November 23, 2024

Loading

ਕੁਲਵਿੰਦਰ ਸਿੰਘ

ਚੜ੍ਹਤ ਪੰਜਾਬ ਦੀ

ਸਰਦੂਲਗੜ੍ਹ, 24 ਮਾਰਚ :ਸਿਵਲ ਸਰਜਨ ਮਾਨਸਾ ਡਾ ਅਸ਼ਵਨੀ ਕੁਮਾਰ ਦੇ ਯੋਗ ਰਹਿਨੁਮਾਈ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਵੇਦ ਪ੍ਰਕਾਸ਼ ਸੰਧੂ ਦੀ ਪ੍ਰਧਾਨਗੀ ਹੇਠ ਸਰਦੂਲਗੜ੍ਹ ਦੇ ਵਾਰਡ ਨੰਬਰ-3 ਬੇਅੰਤ ਨਗਰ ਵਿਖੇ ਲੋਕਾਂ ਨੂੰ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਅਭਿਆਨ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਡਾਕਟਰ ਸੰਧੂ ਨੇ ਕਿਹਾ ਕਿ ਦੰਦਾਂ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਦੰਦਾਂ ਦੀ ਰੋਜਾਨਾ ਸਫਾਈ ਬਹੁਤ ਜਰੂਰੀ ਹੈ, ਸਵੇਰੇ ਅਤੇ ਸ਼ਾਮ ਰੋਜਾਨਾ ਦੰਦਾਂ ਨੂੰ ਬਰਸ਼ ਨਾਲ ਹਲਕੇ ਹਲਕੇ ਸਾਫ ਕਰਨਾ ਚਾਹੀਦਾ ਹੈ। ਦੰਦਾਂ ਵਿੱਚ ਪਾਇਰੀਆ ਰੋਗ ਅਤੇ ਮਸੂੜਿਆ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਡੇਂਟਿਸਟ ਤੋਂ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ।

ਇਸ ਮੌਕੇ ਨੀਲਇੰਦਰ ਸਿੰਘ ਰਾਏ ਸਟੂਡੈਂਟ ਆਫ਼ “ਡਾਕਟਰ ਹਰੀਵੰਸ਼ ਸਿੰਘ ਜੱਜ ਇੰਸਟੀਟਿਊਟ ਆਫ਼ ਡੈਂਟਲ ਸਾਇੰਸ ਚੰਡੀਗੜ੍ਹ” ਵੱਲੋਂ ਮੁਹਿੰਮ ਦੌਰਾਨ ਲੋਕਾਂ ਨੂੰ ਮੁਫ਼ਤ ਟੂਥ ਪੇਸਟ ਅਤੇ ਬਰਸ਼ ਵੰਡੇ ਗਏ। ਇਸ ਮੌਕੇ ਬਲਾਕ ਅਜੂਕੇਟਰ ਤਿਰਲੋਕ ਸਿੰਘ, ਸਿਹਤ ਇੰਸਪੈਕਟਰ ਨਿਰਮਲ ਸਿੰਘ ਕਨਕਵਾਲੀਆ, ਪਰਿਆਸ ਕਲੱਬ ਦੇ ਸਾਬਕਾ ਪ੍ਰਧਾਨ ਪ੍ਰੇਮ ਗਰਗ, ਸਮਾਜ ਸੇਵੀ ਕਾਕਾ ਉੱਪਲ, ਸਿਹਤ ਕਰਮਚਾਰੀ ਰਵਿੰਦਰ ਸਿੰਘ ਰਵੀ, ਹਰਜੀਤ ਕੌਰ, ਰਵਲਜੀਤ ਕੌਰ ਆਸ਼ਾ ਅਤੇ ਰਜਨੀ ਆਸ਼ਾ ਹਾਜਰ ਸਨ ।

#For any kind of News and advertisment contact us on 9803 -450-601

#Kindly LIke, Share & Subscribe our News Portal://charhatpunjabdi.com

145540cookie-checkਦੰਦਾਂ ਦੀਆਂ ਬੀਮਾਰੀਆਂ ਪ੍ਰਤੀ ਸੁਚੇਤ ਕਰਨ ਲਈ ਜਾਗਰੂਕਤਾ ਅਭਿਆਨ ਚਲਾਇਆ
error: Content is protected !!