ਕਨੇਡਾ’ਚ ਐਮ ਪੀ ਬਣਨ ਤੋਂ ਬਆਦ ਪਹਿਲੀ ਵਾਰ ਨਾਨਕੇ ਪਿੰਡ ਜੰਡਿਆਲੀ ਪਾਹੁੰਚੇ ਸਾਂਸਦ ਗਗਨ ਸਿੰਕਦ

Loading

ਲੁਧਿਆਣਾਂ/ ਸਾਹਨੇਵਾਲ 25ਫਰਵਰੀ (ਭਾਟੀਆ ) ਸਾਬਕਾ ਵਿਧਾਇਕ ਧਨਰਾਜ ਸਿੰਘ ਗਿੱਲ ਦੇ ਦੋਤਰੇ ਕਨੇਡਾ ਦੇ ਟਰਾਂਟੋ ਅਧੀਨ ਆਉਂਦੇ ਲੋਕ ਸਭਾ ਹਲਕਾ ਮਿਸਜ ਸਾਗਾ ਸਟਰੀਟਵੈਲ ਮੈਂਬਰ ਪਾਰਲੀਮੈਂਟ ਗਗਨ ਸਿੰਕਦ ਅੱਜ ਆਪਣੇ ਨਾਨਕੇ ਪਿੰਡ ਜੰਡਿਆਲੀ ਪਾਹੁੰਚੇ , ਜਿੱਥੇ ਉਨਾਂ ਦੇ ਮਾਮਾ ਅਨੂਪਰਾਜ ਸਿੰਘ ਗਿੱਲ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ, ਜਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਉਦੇਰਾਜ ਸਿੰਘ ਗਿੱਲ, ਭਰਾ ਯੂਥ ਕਾਂਗਰਸ ਦੇ ਪ੍ਰਧਾਨ ਰਮਨੀਤ ਸਿੰਘ ਗਿੱਲ ਅਤੇ ਡਾ ਕੰਵਲਰੀਤ ਸਿੰਘ ਗਿੱਲ ਨੇ ਪਰਿਵਾਰ ਸਮੇਤ ਸਵਾਗਤ ਕੀਤਾ ।
ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਭਾਰਤ ਦੋਰੇ ਤੇ ਆਏ ਗਗਨ ਸਿੰਕਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਸਾਂਸਦ ਬਣਨ ਤੋ ਬਆਦ ਭਾਂਵੇ ਪਹਿਲੀ ਵਾਰ ਆਪਣੇ ਨਾਨਕੇ ਪਿੰਡ ਆਏ ਹਨ ਪਰ ਉੁਸ ਦੀਆਂ ਬਚਪਨ ਦੀਆਂ ਯਾਦਾਂ ਆਪਣੇ ਨਾਨਕੇ ਪਿੰਡ ਨਾਲ ਜੁੜੀਆਂ ਹੋਈਆਂ ਹਨ । ਉਨਾਂ ਕਿਹ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਪਹਿਲਾਂ ਉਨਾਂ ਦੇ ਪੂਰੇ ਵਫਦ ਨੇ ਕਈ ਥਾਵਾਂ ਤੇ ਅਫੀਸ਼ਲ ਦੋਰੇ ਕੀਤੇ ਹਨ ਪਰ ਹੁਣ ਪ੍ਰਧਾਨ ਮੰਤਰੀ ਦੀ ਵਾਪਸੀ ਤੋਂ ਬਆਦ ਉਹ ਤਿੰਨ ਦਿਨ ਲਈ ਆਪਣੇ ਨਿਜੀ ਦੋਰੇ ਤੇ ਹਨ । ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਮੁਲਾਕਾਤ ਦੇ ਚੰਗੇ ਨਤੀਜੇ ਨਿਕਲਣਗੇ । ਕਿਉਂ ਕਿ ਬੁਹ-ਗਿਣਤੀ ਪੰਜਾਬੀ ਕਨੇਡਾ ਵਿੱਚ ਰਹਿੰਦੇ ਹਨ ਜਿੱਥੇ ਜਾ ਕੇ ਉਨਾਂ ਨੇ ਤੱਰਕੀ ਕੀਤੀ ਹੈ । ਉਨਾਂ ਕਿਹਾ ਕਿ ਪੰਜਾਬੀਆਂ ਨੇ ਕਨੇਡਾ ਦੀ ਧਰਤੀ ਤੇ ਆਪਣੀ ਧਾਕ ਜਮਾਈ ਹੈ ਅਤੇ ਸਾਰੇ ਚਾਹੁੰਦੇ ਹਨ ਕਿ ਪੰਜਾਬ ਅਤੇ ਕਨੇਡਾ ਦੇ ਅੰਦਰ ਵਪਾਰਿਕ ਰਿਸ਼ਤਾ ਹੋਰ ਮਜਬੂਤ ਹੋਵੇ । ਸਾਂਸਦ ਗਗਨ ਨੇ ਕਿਹਾ ਕਿ ਕਨੇਡਾ ਦੇ ਵਿੱਚ ਵੱਸਦੇ ਹਰ ਪੰਜਾਬੀ ਦਾ ਦਿਲ ਆਪਣੇ ਪੰਜਾਬ ਲਈ ਧੜਕਦਾ ਹੈ ਉਹ ਵੀ ਉਨਾਂ ਪੰਜਾਬੀਆਂ ਵਿੱਚੋਂ ਇੱਕ ਹਨ । ਕਨੇਡਾ ਵਿੱਚ ਵੱਸਦੇ ਪੰਜਾਬੀ ਹਮੇਸ਼ਾਂ ਪੰਜਾਬੀ ਦੀ ਤੱਰਕੀ ਅਤੇ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾਉਣ ਨੂੰ ਤਿਆਰ ਰਹਿੰਦੇ ਹਨ ।

13660cookie-checkਕਨੇਡਾ’ਚ ਐਮ ਪੀ ਬਣਨ ਤੋਂ ਬਆਦ ਪਹਿਲੀ ਵਾਰ ਨਾਨਕੇ ਪਿੰਡ ਜੰਡਿਆਲੀ ਪਾਹੁੰਚੇ ਸਾਂਸਦ ਗਗਨ ਸਿੰਕਦ

Leave a Reply

Your email address will not be published. Required fields are marked *

error: Content is protected !!