![]()

ਫਗਵਾੜਾ ਗੋਲੀ ਕਾਂਡ ਨਾਲ ਹਿੰਦੂ ਸੰਗਠਨਾਂ ਦਾ ਅੰਬੇਡਕਰ ਵਿਰੋਧੀ ਚੇਹਰਾ ਹੋਇਆ ਬੇਨਕਾਬ : ਸੁਮਨ
ਲੁਧਿਆਣਾ 14 ਅਪ੍ਰੈਲ ( ਸਤ ਪਾਲ ਸੋਨੀ ) : ਬਹੁਜਨ ਸਮਾਜ ਪਾਰਟੀ ਵੱਲੋਂ ਅੰਬੇਡਕਰ ਚੌਂਕ ਵਿੱਚ ਵਿਸ਼ਾਲ ਰੈਲੀ ਕਰਕੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਜਿਲਾ ਪ੍ਰਧਾਨ ਜੀਤਰਾਮ ਬਸਰਾ (ਸ਼ਹਿਰੀ) ਅਤੇ ਨਿਰਮਲ ਸਿੰਘ ਸਾਇਆਂ (ਦੇਹਾਤੀ) ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਜਨਮ ਦਿਵਸ ਸਮਾਗਮ ਵਿੱਚ ਸੂਬਾ ਕਨਵੀਨਰ ਨਿਰਮਲ ਸਿੰਘ ਸੁਮਨ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਜੋਨ ਕੋਆਡੀਨੇਟਰ ਰਾਮ ਸਿੰਘ ਗੋਗੀ ਵਿਸ਼ੇਸ ਮਹਿਮਾਨ ਦੇ ਤੌਰ ਤ ਪਹੁੰਚੇ। ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸ੍ਰੀ ਸੁਮਨ ਸਮੇਤ ਸਮੁੱਚੀ ਲੀਡਰਸ਼ਿਪ ਦੇ ਬਾਬਾ ਸਾਹਿਬ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਉਨਾਂ ਦੇ ਬਰਾਬਰੀ ਦੇ ਅਧਾਰਿਤ ਭਾਰਤ ਨਿਰਮਾਣ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਸੰਕਲਪ ਲਿਆ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਮਨ ਨੇ ਕਿਹਾ ਕਿ ਬਾਬਾ ਸਾਹਿਬ ਨੇ ਅਖੰਡ ਭਾਰਤ ਦਾ ਸੁਪਨਾ ਲਿਆ ਸੀ ਜਿਸ ਵਿੱਚ ਹਰ ਵਿਆਕਤੀ ਨੂੰ ਬਰਾਬਰ ਅਧਿਕਾਰ ਮਿਲਣ ਤੇ ਉਹ ਬਰਾਬਰਤਾ ਦਾ ਜੀਵਨ ਬਸਰ ਕਰੇ। ਪਰ ਕਾਂਗਰਸ ਅਤੇ ਭਾਜਪਾ ਵਰਗੀਆਂ ਪਾਰਟੀਆਂ ਦੇ ਚੱਲਦਿਆਂ ਦੇਸ਼ ਅਜੇ ਤੱਕ ਅਖੰਡ ਭਾਰਤ ਨਹੀ ਬਣ ਸਕਿਆ ਜਿਸ ਕਾਰਨ ਏਹ ਵਿਕਾਸ ਪੱਖੋਂ ਹੋਰਨਾਂ ਸੂਬਿਆਂ ਨਾਲੋਂ ਕਾਫੀ ਪੱਛੜ ਕੇ ਰਹਿ ਗਿਆ ਹੈ। ਉਨਾਂ ਕਿਹਾ ਭਾਜਪਾ ਨੇ ਤਾਂ ਫਿਰਕੂ ਜਹਿਰ ਘੋਲਣ ਵਿੱਚ ਕੋਈ ਵੀ ਕਸਰ ਬਾਕੀ ਨਹੀ ਛੱਡੀ ਜਿਸ ਕਾਰਨ ਦੇਸ਼ ਅੰਦਰ ਗ੍ਰਹਿਯੁੱਧ ਛਿੜਨ ਵਰਗੀਆਂ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ। ਦੇਸ਼ ਨਾਲ ਪਿਆਰ ਕਰਨ ਵਾਲੇ ਲੋਕ ਭਾਜਪਾ ਦੇ ਵਿਰੋਧ ‘ਚ ਇੱਕਜੁੱਟ ਹੋ ਕੇ ਇਸ ਵੰਡ ਪਾਊ ਰੁਝਾਨ ਨੂੰ ਰੋਕ ਸਕਦੇ ਹਨ। ਉਨਾਂ ਕਿਹਾ ਕਿ ਫਗਵਾੜਾ ਵਿੱਚ ਹਿੰਦੂ ਸੰਗਠਨਾਂ ਵੱਲੋਂ ਦਲਿਤਾਂ ਉੱਤੇ ਜੋ ਗੋਲੀ ਚਲਾਈ ਗਈ ਹੈ ਜਿਸ ਨਾਲ ਕਈ ਲੋਕ ਜਖਮੀਂ ਹੋਏ ਹਨ ਅਤੇ ਦੋ ਨੌਜਵਾਨ ਗੰਭੀਰ ਜਖਮੀਂ ਹੋਏ ਹਨ ਜਿਨਾਂ ਵਿੱਚੋਂ ਲੁਧਿਆਣਾ ‘ਚ ਜੇਰੇ ਇਲਾਜ ਜਸਵੰਤ ਸਿੰਘ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਉਨਾਂ ਕਿਹਾ ਕਿ ਇਸ ਗੋਲੀ ਕਾਂਡ ਨੇ ਹਿੰਦੂ ਸੰਗਠਨਾਂ ਦਾ ਅੰਬੇਡਕਰ ਵਿਰੋਧੀ ਚੇਹਰਾ ਬੇਨਕਾਬ ਕਰ ਦਿੱਤਾ ਹੈ। ਉਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਦੇਸ਼ ਵਿੱਚ ਨੰਨੀਆਂ ਬੱਚੀਆਂ ਨਾਲ ਬਲਾਤਕਾਰ ਹੋ ਰਹੇ ਹਨ ਤੇ ਸੱਤਾਧਾਰੀ ਭਾਜਪਾ ਦੇ ਆਗੂ ਅਜਿਹੇ ਦਰਿੰਦਿਆਂ ਨੂੰ ਸਜਾਵਾਂ ਦਿਵਾਉਣ ਦੀ ਬਜਾਏ ਹੱਥ ਵਿੱਚ ਤਿਰੰਗਾ ਝੰਡਾ ਫੜ ਕੇ ਇਨਾਂ ਨੂੰ ਬਚਾਉਣ ਲਈ ਸੜਕਾਂ ਤੇ ਅਤਿਸ਼ਰਮਨਾਕ ਮੁਜਾਹਰੇ ਕਰ ਰਹੇ ਹਨ। ਉਨਾਂ ਬਾਬਾ ਸਾਹਿਬ ਦੇ ਸੁਪਨਿਆ ਦਾ ਭਾਰਤ ਨਿਰਮਾਣ ਕਰਨ ਲਈ ਲੋਕਾਂ ਨੂੰ ਬਸਪਾ ਦੇ ਖੁੱਲੇ ਮੰਚ ਤੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਜੋਨ ਕੋਆਡੀਨੇਟਰ ਬਲਵਿੰਦਰ ਬਿੱਟਾ, ਬੀਬੀ ਸੁਰਿੰਦਰ ਕੌਰ ਜਿਲਾ ਇੰਚਾਰਜ, ਜਨਰਲ ਸਕੱਤਰ ਪ੍ਰਗਣ ਬਿਲਗਾ, ਬੀਬੀ ਸੁਖਵਿੰਦਰ ਕੌਰ ਤੇ ਕਮਲਜੀਤ ਕੌਰ ਅਟਵਾਲ ਬੀ ਵੀ ਐਫ, ਪਵਨ ਕੁਮਾਰ ਪ੍ਰਧਾਨ ਯੂਥ ਵਿੰਗ, ਵਿੱਕੀ ਬਹਾਦਰਕੇ, ਸੰਮਤੀ ਮੈਂਬਰ ਲਾਭ ਸਿੰਘ ਭਾਮੀਆਂ, ਬਿੱਕਰ ਸਿੰਘ ਨੱਤ, ਸੁਰਿੰਦਰ ਕੁਮਾਰ ਮੇਹਰਬਾਨ, ਹੰਸਰਾਜ ਬੰਗੜ, ਠੇਕੇਦਾਰ ਸੁਰਜਨ ਸਿੰਘ, ਨਰੇਸ਼ ਬਸਰਾ, ਮਹਿੰਦਰ ਸਿੰਘ, ਚਰਨ ਦਾਸ ਮਾਂਗਟ, ਅਮਰੀਕ ਸਿੰਘ ਘੁਲਾਲ, ਇੰਦਰੇਸ਼ ਕੁਮਾਰ, ਸੁਰੇਸ਼ ਸੋਨੂੰ, ਬਿਸੰਬਰ ਦਾਸ, ਖਵਾਜਾ ਪ੍ਰਸਾਦ, ਬਲਵੀਰ ਸਿੰਘ ਰਾਜਗੜ, ਦਲਬੀਰ ਸਿੰਘ ਮੰਿਡਆਲਾ, ਕੈਪਟਨ ਰਾਮਪਾਲ ਸਿੰਘ, ਹਰਦੇਵ ਸਿੰਘ ਧਾਲੀਆ, ਨਾਜਰ ਸਿੰਘ ਪ੍ਰਤਾਪ ਸਿੰਘ ਵਾਲਾ, ਜਸਪਾਲ ਭੌਰਾ, ਮਾਸਟਰ ਰਾਮਾਨੰਦ, ਰਾਮਲੋਕ ਕੁਲੀਏਵਾਲ, ਰਾਜਿੰਦਰ ਨਿੱਕਾ, ਰਾਮੇਸ਼ ਸਰੰਪਚ, ਡਾ: ਰਾਮਨਰੈਣ, ਸੁਖਦੇਵ ਭਟੋਏ, ਸੁਖਦੇਵ ਮਹੇ, ਨਰਿੰਦਰ ਰੱਲ, ਦਰਸ਼ਨ ਆਦਿਭਾਰਤੀ, ਭੱਟੀ, ਜੱਸੀ, ਲੇਖਰਾਜ, ਅਮਨਦੀਪ ਭੌਰਾ ਅਤੇ ਵੱਡੀ ਗਿਣਤੀ ਵਿੱਚ ਹੋਰ ਹਾਜਰ ਸਨ।