ਸ਼ਿਵਸੇਨਾ ਹਿੰਦੁਸਤਾਨ ਵਪਾਰ ਸੈਨਾ ਨੇ ਭਾਰਤੀ ਨਵੇਂ ਸਾਲ ਦੇ ਨਿਮਿਤ ਕੱਢੀ ਹਿੰਦੂ ਚੇਤਨਾ ਯਾਤਰਾ

Loading

ਪੱਛਮੀ ਸਭਿਅਤਾ ਵੱਲ ਝੁਕ ਰਹੇ ਨੌਜਵਾਨਾਂ ਨੂੰ ਦੇਸ਼ ਦੀ ਸਭਿਅਤਾ ਨਾਲ ਜੋਡ਼ਨਾ ਬੇਹੱਦ ਜਰੂਰੀ-ਚੰਦਰਕਾਂਤ ਚੱਢਾ

ਲੁਧਿਆਣਾ 18 ਮਾਰਚ  ( ਸਤ ਪਾਲ ਸੋਨੀ  ) : ਸ਼ਿਵਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਤੇ ਸੂਬਾ ਪ੍ਰਧਾਨ ਕ੍ਰਿਸ਼ਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤੇ ਪਾਰਟੀ  ਦੇ ਵਪਾਰ ਸੈਨਾ ਦੇ ਸੂਬਾ ਪ੍ਰਧਾਨ ਚੰਦਰਕਾਂਤ ਚੱਢਾ ਦੀ ਅਗੁਵਾਈ ਵਿੱਚ ਭਾਰਤੀਯ ਨਵੇਂ ਸਾਲ ਵਿਕਰਮੀ ਸੰਵਤ 2075 ਦੇ ਨਿਮਿਤ ਹਿੰਦੂ ਚੇਤਨਾ ਯਾਤਰਾ ਕੱਢੀ ਗਈ।ਹਿੰਦੂ ਚੇਤਨਾ ਯਾਤਰਾ ਵਿੱਚ ਸ਼ਿਵਸੈਨਾ ਹਿੰਦੁਸਤਾਨ ਦੇ ਸੂਬਾ ਮੀਤ ਪ੍ਰਧਾਨ ਮਨੋਜ ਟਿੰਕੂ,ਮਜਦੂਰ ਸੈਨਾ ਦੇ ਸੂਬਾ ਪ੍ਰਧਾਨ ਨਰਿੰਦਰ ਭਾਰਦਵਾਜ,ਜਿਲਾ ਪ੍ਰਧਾਨ ਬੌਬੀ ਮਿੱਤਲ ਅਤੇ ਯੂਥ ਵਿੰਗ ਦੇ ਸਹਿ ਪ੍ਰਭਾਰੀ ਮਣੀ ਸ਼ੇਰਾ ਸਮੇਤ 300 ਤੋਂ ਵੱਧ ਸ਼ਿਵਸੈਨਿਕਾਂ ਨੇ ਵਿਸ਼ੇਸ਼ ਰੂਪ ਚ ਸ਼ਿਰਕਤ ਕੀਤੀ।ਹਿੰਦੂ ਚੇਤਨਾ ਯਾਤਰਾ ਘੰਟਾਘਰ ਚੌਕ ਤੋਂ ਸ਼ੁਰੂ ਹੋ ਕੇ ਰੇਖੀ ਸਿਨੇਮਾ ਚੌਕ,ਜੀਟੀ ਰੋਡ, ਰੇਲਵੇ ਸਟੇਸ਼ਨ ਰੋਡ ਹੁੰਦੇ ਹੋਏ ਜੈਕਾਰਾ ਵੀਰ ਬਜਰੰਗੀ ਹਰ ਹਰ ਮਹਾਦੇਵ ਅਤੇ ਇੱਕ ਹੀ ਨਾਰਾ ਇੱਕ ਹੀ ਨਾਮ ਜੈ ਸ਼੍ਰੀ ਰਾਮ ਦੇ ਜੈਕਾਰਿਆਂ  ਦੇ ਵਿੱਚ ਲੋਕਲ ਬਸ ਸਟੈਂਡ ਸਥਿਤ ਪ੍ਰਾਚੀਨ ਸ਼ਿਵ ਮੰਦਿਰ ਪ੍ਰਾਂਗਣ ਵਿੱਚ ਜਾ ਕੇ ਸਮਾਪਤ ਹੋਈ।