![]()

ਲੁਧਿਆਣਾ 08 ਮਾਰਚ ( ਸਤ ਪਾਲ ਸੋਨੀ ) : ਮਾਈ ਭਾਗੋ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਦੁਆਰਾ ਵੱਖ-ਵੱਖ ਸੰਸਥਾਵਾਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕੌਮਾਂਤਰੀ ਮਹਿਲਾ ਦਿਵਸ ਮੌਕੇ ‘ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ।।’ ਵਿਸ਼ੇਸ਼ ਸਮਾਗਮ ਗੁਰਦਵਾਰਾ ਮਾਈ ਚੰਦ ਕੌਰ, ਪਿੰਡ ਇਯਾਲੀ ਖੁਰਦ, ਦਸਮੇਸ਼ ਨਗਰ ਲੁਧਿਆਣਾ ਵਿਖੇ ਕਰਵਾਇਆ ਗਿਆ। ਸਿਵਲ ਕੋਰਟ ਲੁਧਿਆਣਾ ਦੇ ਜੱਜ ਡਾ: ਗੁਰਪ੍ਰੀਤ ਕੌਰ ਸੀ.ਜੇ.ਐੱਮ ਇਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ। ਸੁਸਾਇਟੀ ਪ੍ਰਧਾਨ ਬੀਬੀ ਹਰਪਾਲ ਕੌਰ ਬੋਪਾਰਾਏ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਇਲਾਕੇ ਭਰ ਦੀਆਂ ਇਕੱਤਰ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਜੱਜ ਡਾ: ਗੁਰਪ੍ਰੀਤ ਕੌਰ ਨੇ ਕਿਹਾ ਕਿ ਅੱਜ ਦੀ ਨਾਰੀ ਅੱਬਲਾ ਨਹੀਂ। ਅਜੋਕੀ ਔਰਤ ਘਰ ਪਰਿਵਾਰ ਚਲਾਉਣ ਦੇ ਨਾਲ ਨਾਲ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨਿਕ ਅਹੁਦਿਆਂ ਦੇ ਨਾਲ ਨਾਲ ਰਾਜਨੀਤੀ ਦੇ ਖੇਤਰ ਵਿੱਚ ਵੀ ਮਰਦਾਂ ਤੋਂ ਅੱਗੇ ਹੋ ਕੇ ਕੰਮ ਕਰ ਰਹੀ ਹੈ। ਉਨਾਂ ਮਹਿਲਾਵਾਂ ਨੂਂੰ ਉਨਾਂ ਦੇ ਸਮਾਜ਼ ਅੰਦਰ ਅਧਿਕਾਰਾਂ ਤੋਂ ਜਾਣੂੰ ਕਰਵਾਉਂਦਿਆਂ ਸਮਾਜ਼ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਸਹਾਇਕ ਧੰਦਿਆਂ ਦੁਆਰਾ ਔਰਤਾਂ ਲਈ ਪ੍ਰੇਰਨਾਂ ਸਰੋਤ ਬੀਬੀ ਗੁਰਦੇਵ ਕੌਰ ਦਿਉਲ ਸਟੇਟ ਐਵਾਰਡੀ ਨੇ ਆਪਣੇ ਸੰਬੋਧਨ ਵਿੱਚ ਮਹਿਲਾਵਾਂ ਨੂੰ ਮਰਦਾਂ ਦੇ ਮੁਕਾਬਲੇ ਘਰ ਪਰਿਵਾਰ ਦੀਆਂ ਜਿੰਮੇਵਾਰੀਆਂ ਦੇ ਨਾਲ ਨਾਲ ਸਹਾਇਕ ਧੰਦੇ ਅਪਣਾ ਕੇ ਘਰਾਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਯਤਨਸ਼ੀਲ ਹੋਣ ਦੀ ਲੋਡ਼ ਤੇ ਜ਼ੋਰ ਦਿੱਤਾ। ਇਸ ਦੌਰਾਨ ਸੁਸਾਇਟੀ ਪ੍ਰਧਾਨ ਹਰਪਾਲ ਕੌਰ ਬੋਪਾਰਾਏ ਦੀ ਅਗਵਾਈ ਹੇਠ ਸਮਾਗਮ ਵਿੱਚ ਸ਼ਾਮਿਲ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਮਾਗਮ ਦੌਰਾਨ ਪੰਜਵੀਂ ਪੀਡ਼ੀ ਵਿੱਚ ਦਾਖਲ ਹੋ ਚੁੱਕੀਆਂ ਪਿੰਡ ਇਯਾਲੀ ਖੁਰਦ ਦੀਆਂ ਦੋ ਵਡੇਰੀ ਉਮਰ ਦੀਆਂ ਮਹਿਲਾਵਾਂ ਬੀਬੀ ਨਸੀਬ ਕੌਰ ਅਤੇ ਬੀਬੀ ਦਲੀਪ ਕੌਰ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਹਰਦੇਵ ਸਿੰਘ ਬੋਪਾਰਾਏ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਪੋਰਟਸ ਕਲੱਬ ਇਯਾਲੀ ਖੁਰਦ, ਸਨਅਤਕਾਰ ਹਰਕਿੰਦਰ ਸਿੰਘ ਇਯਾਲੀ, ਗੁਰਮੀਤ ਸਿੰਘ ਭੰਗੂ, ਗੁਲਵੰਤ ਸਿੰਘ, ਲੀਲਾ ਬੋਪਾਰਾਏ, ਭਗਵਾਨ ਸਿੰਘ ਪੰਚ, ਗੁਰਪ੍ਰੀਤ ਸਿੰਘ ਸਿੰਮਕ ਪੰਚ, ਗੁਰਮੀਤ ਸਿੰਘ ਬੋਪਾਰਾਏ, ਜ਼ੋਰਾ ਸਿੰਘ, ਨਗਿੰਦਰ ਸਿੰਘ, ਨਿਰਮਲ ਸਿੰਘ ਭੰਗੂ, ਧਰਮਿੰਦਰ ਸਿੰਘ ਭੰਗੂ, ਮਨਦੀਪ ਕੌਰ, ਕਮਲਜੀਤ ਕੌਰ, ਇੰਦਰਜੀਤ ਕੌਰ, ਅਵਤਾਰ ਸਿੰਘ ਨੰਦਪੁਰੀ, ਸੁਰਿੰਦਰਪਾਲ ਕੌਰ, ਪਰਮਜੀਤ ਸਿੰਘ, ਅਵਤਾਰ ਸਿੰਘ ਈਸੇਵਾਲ, ਦਲਜੀਤ ਸਿੰਘ, ਨਾਜ਼ਰ ਸਿੰਘ ਵੀ ਹਾਜ਼ਰ ਸਨ।