January 3, 2025

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 23 ਜਨਵਰੀ (ਪ੍ਰਦੀਪ ਸ਼ਰਮਾ) : ਕਲੱਬ ਪੈਂਥਰਜ਼ ਰਾਮਪੁਰਾ ਫੂਲ ਵਲੋਂ ਨਿਊਲਾਈਫ ਮੈਡੀਸਿਟੀ ਹਸਪਤਾਲ ਬਠਿੰਡਾ ਦੇ ਸਹਿਯੋਗ ਨਾਲ ਵੱਖ ਵੱਖ ਰੋਗਾਂ ਦਾ ਮੁਫ਼ਤ ਚੈੱਕਅਪ ਕੈਂਪ ਇੱਥੋਂ ਦੇ ਪੈਂਥਰਜ ਕੰਪਲੈਕਸ ਵਿਖੇ ਲਗਾਇਆ ਗਿਆ। ਕੈਂਪ ਵਿੱਚ ਇੱਕ ਸੌ ਤੋਂ ਵੱਧ ਮਰੀਜ਼ਾਂ ਦੀ ਆਮਦ ਅਤੇ ਮਾਹਿਰ ਡਾਕਟਰਾਂ ਦੇ ਲਾਹੇਵੰਦ ਸਲਾਹ ਮਸ਼ਵਰੇ ਨੇ ਕੈਂਪ ਨੂੰ ਸਫਲਤਾ ਦੀ ਪੌੜੀ ਚੜ੍ਹਾਇਆ। ਡਾਕਟਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਾਡੀ ਦਿਨੋਂ ਦਿਨ ਵਿਗੜ ਰਹੀ ਸਿਹਤ ਦਾ ਮੁੱਖ ਕਾਰਨ ਸਾਡੀ ਵਿਗੜ ਰਹੀ ਜੀਵਨ ਸ਼ੈਲੀ ਹੈ। ਉਹਨਾਂ ਮਰੀਜ਼ਾਂ ਤੇ ਆਮ ਲੋਕਾਂ ਨੂੰ ਸਲਾਹ ਦਿੱਤੀ ਕਿ ਹੱਥੀਂ ਕੰਮ ਕਰਨ ਅਤੇ ਸੈਰ ਕਰਨ ਦੀ ਆਦਤ ਪਾ ਕੇ ਆਪਣੇ ਹੱਥੀਂ ਆਪਣੇ ਕਾਜ ਆਪ ਸੰਵਾਰਨ ਦੇ ਰਸਤੇ ਤੁਰਿਆ ਜਾਵੇ। ਇਲਾਜ ਨਾਲੋਂ ਪਰਹੇਜ਼ ਚੰਗਾ ਕਹਿੰਦਿਆਂ ਉਹਨਾਂ ਕਿਹਾ ਕਿ ਪੱਛਮੀ ਜੀਵਨ ਸ਼ੈਲੀ ਦਾ ਤਿਆਗ ਕਰਦਿਆਂ ਫਾਸਟ ਫੂਡ ਨਾ ਵਰਤਿਆ ਜਾਵੇ।
ਕਲੱਬ ਪ੍ਰਧਾਨ ਹਨੀ ਦੁੱਗਲ ਨੇ ਦੱਸਿਆ ਕਿ ਕੈਂਪ ਵਿਚ ਅੱਖਾਂ, ਗਲੇ, ਛਾਤੀ ਰੋਗਾਂ ਤੇ ਰੀੜ੍ਹ ਦੀ ਹੱਡੀ ਦੇ ਰੋਗਾਂ ਤੋਂ ਪੀੜਤ 105 ਮਰੀਜ਼ਾਂ ਨੇ ਲਾਭ ਲਿਆ। ਉਹਨਾਂ ਦੱਸਿਆ ਕਿ ਸ਼ੂਗਰ ਅਤੇ ਮਹਿੰਗਾ ਪੀ.ਐੱਫ.ਟੀ ਟੈਸਟ ਮੁਫ਼ਤ ਕੀਤਾ ਗਿਆ। ਉਹਨਾਂ ਦੁਹਰਾਇਆ ਕਿ ਸਮਾਜ ਸੇਵਾ ਦੇ ਕੰਮਾਂ ਲਈ ਹਮੇਸ਼ਾ ਵਾਂਗ ਕਲੱਬ ਅੱਗੋਂ ਵੀ ਤਤਪਰ ਰਹੇਗਾ। ਕੈਂਪ ਦੀ ਸਫਲਤਾ ਵਿਚ ਕਲੱਬ ਚੇਅਰਮੈਨ ਸੰਦੀਪ ਬਾਂਸਲ ਭੋਲਾ, ਉਪ ਪ੍ਰਧਾਨ ਸੰਜੀਵ ਵਿੱਕੀ, ਸਕੱਤਰ ਅਜੀਤ ਅੱਗਰਵਾਲ ਖ਼ਜ਼ਾਨਚੀ ਮੋਹਨਦੀਪ ਦੀਪੀ, ਦੀਪਾਂਸੂ ਬਾਂਸਲ, ਐਡਵੋਕੇਟ ਅਮਿੱਤ ਤੇ ਵਿਮਲ, ਡਾ. ਕੇ.ਵੀ ਰਾਏ ਤੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਰੌਬੀ ਬਰਾੜ ਨੇ ਵੀ ਆਪਣਾ ਰੋਲ ਨਿਭਾਇਆ। ਕੈਂਪ ਚ ਯੋਗਦਾਨ ਦੇਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
138500cookie-checkਕਲੱਬ ਪੈਂਥਰਜ਼ ਯੂਨੀਵਰਸਲ ਵੱਲੋਂ ਲਗਾਏ ਕੈਂਪ ਚ ਸੈਂਕੜੇ ਮਰੀਜ਼ਾਂ ਦਾ ਕੀਤਾ ਮੁਫ਼ਤ ਚੈੱਕਅਪ
error: Content is protected !!