ਕੈਂਪ ਖਾਲਸਾ ਸੀ :ਸੈਕੰ: ਸਕੂਲ ਅਜੀਤਸਰ ਮੋਹੀ ਵਿਖੇ ਦਾਖਾ ਜੋਨ ਦੇ ਜੇਤੂ ਵਿਦਿਆਰਥੀਆਂ ਨੂੰ ਵੰਡੇ ਇਨਾਮ

Loading

ਜੋਧਾਂ, 18 ਮਾਰਚ ( ਦਲਜੀਤ ਸਿੰਘ ਰੰਧਾਵਾ ): ਸਿੱਖਿਆ ਵਿਭਾਗ ਸਕੂਲਜ ਦੁਆਰਾ ਖੇਡਾਂ ਨੂੰ ਪ੍ਰਫੁਲਤ ਕਰਨ ਲਈ ਜੋਨਲ ਪੱਧਰ ਤੇ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ ।  ਸਵਰਨਜੀਤ ਕੌਰ ਡੀ.ਈ.ਓ ਲੁਧਿਆਣਾ ਦੀ ਯੋਗ ਅਗਵਾਈ  ਅਤੇ ਬਿਕਰਮ ਭਨੋਟ ਸਹਾਇਕ ਸਿੱਖਿਆ ਅਫਸਰ (ਖੇਡਾਂ) ਲੁਧਿਆਣਾ ਦੀ ਦੇਖ-ਰੇਖ ਅਧੀਨ ਸਾਰੇ ਸਰਕਾਰੀ, ਗੈਰ-ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਾਲ 2017-18 ਦੇ ਖੇਡ ਮੁਕਾਬਲੇ ਜੋਨਲ ਕਨਵੀਨਰ  ਚੰਦਨਜੀਤ ਕੌਰ ਪਿੰਰਸੀਪਲ ਅਤੇ ਪਰਮਜੀਤ ਸਿੰਘ ਮੋਹੀ ਕੋ-ਕਨਵੀਨਰ ਦਾਖਾ ਜੋਨ ਦੀ ਅਗਵਾਈ ਹੇਠ ਵੱਖ ਵੱਖ ਸਕੂਲਾਂ ਅੰਦਰ ਕਰਵਾਏ ਗਏ ।ਜਿਸ ਵਿੱਚ ਖੋ-ਖੋ ਲਡ਼ਕਿਆਂ ਦੇ ਵਰਗ ਵਿੱਚ ਸ.ਸ.ਸ.ਸ ਪਮਾਲ ਨੇ ਜੇਤੂ ਹੋਣ ਦਾ ਮਾਣ ਹਾਸਿਲ ਕੀਤਾ ।ਫੁੱਟਬਾਲ ‘ਚ ਲਡ਼ਕੀਆਂ ਦਾ ਮੁਕਾਬਲਾ ਕੈਂਪ ਖਾਲਸਾ ਸੀਨੀ. ਸੈਕੰ ਅਜੀਤਸਰ ਮੋਹੀ ਲੁਧਿਆਣਾ ਨੇ ਜਿੱਤਿਆ ਤੇ ਲਡ਼ਕਿਆਂ ਦੇ ਵਰਗ ਵਿੱਚ ਅੰ:18 ਸਾਲ ਵਿੱਚ ਈਸਟਵੁੱਡ ਇੰਨਟਰਨੈਸ਼ਨਲ ਸਕੂਲ ਮੁੱਲਾਂਪੁਰ ਜੇਤੂ ਰਿਹਾ ।ਵਾਲੀਵਾਲ ਲਡ਼ਕਿਆਂ ਵਿੱਚੋਂ ਸ.ਸ.ਸ.ਸ ਚੱਕ ਕਲਾਂ  ਨੇ ਪਹਿਲਾ ਸਥਾਨ ਹਾਸਿਲ ਕੀਤਾ । ਕੁਸ਼ਤੀਆਂ ਅੰ:14ਤੇ ਅੰ: 19 ਵਰਗ ਵਿੱਚ ਸਰਕਾਰੀ ਮਿਡਲ ਸਕੂਲ ਮੋਹੀ ਅਤੇ ਖਾਲਸਾ ਸਕੂਲ ਅਜੀਤਸਰ ਜਾਂਗਪੁਰ ਦੇ ਪਹਿਲਵਾਨਾਂ ਨੇ ਜਿੱਤਾਂ ਦਰਜ ਕਤੀਆਂ ।ਕਬੱਡੀ ਨੈਸ਼ਨਲ ਸਟਾਈਲ ਵਿੱਚ ਸਰਕਾਰੀ ਹਾਈ ਸਕੂਲ ਖੰਡੂਰ ਦੀ ਝੰਡੀ ਰਹੀ ਤੇ ਲਡ਼ਕੀਆਂ ਦੀ ਅੰ: 19 ਕਬੱਡੀ ਵਿੱਚ ਸ.ਕੰ. ਸ.