ਸ਼ੇਰਗੜ੍ਹ ਚੀਮਾ ਵਿਖੇ ਨਾਮਵਰ ਪੰਜਾਬੀ ਗਾਇਕਾ ਸੁਨੰਦਾ ਸਰਮਾ ਅਤੇ ਪਿੰਕੀ ਧਾਲੀਵਾਲ ਦਾ ਕੀਤਾ ਵਿਸ਼ੇਸ ਸਨਮਾਨ

Loading


ਸੰਦੌੜ, 31 ਮਾਰਚ (ਹਰਮਿੰਦਰ ਸਿੰਘ ਭੱਟ):ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਸੇਰਗੜ੍ਹ ਚੀਮਾ ਵੱਲੋਂ ਕਰਵਾਏ ਗਏ ਸੱਤਵੇਂ ਸਾਨਦਾਰ ਕੱਬਡੀ ਕੱਪ ‘ਤੇ ਉਚੇਚੇ ਤੌਰ ਤੇ ਪਹੁੰਚੀ ਪੰਜਾਬ ਦੀ ਬੁਲੰਦ ਅਵਾਜ ਸੁਨੰਦਾ ਸਰਮਾ ਪ੍ਰਸਿੱਧ ਗਾਇਕਾ ਦਾ ਸਮੁੱਚੇ ਕਲੱਬ ਅਤੇ ਇਲਾਕੇ ਦੇ ਪਤਵੰਤਿਆਂ ਵੱਲੋਂ ਵਿਸੇਸ ਸਨਮਾਨ ਕੀਤਾ ਗਿਆ।ਇਸ ਮੌਕੇ ਪ੍ਰਸਿੱਧ ਸੰਗੀਤਿਕ ਕੰਪਨੀ ਅਮਰ ਆਡੀਓ ਦੇ ਐਮ.ਡੀ ਪਿੰਕੀ ਧਾਲੀਵਾਲ ਦਾ ਵੀ ਪੰਜਾਬੀ ਸੰਗੀਤ ਜਗਤ ਨੂੰ ਦੁਨੀਆਂ ਭਰ ਵਿਚ ਬੁਲੰਦੀਆਂ ਤੇ ਲਿਜਾਣ ਲਈ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ 23 ਮਾਰਚ ਨੂੰ ਰਿਲੀਜ ਹੋਈ ਪੰਜਾਬੀ ਫਿਲਮ ‘ਸੱਜਣ ਸਿੰਘ ਰੰਗਰੂਟ’ ਸੁਨੰਦਾ ਸਰਮਾ ਦੀ ਪਹਿਲੀ ਫਿਲਮ ਸੀ ਅਤੇ ਸਨੁੰਦਾ ਸਰਮਾ ਨੇ ਆਪਣੀ ਕੈਰੀਅਰ ਦੀ ਪਹਿਲੀ ਹੀ ਫਿਲਮ ਵਿਚ ਸਾਨਦਾਰ ਰੋਲ ਨਿਭਾ ਕੇ ਆਪਣੀ ਵਿੱਲਖਣ ਪਹਿਚਾਣ ਛੱਡੀ ਹੈ।ਉਨ੍ਹਾਂ ਕਿਹਾ ਕਿ ਸੁਨੰਦਾ ਸਰਮਾ ਅੱਜ ਪੰਜਾਬੀ ਸੰਗੀਤ ਜਗਤ ਦਾ ਚਮਕਦਾ ਸਿਤਾਰਾ ਹੈ ਅਤੇ ਪੰਜਾਬੀ ਸੰਗੀਤ ਪ੍ਰੇਮੀਆਂ ਨੂੰ ਉਸ ਤੋਂ ਬਹੁਤ ਆਸਾਂ ਹਨ।