ਤੰਦਰੁਸਤ ਪੰਜਾਬ ਨੂੰ ਮੱਦੇ ਨਜ਼ਰ ਰੱਖਦੇ ਸ਼ਹਿਰ ਵਾਸੀਆਂ ਨੇ ਕੀਤੀ ਸਿੱਧਵਾਂ ਨਹਿਰ ਦੀ ਸਫਾਈ

Loading


ਲੁਧਿਆਣਾ 14 ਜੂਨ ( ਸਤ ਪਾਲ ਸੋਨੀ ) : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਮੱਦੇ ਨਜ਼ਰ ਰੱਖਦੇ ਹੋਏ ਪੂਰੇ ਪੰਜਾਬ ਭਰ ਵਿੱਚ ਜ਼ੋਰ ਸਿੱਖਰਾਂ ਤੇ ਹੈ।
ਇਸੇ ਤਰਾਂ ਹੀ ਅੱਜ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਕੌਂਸਲਰ ਮਮਤਾ ਆਸ਼ੂ ਅਤੇ ਪੰਜਾਬ ਕਾਂਗਰਸ ਦੇ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ, ਪਰਦੀਪ ਢੱਲ ਅਤੇ ਪੰਡਿਤ ਸੁਖਮਿੰਦਰ ਸਿੰਘ ਸਮੇਤ ਐਨ ਜੀ ਓ ਏਸ਼ੀਅਨ ਕਲੱਬ ਅਤੇ ਗੀਤਾ ਮੰਦਰ ਵਿਕਾਸ ਨਗਰ ਦੇ ਸਮੁੱਚੇ ਆਗੂਆਂ ਨੇ ਸਿੱਧਵਾਂ ਨਹਿਰ ਦੀ ਸਫਾਈ ਸਵੇਰੇ 7 ਵਜੇ ਤੋਂ ਅਰੰਭ ਕੀਤੀ।


ਨਹਿਰ ਦੀ ਸਫਾਈ ਕਰਵਾਉਂਦੇ ਹੋਏ ਨਾਲ ਹੀ ਬੂਟਾ ਵੀ ਲਗਾਇਆ ਗਿਆ। ਇਸ ਮੌਕੇ ਮੇਅਰ ਬਲਕਾਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਨਹਿਰ ਵਿੱਚ ਕੂਡ਼ਾ ਕਰਕਟ ਨਹੀ ਪਾਣਾ ਚਾਹੀਦਾ , ਇੰਝ ਕਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੁਹਿੰਮ ਬਾਬਤ ਹੋਰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਮੰਡ ਅਤੇ ਪੰਡਿਤ ਸੁਖਮਿੰਦਰ ਸਿੰਘ ਨੇ ਕਿਹਾ ਕਿ ਪਾਣੀ ਦੇਵਤਾ ਹੈ, ਪਾਣੀ ਪਿਤਾ ਹੈ ਅਤੇ ਇਸ ਤੋਂ ਬਿਨਾਂ ਧਰਤੀ ਤੇ ਜੀਵਨ ਦੀ ਹੋਂਦ ਸੰਭਵ ਨਹੀਂ ਹੋ ਸਕਦੀ, ਸਹਿਰ ਵਾਸੀਆਂ ਨੂੰ ਅਪਣੇ ਆਲੇ ਦੁਆਲੇ ਗੰਦਗੀ ਨਹੀ ਸੁਟਣੀ ਚਾਹੀਦੀ ਕਿਉਂਕਿ ਨਹਿਰੀ ਜਾਂ ਦਰਿਆਵਾਂ ਦੇ ਪਾਣੀ ਵਿੱਚ ਗੰਦਗੀ ਮਿਲਕੇ ਪਾਣੀ ਨੂੰ ਪ੍ਰਦੂਸ਼ਿਤ ਕਰਦੀ ਹੈ ਜਿਸ ਨਾਲ ਮੱਛੀਆਂ ਅਤੇ ਹੋਰ ਪਾਣੀ ਦੇ ਜੀਵ ਜੰਤੂਆਂ ਨੂੰ ਮੌਤ ਦੇ ਘਾਟ ਉਤਾਰ ਸਕਦੀ ਹੈ।
ਸਮੁੱਚੇ ਆਗੂਆਂ ਨੇ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਦਰਿਆਵਾਂ ਅਤੇ ਨਹਿਰਾਂ ਦੇ ਪਾਣੀ ਨੂੰ ਗੰਦਾਂ ਨਾ ਕਰਨ..
ਇਸ ਮਿਸ਼ਨ ਵਿੱਚ ਸ਼ਾਮਿਲ ਕੌਂਸਲਰ ਦਿਲਰਾਜ ਸਿੰਘ, ਕੌਂਸਲਰ ਪਤੀ ਬਲਜਿੰਦਰ ਸਿੰਘ ਸੰਧੂ, ਪਵਨਕਾਂਤ ਵੋਹਰਾ, ਅੰਮ੍ਰਿਤ ਪਾਲ ਸਿੰਘ ਭੱਠਲ, ਐਲਬਰਟ ਦੂਆ, ਗੁਰਜੋਤ ਸਿੰਘ ਮੁੱਛਲ, ਭਵਜੋਤ ਸਿੰਘ, ਮਨਰੀਤ ਸਿੰਘ ਸੰਧੂ, ਹਰਜੋਤ ਵਾਲੀਆ, ਰਘਬੀਰ ਸਿੰਘ, ਹਰਜਿੰਦਰ ਸਿੰਘ ਸਮੇਤ ਕਈ ਆਗੂ ਹਾਜ਼ਰ ਰਹੇ।

20420cookie-checkਤੰਦਰੁਸਤ ਪੰਜਾਬ ਨੂੰ ਮੱਦੇ ਨਜ਼ਰ ਰੱਖਦੇ ਸ਼ਹਿਰ ਵਾਸੀਆਂ ਨੇ ਕੀਤੀ ਸਿੱਧਵਾਂ ਨਹਿਰ ਦੀ ਸਫਾਈ

Leave a Reply

Your email address will not be published. Required fields are marked *

error: Content is protected !!