ਸ ਦਾਖਾ ਜੇਤੂ ਰਿਹਾ, ਹਾਕੀ ਮੁਕਾਬਲਿਆਂ  ਦੇ ਲਡ਼ਕਿਆਂ ਦੇ ਵਰਗ ਵਿੱਚ ਸ.ਸ.ਸ.ਸ ਹਾਂਸ ਕਲਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ ਤੇ ਲਡ਼ਕੀਆਂ ਦੇ ਹਾਕੀ ਮੁਕਾਬਲਿਆਂ ਵਿੱਚ ਸੰਤ ਸੁੰਦਰ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੇਤੂ  ਰਿਹਾ।ਜੋਨਲ ਖੇਡਾਂ ਦਾ ਇਨਾਮ ਵੰਡ ਸਮਾਰੋਹ ਕੈਂਪ ਖਾਲਸਾ ਸੀਨੀ. ਸੈਕੰ ਅਜੀਤਸਰ ਮੋਹੀ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ । ਜਿਸ ਵਿੱਚ ਜੇਤੂ ਟੀਮਾਂ ਨੂੰ ਸਰਟੀਫਿਕੇਟ ਅਤੇ ਟਰਾਫੀਆ ਦੇ ਕੇ ਸਨਮਾਨਿਤ ਕੀਤਾ ਗਿਆ, ਇਸ ਸਮਾਰੋਹ ਦੇ ਮੁੱਖ ਮਹਿਮਾਨ  ਬਿਕਰਮ ਭਨੋਟ ਸਹਾਇਕ ਸਿੱਖਿਆ ਅਫਸਰ (ਖੇਡਾਂ) ਲੁਧਿਆਣਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਪਰਮਜੀਤ ਸਿੰਘ ਮੋਹੀ ਨੇ ਸਾਰੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਇਸ ਇਨਾਮ ਵੰਡ ਸਮਾਗਮ ਵਿੱਚ ਪ੍ਰਧਾਨ ਚਰਨਜੀਤ ਸਿੰਘ ਥਿੰਦ , ਮਹਿੰਦਰ ਸਿੰਘ,  ਮਨਜੀਤ ਸਿੰਘ ਬੁਢੇਲ, ਜੋਨਲ ਕਨਵੀਨਰ  ਚੰਦਨਜੀਤ ਕੌਰ ਲੈਕ.ਮਲਵਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਸਹੋਲੀ ,ਮੈਡਮ ਸੰਤੋਸ਼ ਕੁਮਾਰੀ,  ਹਰਜਿੰਦਰ ਕੌਰ ਅਤੇ ਜੋਨ ਦੇ ਵੱਖ-ਵੱਖ ਸਕੂਲਾਂ ਦੇ ਡੀ.ਪੀ.ਈ., ਅਤੇ ਪੀ.ਟੀ.ਆਈ ਹਾਜਰ ਸਨ। ਮੰਚ ਦਾ ਸੰਚਾਲਨ ਮਨਜੀਤ ਸਿੰਘ ਮੋਹੀ ਵੱਲੋਂ ਕੀਤਾ ਗਿਆ ।
14810cookie-checkਕੈਂਪ ਖਾਲਸਾ ਸੀ :ਸੈਕੰ: ਸਕੂਲ ਅਜੀਤਸਰ ਮੋਹੀ ਵਿਖੇ ਦਾਖਾ ਜੋਨ ਦੇ ਜੇਤੂ ਵਿਦਿਆਰਥੀਆਂ ਨੂੰ ਵੰਡੇ ਇਨਾਮ

Leave a Reply

Your email address will not be published. Required fields are marked *

error: Content is protected !!