ਇਸ ਮੌਕੇ ਬਰਿੰਦਰ ਸਿੰਘ ਜੋਨੀ, ਗੁਰਪ੍ਰੀਤ ਸਿੰਘ ਚੀਮਾ, ਸਿਕੰਦਰ ਸਿੰਘ, ਮੁਕੰਦ ਸਿੰਘ ਚੀਮਾ, ਸਾਬਕਾ ਸਰਪੰਚ ਹਰੀ ਸਿੰਘ ਚੀਮਾ, ਨਰਿੰਦਰ ਸਿੰਘ ਸੋਹੀ, ਲੋਪੀ ਸਰਪੰਚ, ਪ੍ਰਦੀਪ ਸਰਮਾ, ਬਲਜਿੰਦਰ ਸਿੰਘ, ਗੁਰਮੇਲ ਸਿੰਘ ਚੀਮਾ, ਹਰਦੀਪ ਸਿੰਘ ਸਾਧਾ, ਸਵਰਨ ਸਿੰਘ ਕੈਨੇਡੀਅਨ, ਹਰਬੰਸ ਸਿੰਘ ਭੋਲਾ, ਕੁਲਜੀਤ ਸਿੰਘ ਬਾਪਲਾ ਕੈਨੇਡਾ, ਆੜਤੀਆ ਸੁਖਮਿੰਦਰ ਸਿੰਘ ਮਾਣਕੀ, ਰਣਜੀਤ ਸਿੰਘ, ਜਗਤਾਰ ਸਿੰਘ ਤਾਰੀ, ਗੁਰਮੇਲ ਸਿੰਘ ਉਪਲ, ਦੀਪ ਲਵ, ਗੋਲਡੀ ਚੀਮਾ, ਗੁਰਜਿੰਦਰ ਸਿੰਘ ਵਿੱਕੀ, ਸਤਨਾਮ ਸਿੰਘ, ਰਾਜ ਸਿੰਘ ਚੀਮਾ, ਬਿੰਦਰ ਬਾਪਲਾ ਕੈਨੇਡਾ, ਬੇਅੰਤ ਸਿੰਘ ਸੇਖੋਂ, ਬਾਰਾ ਸਿੰਘ ਖੁਰਦ, ਡਾ. ਹਰਦੇਵ ਸਿੰਘ ਖੁਰਦ ਕੈਨੇਡਾ, ਦਲਜੀਤ ਸਿੰਘ ਚੀਮਾ, ਰਾਜਵੀਰ ਸਿੰਘ ਰਾਜੂ, ਕੁਲਜੀਤ ਸਿੰਘ ਕਾਲਾ, ਪਾਲਾ ਚੀਮਾ, , ਜੱਸਾ ਚੀਮਾ ਚਰਨਜੀਤ ਸਿੰਘ ਕਾਕਾ, ਬਲਬੀਰ ਸਿੰਘ ਬੀਰਾ, ਕਰਮ ਸਿੰਘ ਕੇ.ਐਸ ਗਰੁੱਪ, ਲੱਕੀ ਭੂਦਨ, ਚਰਨਜੀਤ ਸਿੰਘ ਚੰਨਾ, ਰਤਨਦੀਪ ਸਿੰਘ ਮਿੰਟਾ, ਅਮਨਦੀਪ ਸਿੰਘ ਧੰਨਾ ਆਦਿ ਪਤਵੰਤੇ ਹਾਜ਼ਰ ਸਨ।

15530cookie-checkਸ਼ੇਰਗੜ੍ਹ ਚੀਮਾ ਵਿਖੇ ਨਾਮਵਰ ਪੰਜਾਬੀ ਗਾਇਕਾ ਸੁਨੰਦਾ ਸਰਮਾ ਅਤੇ ਪਿੰਕੀ ਧਾਲੀਵਾਲ ਦਾ ਕੀਤਾ ਵਿਸ਼ੇਸ ਸਨਮਾਨ

Leave a Reply

Your email address will not be published. Required fields are marked *

error: Content is protected !!