ਪਲਾਸਟਿਕ ਫੈਕਟਰੀ ਘਟਨਾ ਕਾਰਨ ਮਾਰੇ ਗਏ ਫਾਇਰ ਕਰਮੀਆਂ ਦੇ ਪਰਿਵਾਰਾਂ ਨੂੰ 62.20 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ

Loading

 

ਪੀੜਤ ਪਰਿਵਾਰਾਂ ਨਾਲ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਚੱਟਾਨ ਦੀ ਤਰਾਂ ਖੜੀ-ਬਿੱਟੂ

ਲੁਧਿਆਣਾ, 23 ਮਈ ( ਸਤ ਪਾਲ ਸੋਨੀ ) : ਨਵੰਬਰ 2017 ਦੌਰਾਨ ਸਥਾਨਕ ਪਲਾਸਟਿਕ ਫੈਕਟਰੀ ਨੂੰ ਅੱਗ ਲੱਗਣ ਦੀ ਘਟਨਾ ਕਾਰਨ ਮਾਰੇ ਗਏ ਫਾਇਰ ਕਰਮੀਆਂ ਦੇ ਪਿੱਛੇ ਰਹਿੰਦੇ ਪਰਿਵਾਰਾਂ ਨੂੰ ਅੱਜ 62.20 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਲੋਕ ਸਭਾ ਮੈਂਬਰ  ਰਵਨੀਤ ਸਿੰਘ ਬਿੱਟੂ ਵੱਲੋਂ ਭੇਂਟ ਕੀਤੇ ਗਏ ਇਸ ਸਹਾਇਤਾ ਰਾਸ਼ੀ ਵਿੱਚ ਨਗਰ ਨਿਗਮ ਲੁਧਿਆਣਾ ਦੇ ਅਧਿਕਾਰੀਆਂ ਕਰਮਚਾਰੀਆਂ ਦੀ ਇੱਕ ਦਿਨ ਦੀ ਤਨਖ਼ਾਹ ਅਤੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਲੁਧਿਆਣਾ ਵੱਲੋਂ ਤਿੰਨ  ਪੀੜਤ ਪਰਿਵਾਰਾਂ ਦੀ ਬਕਾਇਆ ਰਹਿੰਦੀ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸ਼ਾਮਿਲ ਹੈ ਇਹ ਚੈੱਕ ਅੱਜ ਸਥਾਨਕ ਨਗਰ ਨਿਗਮ ਦੇ ਜ਼ੋਨਡੀ ਦਫ਼ਤਰ ਵਿਖੇ ਦਿੱਤੇ ਗਏ

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਅਤੇ ਨਗਰ ਨਿਗਮ ਲੁਧਿਆਣਾ ਵੱਲੋਂ ਸਾਂਝੇ ਤੌਰਤੇ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ 6ਪੀੜਤ ਪਰਿਵਾਰਾਂ ਨੂੰ 20 ਜਨਵਰੀ 2018 ਨੂੰ ਦੇ ਦਿੱਤੇ ਗਏ ਸਨ ਇਸੇ ਦਿਨ ਨਗਰ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀ ਇੱਕ ਦਿਨ ਦੀ ਤਨਖ਼ਾਹ ਪੀੜਤ ਪਰਿਵਾਰਾਂ ਨੂੰ ਦੇਣ ਦਾ ਐਲਾਨ ਵੀ ਕੀਤਾ ਸੀ 

ਇਸ ਮੌਕੇ  ਪੀੜਤ ਪਰਿਵਾਰਾਂ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ  ਬਿੱਟੂ ਨੇ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੇ ਬਹਾਦਰ ਫਾਇਰ ਕਰਮੀਆਂ ਦੀ ਇਸ ਕੁਰਬਾਨੀ ਨੂੰ ਪੂਰਾ ਸ਼ਹਿਰ ਚਿਰਾਂ ਤੱਕ ਯਾਦ ਰੱਖੇਗਾ ਇਨਾਂ ਬਹਾਦਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਕਈ ਬੇਸ਼ਕੀਮਤੀ ਜਾਨਾਂ ਦਾ ਬਚਾਅ ਕਰਨ ਦੇ ਨਾਲਨਾਲ ਵੱਡਾ ਮਾਲੀ ਨੁਕਸਾਨ ਹੋਣ ਤੋਂ ਵੀ ਬਚਾਅ ਲਿਆ ਉਨਾਂ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਉਨਾਂ ਨਾਲ ਚੱਟਾਨ ਦੀ ਤਰਾਂ ਹੈ ਇਸ ਮੌਕੇ ਉਨਾਂ ਨਾਲ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਜਸਕਿਰਨ ਸਿੰਘ ਕਮਿਸ਼ਨਰ ਨਗਰ ਨਿਗਮ, ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ ਅਤੇ ਹੋਰ ਹਾਜ਼ਰ ਸਨ

19210cookie-checkਪਲਾਸਟਿਕ ਫੈਕਟਰੀ ਘਟਨਾ ਕਾਰਨ ਮਾਰੇ ਗਏ ਫਾਇਰ ਕਰਮੀਆਂ ਦੇ ਪਰਿਵਾਰਾਂ ਨੂੰ 62.20 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ

Leave a Reply

Your email address will not be published. Required fields are marked *

error: Content is protected !!