![]()

ਗਰੀਬ ਲੋਕਾਂ ਦੇ ਕੱਟੇ ਕਾਰਡਾ ਦਾ ਮੰਗਿਆਂ ਵੇਰਵਾ
ਲੁਧਿਆਣਾ, 20 ਅਪ੍ਰੈੱਲ (ਸਤ ਪਾਲ ਸੋਨੀ ) : ਨਗਰ ਨਿਗਮ ਲੁਧਿਆਣਾ ਦੀ ਡਿਪਟੀ ਮੇਅਰ ਬੀਬੀ ਸਰਬਜੀਤ ਕੋਰ ਨੇ ਵਿਧਾਨ ਸਭਾ ਹਲਕਾ ਦੱਖਣੀ ਅਤੇ ਆਤਮ ਨਗਰ ਦੇ ਫੂਡ ਸਪਲਾਈ ਅਧਿਕਾਰੀਆਂ ਨਾਲ ਏ.ਐਸ.ਐਫ.ਓ. ਜਸਵਿੰਦਰ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ। ਜਿਸ ਵਿਚ ਡਿਪਟੀ ਮੇਅਰ ਨੇ ਗਰੀਬ ਲੋਕਾਂ ਦੇ ਕੱਟੇ ਗਏ ਨੀਲੇ ਕਾਰਡਾਂ ਤੇ ਗੰਭੀਰ ਨੋਟਿਸ ਲੈਦਿਆਂ ਵੇਰਵਾ ਮੰਗਿਆ ਅਤੇ ਆਦੇਸ਼ ਦਿੱਤੇ ਗਏ ਕਿ ਕੱਟੇ ਗਏ ਕਾਰਡਾਂ ਦਾ ਕਾਰਨ ਵੀ ਦੱਸਿਆ ਜਾਵੇ।ਉਨਾਂ ਵੱਖ ਵੱਖ ਕਾਰਡ ਧਾਰਕਾਂ ਵਲੋਂ ਕਣਕ ਨਾਂ ਮਿਲਣ ਦੀਆਂ ਸ਼ਿਕਾਇਤਾਂ ਸੰਬਧੀ ਉਨਾਂ ਨੂੰ ਕਿਹਾ ਕਿ ਕਿਸੇ ਵੀ ਗਰੀਬ ਦਾ ਹੱਕ ਮਾਰਨ ਦੀ ਕਿਸੇ ਨੂੰ ਆਗਿਆ ਨਹੀ ਦਿੱਤੀ ਜਾਵੇਗੀ, ਇਸ ਲਈ ਹਰੇਕ ਕਾਰਡ ਧਾਰਕ ਨੂੰ ਸਸਤੇ ਭਾਅ ਦੀ ਕਣਕ ਦੇਣਾ ਯਕੀਨੀ ਬਣਾਇਆ ਜਾਵੇ।ਉਨਾਂ ਹਰੇਕ ਡਿੱਪੂ ਹੋਲਡਰ ਸੰਬਧੀ ਪੂਰੀ ਜਾਣਕਾਰੀ ਮੰਗੀ ਅਤੇ ਜਿਹੜੇ ਡਿੱਪੂ ਵਾਲੇ ਗਰੀਬ ਲੋਕਾਂ ਦਾ ਹੱਕ ਮਾਰਦੇ ਹਨ ਉਨਾਂ ਖਿਲਾਫ ਕਾਰਵਾਈ ਕਰਨ ਦੀ ਤਾਕੀਦ ਕੀਤੀ । ਮੀਟਿੰਗ ਵਿਚ ਏ.ਐਸ.ਐਫ,ਓ. ਜਸਵਿੰਦਰ ਸਿੰਘ ਨੇ ਵਿਸ਼ਵਾਸ਼ ਦੁਆਇਆ ਕਿ ਉਨਾਂ ਦੇ ਮਹਿਕਮੇ ਵਲੋਂ ਕੋਈ ਸ਼ਿਕਾਇਤ ਦਾ ਮੋਕਾ ਨਹੀ ਦਿੱਤਾ ਜਾਵੇਗਾ ਅਤੇ ਹਰੁਕ ਕਾਰਡ ਧਾਰਕ ਨੂੰ ਰਾਸ਼ਨ ਮਿਲਣਾ ਯਕੀਨੀ ਬਣਾਇਆ ਜਾਵੇਗਾ। ਮੀਟਿਗ ਵਿਚ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ, ਡਿਪਟੀ ਮੇਅਰ ਦੇ ਓਐਸਡੀ ਪ੍ਰਿਤਪਾਲ ਦੁਆਬੀਆ, ਮਹਿੰਦਰ ਸਿੰਘ ਸ਼ਾਹਪੁਰੀਆ, ਗੁਰਨਾਮ ਸਿੰਘ ਹੀਰਾ, ਰੇਸ਼ਮ ਸਿੰਘ ਸੱਗੂ, ਜਗਤਾਰ ਸਿੰਘ ਮਠਾੜੂ, ਜਨਕ ਰਾਜ, ਫੂਡ ਸਪਲਾਈ ਮਹਿਕਮੇ ਦੇ ਇੰਸਪੈਕਟਰ ਖੁਸ਼ਵੰਤ ਸਿੰਘ, ਮਨਜੀਤ ਸਿੰਘ ਸਚਦੇਵਾ, ਅਜੇ ਕੁਮਾਰ ਅਤੇ ਅਜੇ ਕੁਮਾਰ ਆਦਿ ਹਾਜਰ ਸਨ।