ਪ੍ਰਾਚੀਨ ਸ਼ਿਵ ਮੰਦਿਰ ਲੋਕਲ ਬਸ ਸਟੈਂਡ ਕਮੇਟੀ ਦੇ ਪ੍ਰਮੁੱਖ ਸੇਵਾਦਰ ਗਗਨ ਕੁਮਾਰ  ਗੱਗੀ,ਵਿੱਕੀ ਗਿਲ,ਰਾਕੇਸ਼ ਹੰਸ,ਭੂਪਿੰਦਰ ਸਿੰਘ  ਟੋਨੀ ਤੇ ਅਰਸ਼ ਕਪੂਰ ਵਲੋਂ ਹਿੰਦੂ ਚੇਤਨਾ ਯਾਤਰਾ ਦਾ ਫੁੱਲਾਂ ਦੀ ਵਰਖਾ ਅਤੇ ਭਗਵੇਂ ਸਿਰੋਪੇ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ।ਹਿੰਦੂ ਚੇਤਨਾ ਯਾਤਰਾ ਦੀ ਅਗੁਵਾਈ ਕਰ ਰਹੇ ਚੰਦਰਕਾਂਤ ਚੱਢਾ,ਮਨੋਜ ਟਿੰਕੂ ਤੇ ਬੌਬੀ ਮਿੱਤਲ ਨੇ ਕਿਹਾ ਕਿ ਅੱਜ ਨੌਜਵਾਨ ਵਰਗ ਭਾਰਤ ਨੂੰ ਵਿਰਾਸਤ ਵਿੱਚ ਮਿਲੀ ਸਭਿਅਤਾ ਤੇ ਸੰਸਕ੍ਰਿਤੀ ਨੂੰ ਭੁੱਲ ਪੱਛਮੀ ਸਭਿਅਤਾ ਦੇ ਵੱਲ ਜਾ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਸ਼ਿਵਸੈਨਾ ਹਿੰਦੁਸਤਾਨ ਦਾ ਅਹਿਮ ਮਕਸਦ ਨੌਜਵਾਨ ਸ਼ਕਤੀ ਨੂੰ ਪੱਛਮੀ ਸਭਿਅਤਾ ਤੋਂ ਬਾਹਰ ਕੱਢ ਕੇ ਦੇਸ਼ ਦੀ ਸਭਿਅਤਾ ਅਤੇ ਸੰਸਕ੍ਰਿਤੀ ਨਾਲ ਜੋਡ਼ਨਾ ਹੈ।ਉਪਰੋਕਤ ਨੇਤਾਵਾਂ ਨੇ ਦੱਸਿਆ ਕਿ ਸ਼ਿਵਸੈਨਾ ਹਿੰਦੁਸਤਾਨ ਦੇਸ਼ ਦੇ 18 ਸੂਬਿਆਂ ਵਿੱਚ ਹਿੰਦੂ ਧਰਮ ਦੀ ਉੱਨਤੀ ਲਈ ਜ਼ਮੀਨੀ ਪੱਧਰ ਤੇ ਨੌਜਵਾਨ ਵਰਗ ਨੂੰ ਜੋਡ਼ ਕੇ ਸਨਾਤਨ ਧਰਮ ਦੇ ਪ੍ਚਾਰ ਤੇ ਪ੍ਰਸਾਰ ਲਈ ਜੰਗੀ ਪੱਧਰ ਸੰਘਰਸ਼ ਕਰ ਰਹੀ ਹੈ।ਉਪਰੋਕਤ ਨੇਤਾਵਾਂ ਨੇ ਦੱਸਿਆ ਕਿ ਛੇਤੀ ਹੀ ਲੁਧਿਆਨਾ ਦੇ 95 ਵਾਰਡਾਂ ਵਿੱਚ ਸ਼ਿਵਸੈਨਾ ਹਿੰਦੁਸਤਾਨ ਦੀਆਂ ਟੀਮਾਂ ਗਠਿਤ ਕਰ ਦੇਸ਼,ਸਮਾਜ ਤੇ ਸਨਾਤਨ ਧਰਮ ਦੀ ਭਲਾਈ ਹੇਤੁ ਕੰਮਾਂ ਵਿੱਚ ਤੇਜ਼ੀ ਲਿਆਈ ਜਾਵੇਗੀ।