ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵੱਲੋਂ ਨਵੇਂ ਪਰਵਾਸੀ ਮਸਲਿਆਂ ‘ਤੇ ਭੁਪਿੰਦਰ ਮੱਲ੍ਹੀ , ਰਵਿੰਦਰ ਸਹਿਰਾਅ, ਪ੍ਹੋ. ਮਨਜੀਤ ਸਿੰਘ ਛਾਬੜਾ ਤੇ ਗੁਰਭਜਨ ਗਿੱਲ ਵੱਲੋਂ ਅੰਤਰ ਰਾਸ਼ਟਰੀ ਵਿਚਾਰ ਚਰਚਾ

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ, 26 ਨਵੰਬਰ-ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪਰਵਾਸ  ਦੇ  ਮਸਲੇ ਵਿਸ਼ੇ ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ,  ਜਿਸ ਦੀ ਪ੍ਰਧਾਨਗੀ ਡਾ. ਦਲਬੀਰ ਸਿੰਘ ਕਥੂਰੀਆ, ਸੰਸਥਾਪਕ ਵਿਸ਼ਵ ਪੰਜਾਬੀ ਭਵਨ ਟੋਕੰਟੋ ਕੈਨੇਡਾ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਲੇਖਕ ਰਵਿੰਦਰ ਸਿੰਘ ਸਹਿਰਾਅ (ਅਮਰੀਕਾ) ਅਤੇ ਭੁਪਿੰਦਰ ਮੱਲੀ (ਕੈਨੇਡਾ) ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਆਰੰਭ ਵਿੱਚ ਡਾ. . . ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਲੁਧਿਆਣਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।

ਪ੍ਰੋਫੈਸਰ ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀਜੀਐਨ ਆਈ ਐਮ ਟੀ ਨੇ ਪ੍ਰਵਾਸੀ ਮਸਲਿਆਂ ਤੇ ਗੱਲਬਾਤ ਸ਼ੁਰੂ ਕੀਤੀ  ਅਤੇ ਸਭ ਨੂੰ ਖੁੱਲ ਕੇ ਇਸ ਤੇ ਚਰਚਾ ਕਰਨ ਲਈ ਸੱਦਾ ਦਿੱਤਾ ਭੁਪਿੰਦਰ ਮੱਲੀ (ਕੈਨੇਡਾ) ਨੇ ਇਸ ਮੌਕੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੀ ਜਵਾਨੀ ਜਿਵੇਂ ਅੰਨ੍ਹੇਵਾਹ ਪਰਵਾਸ ਕਰਨ ਦਾ ਅੜੀਅਲ ਰਵਈਆ ਅਪਣਾ ਕੇ ਆਪਣੀਆਂ ਜ਼ਮੀਨਾਂ/ਜਾਇਦਾਦਾਂ ਤੇ ਜ਼ਿੰਦਗੀਆਂ ਨੂੰ ਦਾਅ ਤੇ ਲਗਾ ਰਹੀ ਹੈ, ਇਹ ਬਹੁਤ ਹੀ ਗੰਭੀਰ ਮਸਲਾ ਹੈ। ਪ੍ਰਵਾਸ ਦੇ ਨਾਂ ਤੇ ਪੰਜਾਬੀ ਵਿਦਿਆਰਥੀਆਂ ਦੀ ਲੁੱਟ ਖਸੁੱਟ ਮਿਲੀਅਨਬਿਲੀਅਨ ਡਾਲਰਜ਼ ਵਿੱਚ ਹੈ। ਉਨਾਂ ਨੇ ਕਿਹਾ ਕਿ ਸਾਡਾ ਵਿਰਸਾ, ਸਾਡਾ ਸਾਹਿਤ, ਪੱਛਮੀ ਮੁਲਕਾਂ ਨਾਲੋਂ ਕਿਤੇ ਵੱਧ ਅਮੀਰ ਹੈ। ਪੰਜਾਬੀ ਲੇਖਕ ਰਵਿੰਦਰ ਸਹਿਰਾਅ ਅਮਰੀਕਾ ਨੇ ਨਵੇਂ ਗਏ ਵਿਦਿਆਰਥੀਆਂ ਦੇ ਸ਼ੋਸ਼ਣ ਬਾਰੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਵਾਲੇ ਵੀ ਬਹੁਤ ਪੰਜਾਬੀ ਹੀ ਹਨ। ਉਨਾਂ ਨੇ ਕਿਹਾ ਕਿ ਵਿਭਿੰਨ ਮੁਲਕਾਂ ਵਿੱਚ ਪਰਵਾਸ ਦੀਆਂ ਸਮੱਸਿਆਵਾਂ ਵੀ ਵਿਭਿੰਨ ਹਨ।

