![]()

ਲੁਧਿਆਣਾ 21 ਅਪ੍ਰੈਲ ( ਸਤ ਪਾਲ ਸੋਨੀ ) : ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਵਿੱਚ ਬਣੇ ਨਵੇਂ ਚਿਹਰੇ ਭਾਰਤ ਭੂਸ਼ਣ ਆਸ਼ੂ ਦੇ ਕੈਬਨਿਟ ਮੰਤਰੀ ਬਨਣ ਤੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਅਤੇ ਗੁਰਜੋਤ ਸਿੰਘ ਮੁੱਛਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਲੇਬਰ ਸੈਲ ਦੇ ਉਪ ਚੇਅਰਮੈਨ ਦੀ ਅਗਵਾਈ ਹੇਠ ਸਰਾਭਾ ਨਗਰ ਐਕਸਟੈਨਸ਼ਨ ਵਿਖੇ ਸਾਥੀਆਂ ਸਮੇਤ ਲੱਡੂ ਵੰਡੇ ।
ਇਸ ਮੌਕੇ ਮੰਡ ਅਤੇ ਮੁੱਛਲ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਲੁਧਿਆਣਾ ਜ਼ਿਲੇ ਦਾ ਮਾਨ ਵਧਿਆ ਹੈ ਕਿਉਂਕਿ ਆਸ਼ੂ ਵਰਗੇ ਇਮਾਨਦਾਰ ਅਤੇ ਬੇਦਾਗ ਸ਼ਖਸ ਨੂੰ ਕਾਂਗਰਸ ਪਾਰਟੀ ਵਲੋਂ ਜਿੰਮੇਵਾਰੀ ਸੌਂਪੀ ਗਈ ਹੈ।ਮੰਡ ਨੇ ਕਿਹਾ ਕਿ ਆਸੂ ਦੇ ਮੰਤਰੀ ਬਨਣ ਨਾਲ ਜ਼ਿਲਾ ਲੁਧਿਆਣਾ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇਗਾ, ਉਨਾਂ ਕਿਹਾ ਕਿ ਸੌਂਹ ਚੁੱਕ ਸਮਾਗਮ ਤੋਂ ਬਾਅਦ ਲੁਧਿਆਣਾ ਪੁੱਜਣ ਤੇ ਆਸ਼ੂ ਦਾ ਭਰਵੇਂ ਤੌਰ ਤੇ ਸਵਾਗਤ ਵੀ ਕੀਤਾ ਜਾਵੇਗਾ।
ਮੰਡ ਨੇ ਵੱਖਰੇ ਤੌਰ ਤੇ ਸੁੱਖ ਸਰਕਾਰੀਆ, ਸੁਖਜਿੰਦਰ ਰੰਧਾਵਾ, ਰਾਣਾ ਗੁਰਮੀਤ ਸਿੰਘ ਸੋਢੀ, ਬਲਬੀਰ ਸਿੱਧੂ, ਓਪੀ ਸੋਨੀ, ਵਿਜੇ ਇੰਦਰ ਸਿੰਘ ਸਿੰਗਲਾ, ਗੁਰਪ੍ਰੀਤ ਕਾਂਗੜ ਸਮੇਤ ਸਾਮ ਸੁੰਦਰ ਅਰੋੜਾ ਨੂੰ ਵਧਾਈਆਂ ਦਿੱਤੀਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਤੋਂ ਇਲਾਵਾ ਭਵਜੋਤ ਸਿੰਘ ਸਾਬਕਾ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਸੋਸ਼ਲ ਮੀਡੀਆ ਸੈਲ, ਗਗਨਦੀਪ ਸਿੰਘ ਤਵਨੀਤ ਮਲਹੋਤਰਾ, ਦਵਿੰਦਰ ਸਿੰਘ ਢਿੱਲੋਂ, ਰਘਬੀਰ ਸਿੰਘ, ਭਗਵਾਨ ਸਿੰਘ, ਸਰਬਜੀਤ ਸਿੰਘ, ਗਗਨ ਪੂਰੀ, ਕੁਲਦੀਪ ਸਿੰਘ, ਰਣਧੀਰ ਸਿੰਘ, ਨਰਿੰਦਰ ਸੋਨੀ, ਰਾਜੂ, ਮੁਨਾ ਆਦਿ ਹਾਜ਼ਰ ਸਨ।