![]()

ਜੋਧਾਂ, 25 ਮਾਰਚ ( ਦਲਜੀਤ ਸਿੰਘ ਰੰਧਾਵਾ ) ਸ਼ਹੀਦ ਭਗਤ ਸਿੰਘ ਸਭਿਆਚਾਰ ਮੰਚ ਲੁਧਿਆਣਾ ਦੇ ਆਗੂ ਸੁਖਵਿੰਦਰ ਲੀਲ,ਰਮਨਜੀਤ ਸੰਧੂ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਰੁਪਿੰਦਰਪਾਲ ਸਿੰਘ ਗਿੱਲ, ਕਾਮਾਗਾਟਾ ਮਾਰੂ ਯਾਦਗਾਰ ਕਮੇਟੀ ਦੇ ਉਜਾਗਰ ਬੱਦੋਵਾਲ ਨੇ ਸ਼ਹੀਦ ਭਗਤ ਸਿੰਘ,ਰਾਜਗੁਰੂ,ਸੁਖਦੇਵ,ਕਰਤਾਰ ਸਿੰਘ ਸਰਾਭਾ,ਊਧਮ ਸਿੰਘ,ਚੰਦਰ ਸ਼ੇਖਰ ਅਜ਼ਾਦ ਅਤੇ ਹੋਰ ਦੇਸ਼ ਭਗਤਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ 23 ਮਾਰਚ ਤੋਂ ਸ਼ਹੀਦ ਭਗਤ ਸਿੰਘ ਪਾਰਕ ਦਿੱਲੀ ਵਿਖੇ ਸੀਨੀਅਰ ਸਿਟੀਜਨ ਤਰਸੇਮ ਲਾਲ ਸ਼ਰਮਾ,ਪਰਸ ਰਾਮ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਦੇਵ ਸਰਾਭਾ ਵੱਲੋਂ ਅਣਮਿੱਥੇ ਸਮੇਂ ਲਈ ਰੱਖੀ ਜਾ ਰਹੀ ਭੁੱਖ ਹਡ਼ਤਾਲ ਦੀ ਹਮਾਇਤ ਕਰਦਿਆਂ ਕਿਹਾ ਕਿ ਸਾਡੇ ਦੇਸ਼ ਲਈ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਭਾਰਤ ਦੇਸ਼ ਦੇ ਅਜ਼ਾਦੀ ਦੀ ਪੌਣੀ ਸਦੀ ਬੀਤ ਜਾਣ ਬਾਅਦ ਵੀ ਭਾਰਤੀ ਲੋਕਾਂ ਨੂੰ ਆਪਣੇ ਸ਼ਹੀਦਾਂ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਸੰਘਰਸ਼ ਕਰਨਾ ਪੈ ਰਿਹਾ।ਆਗੂਆਂ ਨੇ ਕਿਹਾ ਕਿ ਪਿੱਛਲੇ ਲੰਮੇ ਸਮੇਂ ਤੋਂ ਵੱਖ ਵੱਖ ਜੱਥੇਬੰਦੀਆਂ ਸ਼ਹੀਦਾਂ ਕੌਮੀ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕਰਦੀਆਂ ਆ ਰਹੀਆਂ ਹਨ,ਜਿਸ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ।ਇਸ ਮੌਕੇ ਰਘਬੀਰ ਸਿੰਘ,ਪਰਮਜੀਤ ਸਿੰਘ, ਪਵਿੱਤਰ ਸਿੰਘ,ਅਮਰੀਕ ਸਿੰਘ ਆਦਿ ਹਾਜ਼ਰ ਸਨ।