ਸਰਾਭਾ ਨੂੰ ਕੌਮੀ ਸ਼ਹੀਦ ਦੇ ਦਰਜੇ ਦੀ ਲੋਕ ਸਭਾ ਚ ਉਠਾਵਾਂਗਾ ਮੰਗ : ਪ੍ਰੋ. ਸਾਧੂ ਸਿੰਘ

Loading

‘ਆਪ’ ਨੇ ਜਨਮ ਦਿਨ ਤੇ ਕੀਤਾ ਸਰਾਭਾ ਨੂ ਯਾਦ
ਸਰਾਭਾ(ਲੁਧਿਆਣਾ ), 24 ਮਈ ( ਸਤ ਪਾਲ ਸੋਨੀ ) : ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਮੈਂਬਰ ਸਾਧੂ ਸਿੰਘ ਦੀ ਅਗਵਾਈ ਵਿਚ ਦੇਸ਼ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਤੇ ਉਨਾਂ ਦੇ ਸਮਾਰਕ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਸਰਾਭਾ ਅਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਦੂਜੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ । ਸਾਧੂ ਸਿੰਘ ਨੇ ਸ਼ਹੀਦ ਸਰਾਭਾ ਦੇ ਜੱਦੀ ਘਰ ਵਿਚ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਸ਼ਹੀਦ ਸਰਾਭਾ ਦੀ ਦੇਸ਼ ਦੀ ਆਜ਼ਾਦੀ ਦੀ ਯੰਗ ਵਿਚ ਦਿਤੀ ਸੇਧ ਅਤੇ ਲਾਸਾਨੀ ਕੁਰਬਾਨੀ ਆਉਂਦੀਆਂ ਨਸਲਾਂ ਲਈ ਪ੍ਰੇਰਨਾ ਸਰੋਤ ਬਣੀ ਰਹੇਗੀ। ਉਨ੍ਹਾਂ ਕਿਹਾ ਅਜੇ ਤਕ ਦੇਸ਼ ਦੀਆਂ ਸਰਕਾਰਾਂ ਨੇ ਇਸ ਮਹਾਨ ਸ਼ਹੀਦ ਨੂੰ ਕੌਮੀ ਸ਼ਹੀਦ ਹੀ ਘੋਸ਼ਿਤ ਨਹੀਂ ਕੀਤਾ । ਉਨ੍ਹਾਂ ਯਕੀਨ ਦਵਾਇਆ ਕਿ ਉਹ ਪਾਰਲੀਮੈਂਟ ਵਿਚ ਸ਼ਹੀਦ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣ ਦਾ ਮਾਮਲਾ ਉਠਾਉਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮ ਐਲ ਏ ਬਰਨਾਲਾ ਅਤੇ ਯੂਥ ਵਿੰਗ ਪੰਜਾਬ ਦੇ ਇੰਚਾਰਜ ਮੀਤ ਹੇਅਰ, ਪੰਜਾਬ ਯੂਥ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਪ੍ਰਧਾਨ ਮਾਲਵਾ ਜ਼ੋਨ-2 ਗੁਰਦਿੱਤ ਸਿੰਘ ਸੇਖੋਂ , ਆਪ ਦਾ ਸੂਬਾ ਬੁਲਾਰਾ ਦਰਸ਼ਨ ਸਿੰਘ ਸ਼ੰਕਰ, ਯੂਥ ਪ੍ਰਧਾਨ ਮਾਲਵਾ ਜੋਨ -1 ਸੁਖਰਾਜ ਸਿੰਘ ਗੋਰਾ, ਯੂਥ ਪ੍ਰਧਾਨ ਮਾਲਵਾ ਜ਼ੋਨ -2ਅਮਨਦੀਪ ਸਿੰਘ ਮੋਹੀ, ਰੋਬੀ ਕੰਗ ਯੂਥ ਪ੍ਰਧਾਨ ਦੁਆਬਾ, ਸੁਖਰਾਜ ਸਿੰਘ ਬੱਲ ਮਾਝਾ ਜ਼ੋਨ ਯੂਥ ਪ੍ਰਧਾਨ, ਰਣਜੀਤ ਸਿੰਘ ਧਮੋਟ ਪ੍ਰਧਾਨ ਦਿਹਾਤੀ ਲੁਧਿਆਣਾ, ਅਮਰਿੰਦਰ ਸਿੰਘ ਜੱਸੋਵਾਲ, ਪੁਨੀਤ ਸਾਹਨੀ, ਸ਼ੈਲੇੰਦਰ ਸਿੰਘ ਬਾੜੇਵਾਲ, ਤੇਜਪਾਲ ਸਿੰਘ ਗਿੱਲ, ਪ੍ਰੋਫੈਸਰ ਰਵਿੰਦਰ ਸਿੰਘ ਰਾਜਗੜ੍ਹ ਵੀ ਹਾਜ਼ਰ ਸਨ।

19290cookie-checkਸਰਾਭਾ ਨੂੰ ਕੌਮੀ ਸ਼ਹੀਦ ਦੇ ਦਰਜੇ ਦੀ ਲੋਕ ਸਭਾ ਚ ਉਠਾਵਾਂਗਾ ਮੰਗ : ਪ੍ਰੋ. ਸਾਧੂ ਸਿੰਘ

Leave a Reply

Your email address will not be published. Required fields are marked *

error: Content is protected !!