ਪ੍ਰੋ ਗੁਰਭਜਨ ਸਿੰਘ ਗਿੱਲ ਚੇਅਰਮੈਨ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਨੇ ਇਸ ਮੌਕੇ ਪੰਜਾਬੀ ਪਰਵਾਸ ਦੇ ਇਤਿਹਾਸ ਬਾਰੇ ਵਿਚਾਰ ਚਰਚਾ ਕੀਤੀ।ਗਦਰ ਲਹਿਰ ਦੀ ਦੇਣ ਬਾਰੇ, ਹੋਲਟ ਫ਼ਾਰਮ ਸਟਾਕਟਨ, ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ  ਦੀ ਪਰਾਈਆਂ ਧਰਤੀ ਤੇ ਕਿਰਤ ਦੇ ਜਜ਼ਬੇ, ਦੇਸ਼ ਭਗਤੀ ਦੇ ਜਜ਼ਬੇ ਦੀ ਦਾਸਤਾਨ ਸਾਂਝੀ ਕੀਤੀ। ਡਾ. ਦਲਬੀਰ ਸਿੰਘ ਕਥੂਰੀਆ ਨੇ ਆਪਣਾ ਪ੍ਰਧਾਨਗੀ ਭਾਸ਼ਣ ਸਾਂਝੇ ਕਰਦੇ ਹੋਏ ਕਿਹਾ ਕਿ ਬ੍ਰੈਂਪਟਨ ਤੋਂ ਹੁਣ ਉਹਨਾਂ ਨੇ  ਇੱਕ ਹੋਰ ਵਿਸ਼ਵ ਪੰਜਾਬੀ ਭਵਨ ਲਾਹੌਰ ਵਿੱਚ ਵੀ ਸਥਾਪਿਤ ਕੀਤਾ ਹੈ। ਉਸ ਵਿੱਚ ਗੁਰੂ ਨਾਨਕ ਚੇਅਰ ਸਥਾਪਿਤ ਕੀਤੀ ਜਾਵੇਗੀ। ਜਿਹੜੀ ਗੁਰੂ ਨਾਨਕ ਸਾਹਿਬ ਦੇ ਫ਼ਲਸਫ਼ੇ ਨੂੰ ਪ੍ਰਚਾਰਨ ਪ੍ਰਸਾਰਨ ਲਈ ਵਚਨਬੱਧ ਹੋਵੇਗੀ। ਉਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਕੁਝ ਕੁ ਪੰਜਾਬੀ ਲੋਕਾਂ ਦੀ ਗਲਤ ਮਾਨਸਿਕਤਾ ਕਰਕੇ ਆਮ ਪੰਜਾਬੀ ਸਮੁਦਾਇ ਬਦਨਾਮ ਹੋ ਰਿਹਾ ਹੈ। ਉਨਾਂ ਨੇ ਕਿਹਾ ਕਿ ਇਸ ਮੁਲਕ ਵਿੱਚ ਪੰਜਾਬੀ ਦਾ ਸ਼ਾਨਦਾਰ ਇਤਿਹਾਸ ਹੈ ਤੇ ਵੱਡੀਆਂ ਪ੍ਰਾਪਤੀਆਂ ਵੀ ਸਾਨੂੰ ਇਸ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।

ਕਾਲਜ ਦੇ ਪ੍ਰਿੰਸੀਪਲ ਪ੍ਰੋ. ਰਜਿੰਦਰ ਕੌਰ ਮਲਹੋਤਰਾ ਨੇ ਪ੍ਰੋਗਰਾਮ ਦੇ ਅਖੀਰ ਤੇ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਵਿਚਾਰ ਚਰਚਾ ਦੇ ਉਸਾਰੂ ਸਿੱਟੇ ਨਿਕਲਣਗੇ। ਡਾ. ਗੁਰਇਕਬਾਲ ਸਿੰਘ, ਪੰਜਾਬੀ ਕਵੀ ਸਤੀਸ਼ ਗੁਲਾਟੀ ਚੇਤਨਾ ਪ੍ਰਕਾਸ਼ਨ, ਸ਼ਾਇਰ ਤ੍ਰੈਲੋਚਨ ਲੋਚੀ, ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਗੁਰਚਰਨ ਕੌਰ ਕੋਚਰ, ਸਿਫਰ ਸਤਬੀਰ ਸਿੰਘ ਅੰਮ੍ਰਿਤਸਰ , ਕੰਵਲਜੀਤ ਸਿੰਘ ਲੱਕੀ ਅਤੇ ਟੋਰੰਟੋ ਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ, ਮੈਡਮ ਨੀਰੂ ਸਹਿਰਾਅ,ਮੈਡਮ ਇੰਦਰਜੀਤ ਕੌਰ ਲੋਟੇ , ਜਸਵਿੰਦਰ ਸਿੰਘ ਬਿੱਟਾ, ਪ੍ਰੋ. ਸ਼ਰਨਜੀਤ ਕੌਰ ਮੁਖੀ ਪੰਜਾਬੀ ਵਿਭਾਗ, ਡਾ. ਤਜਿੰਦਰ ਕੌਰ ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਅਨ ਕੇਂਦਰ ਨੇ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਇਸ ਮੌਕੇ ਕਾਲਜ ਦੇ ਵੱਖ ਵੱਖ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨ ਵੀ ਹਾਜ਼ਰ ਸਨ।

Editor: Sat Pal Soni. Kindly Like,Share and Subscribe our youtube channel CPD NEWS. Contact for News and advertisement at Mobile No. 98034-50601

 

170290cookie-checkਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵੱਲੋਂ ਨਵੇਂ ਪਰਵਾਸੀ ਮਸਲਿਆਂ ‘ਤੇ ਭੁਪਿੰਦਰ ਮੱਲ੍ਹੀ , ਰਵਿੰਦਰ ਸਹਿਰਾਅ, ਪ੍ਹੋ. ਮਨਜੀਤ ਸਿੰਘ ਛਾਬੜਾ ਤੇ ਗੁਰਭਜਨ ਗਿੱਲ ਵੱਲੋਂ ਅੰਤਰ ਰਾਸ਼ਟਰੀ ਵਿਚਾਰ ਚਰਚਾ
error: Content is protected !!