ਇਸ ਮੌਕੇ ਤੇ ਐਕਸ਼ਨ ਅਗੇਂਸਟ ਕਰਪਸ਼ਨ ਦੇ ਜਨਰਲ ਸੱਕਤਰ ਗੌਤਮ ਸੂਦ,ਮੀਤ ਪ੍ਰਧਾਨ ਰੋਹਿਤ ਕਪੂਰ,ਜੈਦੀਪ ਸਿੰਘ,ਜੌਨੀ ਮਹਿਰਾ,ਸੀਨੀਅਰ ਆਗੂ ਵਰੁਣ ਖੰਨਾ,ਸਮਾਜ ਸੇਵਕ ਗਗਨ ਸੂਦ ਗੋਰਾ,ਭਾਜਪਾ ਨੇਤਾ ਮਨੋਜ ਚੁਹਾਨ,ਸ਼ਿਵਸੈਨਾ ਹਿੰਦੁਸਤਾਨ ਦੇ ਜ਼ਿਲਾ ਮੀਤ ਪ੍ਰਧਾਨ ਓਮ ਕਪੂਰ,ਨਰਿੰਦਰਪਾਲ ਸਿੰਘ ਗਿੰਨੀ,ਮਜਦੂਰ ਸੈਨਾ ਦੇ ਜਿਲਾ ਪ੍ਰਧਾਨ ਦੀਪਕ ਪਾਸਵਾਨ,ਵਪਾਰ ਸੈਨਾ ਦੇ ਜਿਲਾ ਪ੍ਰਧਾਨ ਰਿੰਕੂ ਅਰੋਡ਼ਾ,ਦੀਪ ਠਾਕੁਰ,ਦੇਵ ਕੁਮਾਰ, ਲੱਕੀ ਕੁਮਾਰ,ਕੇਸ਼ਵ ਬਾਂਸਲ,ਅਭਏ ਪੰਡਿਤ, ਹਨੀ ਗਿਲ,ਕੰਨੌਜ ਪ੍ਰਕਾਸ਼,ਮਨੋਜ ਗਿਲ, ਅਸ਼ੋਕ ਕੁਮਾਰ,ਗੌਤਮ ਸੂਦ,ਇੰਦਰਜੀਤ ਮੋਨੂ, ਚੰਦਰਮੋਹਨ ਚੱਢਾ,ਸੁਨੀਲ ਕੁਮਾਰ ਪੱਪੂ,ਸ਼ਿਵ ਘਈ,ਪ੍ਰਦੀਪ ਕੁਮਾਰ,ਬਿੱਲਾ ਪਠਾਨਕੋਟਿਆ, ਰਾਜ ਕੁਮਾਰ,ਰਜਤ ਚੱਢਾ,ਸਾਹਿਲ ਕਸ਼ਿਅਪ, ਵਿੱਕੀ ਨਾਗਪਾਲ,ਸੰਜੀਵ ਰਿਹਾਨ,ਰਿਸ਼ਭ ਕੁਮਾਰ,ਅਕਾਸ਼ ਨਾਗਰਥ,ਅਨਿਲ ਸੇਠੀ, ਮੋਹਿਤ ਗੋਇਲ,ਅਮਿਤ ਠਾਕੁਰ,ਸ਼ਾਮ ਕਪੂਰ, ਸਾਹਿਲ ਕੁਮਾਰ,ਜਤਿਦਰ ਸੋਨੂ,ਅਜੈ ਤਿਵਾਰੀ, ਵਿਜੈ ਸਿੰਘ,ਮਨਪ੍ਰੀਤ ਸਿੰਘ ਆਦਿ ਮੌਜੂਦ ਸਨ।

14770cookie-checkਸ਼ਿਵਸੇਨਾ ਹਿੰਦੁਸਤਾਨ ਵਪਾਰ ਸੈਨਾ ਨੇ ਭਾਰਤੀ ਨਵੇਂ ਸਾਲ ਦੇ ਨਿਮਿਤ ਕੱਢੀ ਹਿੰਦੂ ਚੇਤਨਾ ਯਾਤਰਾ

Leave a Reply

Your email address will not be published. Required fields are marked *

error: Content is protected !!