![]()

ਲਵਪ੍ਰੀਤ ਪ੍ਰਧਾਨ ਤੇ ਅਨੀਕੇਤ ਜ. ਸਕੱਤਰ ਚੁਣੇ ਗਏ
ਜੋਧਾਂ, 11 ਮਈ ( ਦਲਜੀਤ ਸਿੰਘ ਰੰਧਾਵਾ )-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਯੂਨੀਟ ਗੁੱਜਰਵਾਲ ਦੀ ਹੋਈ ਚੋਣ ਮੀਟਿੰਗ ਦੌਰਾਨ ਇਕੱਠੇ ਹੋਏ ਨੌਜਵਾਨਾਂ ਨੇ ਲਵਪ੍ਰੀਤ ਸਿੰਘ ਨੂੰ ਪ੍ਰਧਾਨ ਅਤੇ ਅਨੀਕੇਤ ਨੂੰ ਜ.ਸਕੱਤਰ ਚੁਣਿਆ। ਸਭ ਦੀ ਸਹਿਮਤੀ ਨਾਲ ਹੋਈ ਇਸ ਚੋਣ ਦੌਰਾਨ ਮੀਤ ਪ੍ਰਧਾਨ ਜਸਵੀਰ ਸਿੰਘ ਬੂਟਾ ਗੁੱਜਰਵਾਲ, ਖਜ਼ਾਨਚੀ ਸਹਿਬਾਗ ਖਾਨ, ਗੁਰਜੀਤ ਸਿੰਘ ਜੁਆਇੰਟ ਸਕੱਤਰ ਚੁਣੇ ਗਏ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜ਼ਿਲਾ ਲੁਧਿਆਣਾ ਦੇ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ ਅਤੇ ਜ਼ਿਲਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੰਦੇ ਹੋਏ ਜਿੱਥੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਉਸਾਰਨ ਦਾ ਹੌਕਾ ਦਿੱਤਾ, ਉੱਥੇ ਮਿਤੀ 24 ਮਈ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਪੀ.ਐੱਸ.ਐੱਫ. ਵੱਲੋਂ ਹੋਰ ਜੱਥੇਬੰਦੀਆਂ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਜਨਮ ਦਿਨ ਜਿਹੜਾ ਕਿ ਪਿੰਡ ਸਰਾਭਾ ਵਿਖੇ ਮਨਾਇਆ ਜਾ ਰਿਹਾ ਹੈ, ਉਸ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੀਟਿੰਗ ਵਿਚ ਦਵਿੰਦਰ ਸਿੰਘ ਰਾਣਾ ਲਤਾਲਾ ਕੈਸ਼ੀਅਰ ਅਤੇ ਸੀ.ਟੀ.ਯੂ. ਆਗੂ ਗਿਆਨ ਸਿੰਘ ਗੁੱਜਰਵਾਲ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ। ਇਸ ਮੀਟਿੰਗ ਵਿਚ ਇਲਾਕੇ ਦੇ ਨੌਜਵਾਨਾਂ ਜਸਮੀਤ ਸਿੰਘ, ਸੁਖਮਨ ਸਿੰਘ, ਗੋਪੀ ਸਿੰਘ, ਰਣਜੋਤ ਸਿੰਘ, ਚੇਤਨਦੀਪ ਸਿੰਘ (ਸਾਰੇ ਜੋਧਾਂ), ਬਲਵੰਤ ਸਿੰਘ, ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਰਾਜਵੀਰ ਸਿੰਘ, ਪਰਮਿੰਦਰ ਸਿੰਘ, ਪਰਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਦੀਪ ਸਿੰਘ, ਜਗਪਾਲ ਸਿੰਘ, ਹਰਮਨ ਸਿੰਘ (ਸਾਰੇ ਨਾਰੰਗਵਾਲ), ਸੰਗਰਾਮ ਬੀਜ ਚਮਿੰਡਾ, ਸ਼ਨੀ ਲੋਹਗੜ, ਤਲਵਿੰਦਰ ਸਿੰਘ ਬੱਲੋਵਾਲ, ਜਸਵੀਰ ਸਿੰਘ, ਸਤਨਾਮ ਸਿੰਘ, ਬਲਵਿੰਦਰ ਸਿੰਘ, ਪ੍ਰਦੀਪ ਸਿੰਘ, ਰਾਜ ਕੁਮਾਰ (ਸਾਰੇ ਗੁੱਜਰਵਾਲ) ਆਦਿ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।