ ਰਾਜਪਾਲ ਨੂੰ ਮਿਲਣ ਲਈ ਧਰਨੇ ਤੇ ਬੈਠੇ ਹਨ , ਪ੍ਰੰਤੂ ਉਪ ਰਾਜਪਾਲ ਮਿਲ ਵੀ ਨਹੀ ਰਹੇ। ਦਿੱਲੀ ਸਰਕਾਰ ਵੱਲੋ ਪਾਸ ਕੀਤੇ ਕੰਮ ਜਿਨਾਂ ਵਿਚ ਹੋਰ ਮੁਹੱਲਾ ਕਲਿਨਕਾਂ, ਡੋਰ ਟੂ ਡੋਰ ਰਾਸ਼ਣ ਸਪਲਾਈ ਸਰਵਿਸ ਨੂੰ ਪ੍ਰਵਾਨਗੀ ਦੇਣ, ਫਰੀ ਵਾਈ ਫਾਈ , ਆਈ ਏ ਅੈਸ ਅਫਸਰਾਂ ਦੀ ਹਡ਼ਤਾਲ ਖਤਮ ਕਰਾਉਣਾ , ਕਈ ਮਹੀਨੇ ਕੰਮ ਕਾਜ ਠੱਪ ਰੱਖਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਨਾ ਅਤੇ ਆਈਏਐਸ ਅਧਿਕਾਰੀਆਂ ਨੂੰ ਹਡ਼ਤਾਲ ਖ਼ਤਮ ਕਰਨ ਦੇ ਪ੍ਰਸਤਾਵ ਸ਼ਾਮਿਲ ਹਨ ਨੂੰ ਮੋਦੀ ਸਰਕਾਰ ਦਿੱਲੀ ਦੇ ੳੁਪ ਰਾਜਪਾਲ ਰਾਂਹੀ ਰੋਕਣਾ ਚਾਹੁੰਦੀ ਹੈ । ਉਨਾਂ ਕਿਹਾ ਕਿ ਜਿਥੇ ੲਿਹ ਸਭ ਲੋਕਤੰਤਰ ਦੀ ਹੱਤਿਅਾ ਤਾਂ ਹੈ ਹੀ ਨਾਲ ਹੀ ਅਜੇਹਾ ਕਰ ਕੇ ਜਨਤਾ ਦੇ ਮੋਲਿਕ ਅਧਿਕਾਰ ਵੀ ਖੋਹੇ ਜਾ ਰਹੇ ਹਨ। ਉਨਾਂ ਮੰਗ ਕੀਤੀ ਕਿ ਦਿੱਲੀ ਦੇ ਲੋਕਾਂ ਵਲੋਂ ਚੁਣੀ ਸਰਕਾਰ ਨੂੰ ਜਨਤਾ ਨੂੰ ਸ਼ਾਨਦਾਰ ਸਹੂਲਤਾਂ ਪ੍ਰਦਾਨ ਕਰਨ ਦੀ ਪ੍ਰੀਕਿ੍ਆ ਵਿਚ ਰੁਕਾਵਟਾਂ ਖਡ਼ੀਆਂ ਕਰਨੀਆਂ ਬੰਦ ਕੀਤੀਆਂ ਜਾਣ।
ਇਸ ਸਮੇ ਹੋਰਨਾਂ ਤੋਂ ਨਵਜੋਤ ਜਰਗ, ਬਲਜਿੰਦਰ ਸਿੰਘ ਚੌਂਦਾ, ਹਰਨੇਕ ਸਿੰਘ ਸੇਖੋਂ, ਪੁਨੀਤ ਸਾਹਨੀ, ਸੁਖਵਿੰਦਰ ਸਿੰਘ, ਅਮਰਿੰਦਰ ਜੱਸੋਵਾਲ, ਮੈਨੂੰ ਸ਼ਰਮਾ, ਮਾਸਟਰ ਹਰੀ ਸਿੰਘ, ਸਤਿੰਦਰ ਸੱਤੀ, ਮੇਹਰਬਾਨ, ਮਨੀ ਭੀਖੀ, ਹਰਜੀਤ ਸਿੰਘ, ਗੋਪਾਲ ਸਿੰਘ, ਜਗਦੀਪ ਘੁੱਮਣ, ਪਰਮਿੰਦਰ ਸਿੰਘ ਅਤੇ ਜੇ ਅੈਸ ਘੁੰਮਣ ਵੀ ਮੌਜੂਦ ਸਨ
204600cookie-check ਅਾਪ ਵਲੋਂ ਮੋਦੀ ਦੀ ਕੇਂਦਰ ਸਰਕਾਰ ਵਿੱਰੁੱਧ ਕੀਤਾ ਰੋਸ ਪ੍ਰਦਰਸ਼ਨ