![]()

ਸਰਾਭਾ ਹਸਪਤਾਲ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਬੱਚਨਬੱਧ : ਚੇਅਰਮੈਨ ਅਮਰੀਕ ਸਿੰਘ ਸਰਾਭਾ
ਜੋਧਾਂ/ ਸਰਾਭਾ 11 ਅਪ੍ਰੈਲ ( ਦਲਜੀਤ ਸਿੰਘ ਰੰਧਾਵਾ / ਦੇਵ ਸਰਾਭਾ ) ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੀ ਇਲਾਕੇ ਦੀ ਪ੍ਰਮੁੱਖ ਮੈਡੀਕਲ ਸੰਸਥਾ ਵਜੋਂ ਜਾਣੇ ਜਾਦੇਂ ਸਹੀਦ ਸਰਾਭਾ ਮਾਰਗ ਤੇ ਸਥਿੱਤ ਸਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਹਸਪਤਾਲ ਪਿੰਡ ਸਰਾਭਾ ਵਿਖੇ ਖਾਲਸੇ ਦੇ ਸਾਜਨਾਂ ਦਿਵਸ ਨੂੰ ਸਮਰਪਿਤ ਮੁਫਤ ਮੈਡੀਕਲ ਚੈਕਅੱਪ ਕੈਂਪ ਮਿਤੀ 13 ਅਪ੍ਰੈਲ ਦਿਨ ਸੁੱਕਰਵਾਰ ਨੂੰ ਲਗਾਇਆ ਜਾ ਰਿਹਾ ਹੈ। ਕੈਂਪ ਸਬੰਧੀ ਕੀਤੀ ਮੀਟਿੰਗ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਚੇਅਰਮੈਨ ਅਮਰੀਕ ਸਿੰਘ ਸਰਾਭਾ, ਜਸਵਿੰਦਰ ਸਿੰਘ ਰਾਣਾ , ਸਾਧੂ ਸਿੰਘ ਸਰਾਭਾ, ਬਲਵੰਤ ਸਿੰਘ, ਪਵਿੱਤਰ ਸਿੰਘ, ਸੁਖਵੰਤ ਸਿੰਘ ਨੇ ਦੱਸਿਆ ਕਿ ਲਗਾਏ ਜਾ ਰਹੇ ਕੈਂਪ ਦੋਰਾਨ ਦਇਆਨੰਦ ਹਸਪਤਾਲ ਦੇ ਮਸਹੂਰ ਡਾਕਟਰ ਪਰਮਿੰਦਰ ਸਿੰਘ ਐਮਡੀ ਮੈਡੀਸਨ ਮਰੀਜਾਂ ਦੀ ਸਵੇਰੇ 9 ਵਜੇ ਤੋਂ ਲੈਕੇ 1 ਵਜੇ ਤੱਕ ਜਾਂਚ ਕਰਨਗੇ। ਕੈਂਪ ਵਿੱਚ ਮਰੀਜਾਂ ਦਾ ਸੂਗਰ , ਥਾਇਰਡ , ਈਸੀਜੀ ਆਦਿ ਦੇ ਟੈਸਟ ਮੁਫਤ ਕੀਤੇ ਜਾਣਗੇ। ਸਰਾਭਾ ਹਸਪਤਾਲ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਹਮੇਸਾਂ ਬੱਚਨਬੱਧ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਯਤਨਸੀਲ ਰਹੇਗਾ। ਉਨਾਂ ਕਿਹਾ ਕਿ ਸੰਸਥਾ ਵਲੋਂ ਹਰ ਮਹੀਨੇ 2 ਮੁਫਤ ਕੈਂਪ ਲਗਾਏ ਜਾਣਗੇ ਜਿਸ ਵਿੱਚ ਜਿੱਥੇ ਨਾਮਵਰ ਡਾਕਟਰ ਮਰੀਜਾਂ ਦਾ ਚੈਕਅੱਪ ਕਰਨਗੇ ਉਥੇ ਲੋੜਵੰਦ ਮਰੀਜਾਂ ਨੂੰ ਸੰਸਥਾਂ ਵਲੋਂ ਦਵਾਈਆਂ ਬਿਲਕੁੱਲ ਮੁਫਤ ਦਿੱਤੀਆਂ ਜਾਣਗੀਆਂ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।