![]()

ਜੋਧਾਂ/ ਸਰਾਭਾ 26 ਫਰਵਰੀ ( ਦਲਜੀਤ ਸਿੰਘ ਰੰਧਾਵਾ ) : ਸ੍ਰੋਮਣੀ ਜਰਨੈਲ ਸਹੀਦ ਬਾਬਾ ਜੀਵਨ ਸਿੰਘ ਚੈਰੀਟੇਬਲ ਸੁਸਾਇਟੀ ਵਲੋਂ ਮਿਤੀ 27 ਤੋਂ 2 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਲੰਗਰ, ਮੁਫਤ ਮੈਡੀਕਲ ਕੈਂਪ, ਖੂਨਦਾਨ ਕੈਂਪ, ਦਸਤਾਰ ਮੁਕਾਬਲੇ ਆਦਿ ਕਰਵਾਏ ਜਾ ਰਹੇ ਹਨ।ਇਸ ਸਮਾਗਮ ਸਬੰਧੀ ਪਿੰਡ ਗੁੱਜਰਵਾਲ ਤੋਂ ਰਸਦਾਂ ਆਦਿ ਦੇ ਟਰੱਕ ਸੰਸਥਾ ਦੇ ਕੌਮੀ ਪ੍ਰਧਾਨ ਇੰਸਪੈਕਟਰ ਪ੍ਰੇਮ ਸਿੰਘ ਭੰਗੂ, ਚੇਅਰਮੈਨ ਜਗਰੂਪ ਸਿੰਘ ਆਦਿ ਦੀ ਵਿਸੇਸ ਅਗਵਾਈ ‘ਚ ਰਵਾਨਾ ਕੀਤੇ ਗਏ।ਇਸ ਮੌਕੇ ਪ੍ਰੇਮ ਸਿੰਘ ਭੰਗੂ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸੰਤ ਬਾਬਾ ਸ਼ੁੱਧ ਸਿੰਘ ਟੂਸੇ ਅਤੇ ਜੱਥੇਦਾਰ ਤਰਲੋਚਨ ਸਿੰਘ ਵਿਰਕ ਦੇ ਆਸ਼ੀਰਵਾਦ ਸਦਕਾ ਇਹ ਸਾਰਾ ਸਮਾਗਮ 4 ਦਿਨ ਚੱਲੇਗਾ।ਇਸ ਮੌਕੇ ਲੰਗਰਾਂ ਦੌਰਾਨ ਰਾਗੀ, ਢਾਡੀ, ਪ੍ਰਚਾਰਕ, ਅਤੇ ਬੁਲਾਰੇ ਸੰਗਤਾਂ ਨਾਲ ਗੁਰਬਾਣੀ ਦੀ ਸਾਂਝ ਪਾਉਣਗੇ।ਇਸ ਮੌਕੇ ਰਵਿੰਦਰ ਸਿੰਘ ਚਾਵਲਾ ਅਬੈਸਡਰ ਹੋਟਲ ਲੁਧਿਆਣਾ, ਈਸ਼ਰ ਸਿੰਘ ਧੂਲਕੋਟ, ਰਣਜੀਤ ਸਿੰਘ, ਹਰਦੀਪ ਸਿੰਘ ਮਾਲਾ, ਪਰਮਵੀਰ ਸਿੰਘ, ਗੁਰਮੇਲ ਸਿੰਘ ਕਾਲਾ ਢਾਬਾ ਭੁੱਟਾ, ਸ਼ਿੰਗਾਰਾ ਸਿੰਘ ਰੁਡ਼ਕਾ, ਪਾਲ ਸਿੰਘ, ਜਗਜੀਤ ਸਿੰਘ ਜੱਗੀ ਪੰਚ, ਡਾਕਟਰ ਬੀ ਐਸ ਢਿੱਲੋਂ , ਪ੍ਰਦੀਪ ਭਨੋਟ, ਹਰਮਨ ਧਾਲੀਵਾਲ, ਸਤਨਾਮ ਸਿੰਘ, ਤਪਿੰਦਰ ਸਿੰਘ ਪੋਹੀਡ਼, ਗੁਰਮੇਲ ਸਿੰਘ ਚਾਹਲ ਖੰਡੂਰ, ਤਰਸੇਮ ਸਿੰਘ ਸੇਮਾ ਖੰਡੂਰ, ਦਰਸ਼ਨ ਸਿੰਘ ਕਿਲਾ ਰਾਏਪੁਰ, ਬੂਟਾ ਸਿੰਘ ਧਾਲੀਵਾਲ, ਪਰਮਜੀਤ ਸਿੰਘ ਲਲਤੋਂ, ਬੀਬੀ ਅਮਰਜੀਤ ਕੌਰ, ਬੀਬੀ ਕਰਮਜੀਤ ਕੌਰ, ਸੁਖਦਰਸ਼ਨ ਸਿੰਘ ਵਾਲੀਆ, ਸੁਰਜੀਤ ਸਿੰਘ, ਜਸਵਿੰਦਰ ਸਿੰਘ ਬਿੰਦਰ, ਮਨਦੀਪ ਸਿੰਘ, ਰਾਜਿੰਦਰ ਸਿੰਘ ਆਦਿ ਹਾਜਰ ਸਨ।