![]()

ਕੁੱਪ ਕਲਾਂ 19 ਮਾਰਚ (ਡਾ. ਕੁਲਵਿੰਦਰ ਗਿੱਲ) ਸਰਕਾਰੀ ਗਰਲਜ਼ ਸਕੂਲ ਵਿਚ ਸਾਹਿੱਤ ਸਭਾ ਸੁਨਾਮ ਊਧਮ ਸਿੰਘ ਵਾਲ਼ਾ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਮ ਸਿੰਘ ਜ਼ਖਮੀ,ਜੰਗੀਰ ਸਿੰਘ ਰਤਨ ਤੇ ਜਸਵੰਤ ਸਿੰਘ ਅਸਮਾਨੀ ਵੱਲੋਂ ਕੀਤੀ ਗਈ। ਹਰਮਿੰਦਰ ਸਿੰਘ ਭੱਟ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ!ਲੇਖਕ ਹੋਣ ਦੇ ਨਾਲ਼-ਨਾਲ਼ ਹਰਮਿੰਦਰ ਭੱਟ ਇੱਕ ਸਮਾਜਸੇਵੀ ਵੀ ਹਨ। ਭੱਟ ਨੇ ਸਾਹਿਤਕਾਰਾਂ ਦੇ ਰੂ-ਬਰੂ ਹੋਣ ਦੌਰਾਨ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੇ ਚਾਨਣਾਂ ਪਾਇਆ । ਹਰਮਿੰਦਰ ਸਿੰਘ ਭੱਟ ਨੇ ਕਿਹਾ ਸਾਰਥਿਕ ਸੁਨੇਹੇ ਦਿੰਦੀਆਂ ਕਲਮਾਂ ਦੀਆਂ ਜਡ਼ਾਂ ਮਜ਼ਬੂਤ ਕਰਨ ਦੀ ਲੋਡ਼ ਹੈ,ਤਾਂ ਕਿ ਉਹ ਹੌਸਲੇ ਨਾਲ਼ ਉਸਾਰੂ ਵਿਰਸੇ ਵਾਲੀਆਂ ਰਚਨਾਵਾਂ ਸਮਾਜ ਨੂੰ ਦੇ ਸਕਣ। ਉਨਾਂ ਨੇ ਆਪਣੇ ਗੀਤਾਂ ਦੌਰਾਨ ਖ਼ੂਬ ਰੰਗ ਬੰਨਿਆ। ਸਾਹਿੱਤ ਸਭਾ ਵੱਲੋਂ ਹਰਮਿੰਦਰ ਸਿੰਘ ਭੱਟ ਦੀਆਂ ਪੰਜਾਬੀ ਸਭਿਆਚਾਰ ਗੀਤਾਂ, ਲਘੂ ਫ਼ਿਲਮਾਂ ਦੁਆਰਾ ਮੁੱਲਵਾਨ ਸੇਵਾਵਾਂ ਦੇਣ ਬਦਲੇ ਉਚੇਚੇ ਤੌਰ ਤੇ ਸਨਮਾਨਿਤ ਵੀ ਕੀਤਾ!ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਸੁਸਾਇਟੀ(ਰਜਿ) ਸੁਨਾਮ ਊਧਮ ਸਿੰਘ ਵਾਲ਼ਾ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ 13 ਅਪ੍ਰੈਲ 1919 ਜਲਿਆਂ ਵਾਲ਼ੇ ਬਾਗ਼ ਦੇ ਸ਼ਹੀਦਾਂ ਦੀ ਯਾਦ ਵਿਚ ਸਾਲ(2018)ਦਾ ਕਲੰਡਰ ਰਿਲੀਜ਼ ਕੀਤਾ ਗਿਆ। ਪ੍ਰਸਿੱਧ ਲੋਕ ਗਾਇਕ ਭੋਲਾ ਸਿੰਘ ਸੰਗਰਾਮੀ ਦੀ ਕਵਿਤਾ ”ਮੈਂ ਭਗਤ ਸਿੰਘ ਬੋਲਦਾ ਹਾਂ” ਵੀ ਲੋਕ ਅਰਪਣ ਕੀਤੀ ਗਈ।ਇਸ ਮੌਕੇ ਡਾ.ਅਮਰੀਕ ਅਮਨ, ਹਰਭਗਵਾਨ ਸ਼ਰਮਾ, ਸੁਨੀਲ ਕੌਸ਼ਿਕ, ਹਰਵਿੰਦਰ ਰਿਸ਼ੀ, ਅਜਮੇਰ ਸਿੰਘ, ਹਰਮੇਲ ਸਿੰਘ, ਮਿਲਖਾ ਸਿੰਘ ਸਨੇਹੀ, ਮਹਿੰਦਰ ਸਿੰਘ ਢਿੱਲੋਂ, ਸੁਖਵਿੰਦਰ ਲੋਟੇ, ਸਾਬਰ ਖ਼ਾਨ, ਅਵਤਾਰ”ਅਭੀ” ਜਗਸੀਰ ਬੇਦਰਦ, ਸੁਪਿੰਦਰ ਭਾਰਦਵਾਜ, ਹਰਦੀਪ ਵਿਕੀ, ਸੁਰੇਸ਼ ਚੌਹਾਨ, ਦਲਬਾਰ ਸਿੰਘ,ਰਾਕੇਸ਼ ਸ਼ਰਮਾ, ਗੁਰਜੰਟ ਤਕੀਪੁਰ, ਮੱਖਣ ਸ਼ੇਖੂਵਾਸ, ਅਵਤਾਰ ਕਾਲਾਝਾਡ਼, ਰਜਿੰਦਰ ਚਹਿਲ, ਰਮੇਸ਼ ਸ਼ਰਮਾ ਐਡਵੋਕੇਟ, ਜਸਵਿੰਦਰ ਕੌਰ, ਪਰਮਜੀਤ ਸੰਗਰਾਮੀ ਤੇ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ!ਇਸ ਮੌਕੇ ਕਵੀ ਦਰਬਾਰ ਵੀ ਹੋਇਆ